Amritsar News: ਆਸਟ੍ਰੇਲੀਆ ਦੇ ਮਿਊਜ਼ੀਅਮ 'ਚ ਲੱਗੇਗਾ 1984 ਵੇਲੇ ਖੰਡਿਤ ਹੋਏ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਡਲ
ਜਿਨ੍ਹਾਂ ਗੁਰੂਘਰਾਂ ਵਿੱਚ ਆਜਾਇਬ ਘਰ ਤੇ ਲਾਇਬ੍ਰੇਰੀਆਂ ਹਨ ਉਨ੍ਹਾਂ ਵਿੱਚ ਘੱਲੂਘਾਰੇ ਤੋਂ ਪਹਿਲਾਂ ਤੇ ਘੱਲੂਘਾਰੇ ਵੇਲੇ ਦੇ ਮਾਡਲ ਲਾਏ ਜਾਣ ਤਾਂ ਜੋ ਅਜੋਕੀ ਤੇ ਆਉਣ ਵਾਲੀ ਪੀੜ੍ਹੀ ਸਮਝ ਸਕੇ ਕਿ ਸਰਕਾਰਾਂ ਨੇ ਕਿੰਝ ਉਨ੍ਹਾਂ ਉੱਤੇ ਜੁਲਮ ਕੀਤੇ ਹਨ।
Amritsar News: ਅੰਮ੍ਰਿਤਸਰ ਦੇ ਰਹਿਣ ਵਾਲੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ (Gurpreet Singh) ਵੱਲੋਂ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜੂਨ 1984 ਦੇ ਘੱਲੂਘਾਰੇ (1984 operation blue star) ਵਾਪਰਨ ਤੋਂ ਪਹਿਲਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ (sri akal takht sahib) ਦਿੱਖ ਹੋਇਆ ਕਰਦੀ ਸੀ ਉਸ ਦਾ ਡਿਟੇਲ ਮਾਡਲ ਤੇ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਦੋਨੋਂ ਮਾਡਲ ਇਕੱਠੇ ਆਸਟ੍ਰੇਲੀਆ (Australia) ਦੇ ਮਿਊਜ਼ਅਮ ਦੇ ਵਿੱਚ ਸੁਸ਼ੋਭਿਤ ਕਰਨ ਦੇ ਲਈ ਤਿਆਰ ਕੀਤੇ ਗਏ ਹਨ।
ਕਿਸ ਮਕਸਦ ਨਾਲ ਬਣਾਇਆ ਗਿਆ ਘੱਲੂਘਾਰੇ ਦਾ ਇਹ ਮਾਡਲ
ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਡਲ, ਸੋਲਿਡ ਵੁੱਡ ਫਾਈਬਰ ਤੇ ਤੇ ਹੋਰ ਅਨੇਕਾਂ ਫੋਲਡਰ ਕੈਮੀਕਲ ਮਟੀਰੀਅਲ ਦੀ ਵਰਤੋਂ ਕਰਕੇ ਬਣਾਏ ਗਏ ਹਨ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਡਲ ਬਣਾਉਣ ਦਾ ਮੁੱਖ ਉਦੇਸ਼ ਹੈ ਕਿ ਦੁਨੀਆ ਨੂੰ ਦੱਸਿਆ ਜਾਵੇ ਸਿੱਖ ਪੰਥ ਨਾਲ ਜੋ ਨਾ-ਇਨਸਾਫ਼ੀ ਹੋਈ ਹੈ ਉਸ ਦਾ ਉਨ੍ਹਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ। ਇਸ ਮੌਕੇ ਤੋਪਾਂ, ਟੈਂਕਾਂ ਨਾਲ ਹਮਲਾ ਕਰਕੇ ਸਿੰਘ, ਸਿੰਘਣੀਆਂ, ਬੱਚਿਆਂ ਤੇ ਬਜ਼ੁਰਗਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
ਹਰ ਗੁਰੂਘਰ ਵਿੱਚ ਮਾਡਲ ਰੱਖੇ ਜਾਣ ਦੀ ਕੀਤੀ ਬੇਨਤੀ
ਇਸ ਮੌਕੇ ਗੁਰਪ੍ਰੀਤ ਸਿੰਘ ਨੇ ਦੇਸ਼ ਤੇ ਵਿਦੇਸ਼ ਦੀ ਸੰਗਤ ਨੂੰ ਬੇਨਤੀ ਕੀਤੀ ਕਿ ਜਿਨ੍ਹਾਂ ਗੁਰੂਘਰਾਂ ਵਿੱਚ ਆਜਾਇਬ ਘਰ ਤੇ ਲਾਇਬ੍ਰੇਰੀਆਂ ਹਨ ਉਨ੍ਹਾਂ ਵਿੱਚ ਘੱਲੂਘਾਰੇ ਤੋਂ ਪਹਿਲਾਂ ਤੇ ਘੱਲੂਘਾਰੇ ਵੇਲੇ ਦੇ ਮਾਡਲ ਰੱਖੇ ਜਾਣ ਤਾਂ ਜੋ ਅਜੋਕੀ ਤੇ ਆਉਣ ਵਾਲੀ ਪੀੜ੍ਹੀ ਇਸ ਵਿਚਾਲੇ ਦਾ ਫਰਕ ਸਮਝ ਸਕੇ, ਇਨ੍ਹਾਂ ਮਾਡਲਾਂ ਨਾਲ ਨੌਜਵਾਨਾਂ ਨੂੰ ਪਤਾ ਲੱਗੇਗਾ ਕਿ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਕਿਸ ਤਰ੍ਹਾਂ ਦਾ ਹੋਇਆ ਕਰਦਾ ਸੀ ਤੇ ਬਾਅਦ ਵਿੱਚ ਸਰਕਾਰ ਨੇ ਜੁਲਮ ਕਰਕੇ ਉਸ ਨੂੰ ਢਹਿ ਢੇਰੀ ਕਰ ਦਿੱਤਾ। ਅਜੋਕੀ ਪੀੜੀ ਨੂੰ ਇਸ ਤੋਂ ਜਾਣੂ ਹੋਣਾ ਚਾਹੀਦਾ ਹੈ।
ਉਨ੍ਹਾਂ ਬੇਨਤੀ ਕੀਤੀ ਕਿ ਜਿਸ ਵੀ ਗੁਰੂ ਵਿੱਚ ਸੰਭਵ ਹੋਵੇ ਇਹੋ ਜਿਹੇ ਮਾਡਲ ਲਾਉਣੇ ਚਾਹੀਦੇ ਹਨ ਤਾਂ ਜੋ ਬੱਚਿਆ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਕਿ ਸਿੱਖ ਨਾਲ ਸਰਕਾਰਾਂ ਨੇ ਕਿੰਝ ਜੁਲਮ ਕੀਤਾ ਹੈ।