ਪੜਚੋਲ ਕਰੋ

ਵਾਲ ਪੇਂਟਿੰਗ ਮੁਕਾਬਲਿਆਂ 'ਚ ਕਲਾਕਾਰਾਂ ਨੇ ਦਿਖਾਏ ਅਦਭੁਤ ਕਲਾ ਦੇ ਜੌਹਰ, ਚਿੱਤਰਕਾਰੀ ਨਾਲ ਅੰਮ੍ਰਿਤਸਰ ਦੀ ਵਧਾਈ ਖੂਬਸੂਰਤੀ

Amritsar News: ਜਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਰਨ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਵਾਲ ਪੇਂਟਿੰਗ ਮੁਕਾਬਲਾ ਕਰਵਾਏ ਗਏ। ਇਸ ਦੌਰਾਨ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।

ਅੰਮ੍ਰਿਤਸਰ: ਜਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਰਨ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਵਾਲ ਪੇਂਟਿੰਗ ਮੁਕਾਬਲਾ ਕਰਵਾਏ ਗਏ। ਇਸ ਦੌਰਾਨ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਮੁਕਾਬਲੇ ਦੇ ਦੇ ਜੇਤੂਆਂ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਵੱਲੋਂ ਇਨਾਮ ਤਕਸੀਮ ਕੀਤੇ। ਇਸ ਮੌਕੇ ਉਨਾਂ ਕਲਾਕਾਰਾਂ ਦੀ ਹੌਸ਼ਲਾ ਅਫਜ਼ਾਈ ਕਰਦੇ ਕਿਹਾ ਕਿ ਤੁਹਾਡੇ ਵੱਲੋਂ ਜੋ ਭਰਵਾਂ ਹੁੰਗਾਰਾ ਸਾਨੂੰ ਮਿਲਿਆ ਹੈ ਅਤੇ ਜਿੰਨੀ ਸ਼ਿਦਤ ਨਾਲ ਤੁਸੀਂ ਕੰਮ ਕੀਤਾ ਹੈ, ਉਹ ਅਨੂਠੀ ਮਿਸਾਲ ਹੈ। ਉਨਾਂ ਕਿਹਾ ਕਿ ਦਿੱਤੇ ਹੋਏ ਸਮੇਂ ਵਿਚ ਵੱਖ-ਵੱਖ ਥੀਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਕੇਵਲ ਮੁਕਾਬਲੇ ਵਿਚ ਭਾਗ ਹੀ ਨਹੀਂ ਲਿਆ, ਬਲਕਿ ਅੰਮ੍ਰਿਤਸਰ ਦੀਆਂ ਕੰਧਾਂ ਉਤੇ ਵੀ ਬਾਖੂਬੀ ਚਿਤਰਕਾਰੀ ਕਰ ਦਿੱਤੀ ਹੈ, ਜੋ ਕਿ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਰਹੀ ਹੈ।

ਉਨਾਂ ਕਿਹਾ ਕਿ ਭਵਿੱਖ ਵਿਚ ਵੀ ਅਸੀਂ ਤੁਹਾਡੇ ਕੋਲੋਂ ਇਸੇ ਤਰਾਂ ਦਾ ਸਹਿਯੋਗ ਲੈਂਦੇ ਰਹਾਂਗੇ। ਅੱਜ ਆਏ ਨਤੀਜਿਆਂ ਵਿਚ ਪੇਸ਼ੇਵਰ ਕਲਾਕਾਰ ਦੀ ਟੀਮ ਵਿਚ ਡਾ ਲਲਿਤ ਗੋਪਾਲ ਪਰਾਸ਼ਰ, ਕੁਮਾਰ ਵੈਭਵ, ਮਲਕੀਤ ਸਿੰਘ, ਮੋਹਿਤ ਕਸ਼ਯਪ ਅਤੇ ਸਚਿਨ ਓਹਲਨ ਵੱਲੋਂ ਸਿੱਖਿਆ ਦੇ ਥੀਮ ਉਤੇ ਕੀਤੀ ਪੇਂਟਿੰਗ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਇਕ ਲੱਖ ਰੁਪਏ ਦੀ ਰਾਸ਼ੀ ਜਿੱਤੀ। ਇਸੇ ਸ਼੍ਰੇਣੀ ਦਾ ਦੂਸਰਾ ਸਥਾਨ, ਜਿਸ ਵਿਚ ਤਿੰਨ ਟੀਮਾਂ ਨੂੰ 50-50 ਹਜ਼ਾਰ ਰੁਪਏ ਦਿੱਤੇ ਗਏ। ਦੂਜਾ ਇਨਾਮ ਅੰਮ੍ਰਿਤਪਾਲ ਸਿੰਘ, ਹਰਪਾਲ ਸਿੰਘ, ਨੀਤੀ ਤਲਵਾਰ, ਨਿਸ਼ੂ ਮਹਿਰਾ ਤੇ ਵਿਧੂ ਮਹਾਜਨ ਵੱਲੋਂ ਪੰਜਾਬ ਦੀ ਵਿਰਾਸਤ ਤੇ ਵਿਰਸੇ ਉਤੇ ਬਣਾਈ ਕਲਾਕ੍ਰਿਤ ਵੱਲੋਂ ਜਿੱਤਿਆ ਗਿਆ।

ਵਾਲ ਪੇਂਟਿੰਗ ਮੁਕਾਬਲਿਆਂ 'ਚ ਕਲਾਕਾਰਾਂ ਨੇ ਦਿਖਾਏ ਅਦਭੁਤ ਕਲਾ ਦੇ ਜੌਹਰ, ਚਿੱਤਰਕਾਰੀ ਨਾਲ ਅੰਮ੍ਰਿਤਸਰ ਦੀ ਵਧਾਈ ਖੂਬਸੂਰਤੀ

ਪੇਸ਼ੇਵਰ ਸ਼੍ਰੇਣੀ ਵਿਚ ਤੀਸਰਾ ਸਥਾਨ ਉਤੇ ਪੰਜ ਟੀਮਾਂ ਨੇ ਜਿੱਤ ਪ੍ਰਾਪਤ ਕੀਤੀ, ਜਿੰਨਾ ਵਿਚ ਪੰਜਾਬ ਦੀ ਵਿਰਸਾਤ ਉਤੇ ਕੰਮ ਕਰਕੇ ਅਮਨਦੀਪ ਕੌਰ, ਪੰਕਜ ਸਿੰਘ, ਰਾਮ ਕੁਮਾਰ, ਵਿਮਿਕਾ ਖੰਨਾ ਤੇ ਵਿਨੈ ਵੈਦ ਨੇ ਇਕ ਟੀਮ ਵਜੋਂ, ਅਜੇ ਗੁਪਤਾ, ਗੁਰਬਚਨ ਸਿੰਘ ਤੇ ਸੁਨੀਤਾ ਗਾਂਧੀ ਵੱਲੋਂ ਵੀ ਇਸੇ ਵਿਸ਼ੇ ਤੇ ਅਤੇ ਗੁਰਪ੍ਰੀਤ ਕੌਰ ਤੇ ਜਸਪਿੰਦਰ ਕੌਰ ਵੱਲੋਂ ਐਬਸਟੈਰਕਟ ਆਰਟ ਵਿਚ, ਅਤੁਲ ਮੱਟੂ, ਜੌਰਜ ਐਮੁੁਅਲ, ਪਵਨ ਕੁਮਾਰ ਤੇ ਵਿਪਨ ਕੁਮਾਰ ਵੱਲੋਂ ਪੰਜਾਬੀ ਵਿਰਾਸਤ ਤੇ ਕੀਤੀ ਪੇਂਟਿੰਗ ਅਤੇ ਅਰਮਾਨ ਸਿੰਘ, ਗੁਰਮੀਤ ਸਿੰਘ ਬਾਜਵਾ ਤੇ ਕਿਰਨਪਾਲ ਸਿੰਘ ਵੱਲੋਂ ਪੰਜਾਬੀ ਭਾਸ਼ਾ ਤੇ ਬਣਾਈ ਕਲਾਕ੍ਰਿਤੀਆਂ ਸ਼ਾਮਿਲ ਹਨ।

ਇਸੇ ਤਰਾਂ ਵਿਦਿਆਰਥੀ ਵਰਗ ਵਿਚ ਨਿਧੀ, ਰਿਸ਼ੀਕਾ ਮਹਾਜਨ, ਰਿਤਿਕਾ ਅਗਰਵਾਲ ਤੇ ਉਪਾਸਨਾ ਸਿੰਘ ਨੇ ਐਬਸਟੈਰਕਟ ਆਰਟ ਉਤੇ, ਹਰਸਿਮਰਤ ਕੌਰ, ਜਾਨਵੀ ਭਾਟੀਆ, ਕੁਰਨਾ ਮਨੋਚਾ, ਕੋਮਲ ਤੇ ਕ੍ਰਿਸੀ ਕਟਾਰੀਆ ਨੇ ਪੰਜਾਬ ਵਿਰਾਸਤ ਉਤੇ ਅਤੇ ਅੰਕੁਰ, ਮਨਪ੍ਰੀਤ ਸਿੰਘ, ਪਰਮਵੀਰ ਸਿੰਘ, ਪੂਜਾ, ਪ੍ਰੀਤੀ, ਸੁਖਪਾਲ ਕੌਰ ਨੇ ਬੇਟੀ ਬਚਾਓ-ਬੇਟੀ ਪੜਾਓ ਵਿਸ਼ੇ ਤੇ ਪੇਂਟਿੰਗ ਬਣਾ ਕੇ ਪਹਿਲਾ ਇਨਾਮ ਜਿੱਤਿਆ। ਇੰਨਾ ਤਿੰਨ ਟੀਮਾਂ ਨੂੰ 10-10 ਹਜ਼ਾਰ ਰੁਪਏ ਇਨਾਮ ਦਿੱਤਾ ਗਿਆ। ਇਸ਼ਾ, ਮਨਸੀਰਤ ਤੇ ਪੂਜਾ ਨੇ ਐਬਸਟੈਕਟ ਆਰਟ ਉਤੇ, ਇਸ਼ਿਕਾ ਸਿੰਘ, ਕੋਮਲਜੋਤ ਸਿੰਘ, ਰਿਤਵਿਕ ਅਤਰੀ ਤੇ ਸੰਚਿਨ ਨੇ ਪੰਜਾਬੀ ਵਿਰਾਸਤ ਉਤੇ ਅਤੇ ਅਰਸ਼ਪ੍ਰੀਤ ਸਿੰਘ ਤੇ ਰਿਤਿਕਾ ਕੁਰੇਲ ਨੇ ਐਬਸਟਰੈਕਟ ਆਰਟ ਉਤੇ ਵਾਲ ਪੇਂਟਿੰਗ ਕਰਕੇ ਦੂਸਰਾ ਇਨਾਮ ਜਿੱਤਿਆ। ਇੰਨਾ ਤਿੰਨ ਟੀਮਾਂ ਨੂੰ 7-7 ਹਜ਼ਾਰ ਰਪੁਏ ਦੇ ਚੈਕ ਦਿੱਤੇ ਗਏ। ਨਵਜੋਤ ਕੌਰ, ਸਰਿਤਾ ਸਿੰਘ, ਸ਼ਿਵਾਨੀ ਰਾਣਾ ਤੇ ਸਿਮਰਿਧੀ ਨੇ ਸਸਟੇਨੇਬਲ ਐਨਰਜੀ, ਅਜੀਥ ਵੀ. ਆਰ, ਜੇਸਵਿਨ, ਕਵਿਤਾ ਤੇ ਮੋਹਿਤ ਕੁਮਾਰ ਨੇ ਪੰਜਾਬੀ ਵਿਰਸੇ ਅਤੇ ਅਭਿਮਨੂੰ ਸ਼ਰਮਾ, ਅਨੁਰਾਗ ਮਲਿਕ, ਗੁਰਸਿਮਰਨ ਸਿੰਘ, ਕ੍ਰਿਤੀ ਸ਼ਰਮਾ, ਰਿਸ਼ੂ ਸੋਨੀ, ਸਾਨੀਆ ਤੇ ਵਿਸ਼ਵ ਸ਼ਰਮਾ ਨੇ ਸਮਾਜਿਕ ਮੁੱਦਿਆਂ ਤੇ ਕਲਾਕ੍ਰਿਤਾਂ ਬਣਾ ਕੇ 5-5 ਹਜ਼ਾਰ ਰੁਪਏ ਦੀ ਜਿੱਤ ਪ੍ਰਾਪਤ ਕੀਤੀ।

ਇਸ ਮੌਕੇ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਸ ਸਿਮਰਦੀਪ ਸਿੰਘ, ਸਮਾਜਿਕ ਸੁਰੱਖਿਆ ਅਧਿਕਾਰੀ ਸ੍ਰੀ ਅਸ਼ੀਸ ਇੰਦਰ ਸਿੰਘ ਅਤੇ ਫਿੱਕੀ ਫਲੋਅ ਦੇ ਅਹੁਦੇਦਾਰ ਵੀ ਹਾਜ਼ਰ ਸਨ। 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
Silver Price Crashes: ਗਾਹਕਾਂ ਦੀ ਲੱਗੀ ਮੌਜ, ਚਾਂਦੀ ਦੇ ਧੜੰਮ ਡਿੱਗੇ ਰੇਟ, 21,000 ਰੁਪਏ ਨਾਲ ਸਭ ਤੋਂ ਵੱਡੀ ਗਿਰਾਵਟ...
ਗਾਹਕਾਂ ਦੀ ਲੱਗੀ ਮੌਜ, ਚਾਂਦੀ ਦੇ ਧੜੰਮ ਡਿੱਗੇ ਰੇਟ, 21,000 ਰੁਪਏ ਨਾਲ ਸਭ ਤੋਂ ਵੱਡੀ ਗਿਰਾਵਟ...
New Year Celebration: ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਮਾਨ ਸਰਕਾਰ ਵੱਲੋਂ ਅਹਿਮ ਫੈਸਲਿਆਂ 'ਤੇ ਲਗਾਈ ਜਾ ਸਕਦੀ ਮੋਹਰ
Punjab Cabinet Meeting: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਮਾਨ ਸਰਕਾਰ ਵੱਲੋਂ ਅਹਿਮ ਫੈਸਲਿਆਂ 'ਤੇ ਲਗਾਈ ਜਾ ਸਕਦੀ ਮੋਹਰ
Embed widget