ਆਰਓ ਰਿਪੇਅਰ ਦਾ ਬਹਾਨਾ ਬਣਾ ਬਜੁਰਗ ਮਹਿਲਾ ਦੇ ਹੱਥ-ਪੈਰ ਤੇ ਮੂੰਹ ਬੰਨ੍ਹ ਲੁੱਟੇ ਲੱਖਾਂ ਰੁਪਏ ਤੇ ਸੋਨਾ, ਇੰਝ ਅੜਿੱਕੇ ਆਏ ਮੁਲਜ਼ਮ
ਅੰਮ੍ਰਿਤਸਰ ਦੇ ਏਸੀਪੀ ਨਾਰਥ ਵਰਿੰਦਰ ਸਿੰਘ ਦੀ ਅਗਵਾਈ 'ਚ ਬਣਾਈ ਟੀਮ ਨੇ ਇਸ ਕੇਸ ਨੂੰ ਸੁਲਝਾਇਆ ਤੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਸਾਰਾ ਲੁੱਟਿਆ ਗਹਿਣਾ ਬਰਾਮਦ ਕੀਤਾ ਤੇ ਚਾਰ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਅੰਮ੍ਰਿਤਸਰ: ਤਿੰਨ ਦਿਨ ਪਹਿਲਾਂ ਅੰਮ੍ਰਿਤਸਰ ਦੇ ਰਿਸ਼ੀ ਵਿਹਾਰ 'ਚ ਹੋਈ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਘਰ 'ਚ ਕਾਰਪੇਂਟਰ ਵਜੋਂ ਕੰਮ ਕਰਨ ਵਾਲਾ ਮੁਲਜ਼ਮ ਆਰਓ ਰਿਪੇਅਰ ਕਰਨ ਦਾ ਬਹਾਨਾ ਬਣਾ ਕੇ ਘਰ 'ਚ ਇੱਕ ਸਾਥੀ ਨਾਲ ਦਾਖਲ ਹੋਇਆ ਸੀ। ਘਰ 'ਚ ਇਕੱਲੀ ਬਜੁਰਗ ਮਹਿਲਾ ਦੇ ਹੱਥ, ਪੈਰ ਤੇ ਮੂੰਹ ਬੰਨ ਕੇ ਘਰ 'ਚੋਂ ਚਾਰ ਲੱਖ ਰੁਪਏ ਦੀ ਨਕਦੀ ਤੇ ਕਰੀਬ 15 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ-ਗਾਇਕ ਮਨਕੀਰਤ ਔਲਖ ਵਿਦੇਸ਼ ਤੋਂ ਪਰਤਿਆ ਵਾਪਸ ਪੰਜਾਬ, ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬੰਬੀਹਾ ਗੈਂਗ ਤੋਂ ਜਾਨੋਂ ਮਾਰਨ ਦੀ ਧਮਕੀ
ਅੰਮ੍ਰਿਤਸਰ ਦੇ ਏਸੀਪੀ ਨਾਰਥ ਵਰਿੰਦਰ ਸਿੰਘ ਦੀ ਅਗਵਾਈ 'ਚ ਬਣਾਈ ਟੀਮ ਨੇ ਇਸ ਕੇਸ ਨੂੰ ਸੁਲਝਾਇਆ ਤੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਸਾਰਾ ਲੁੱਟਿਆ ਗਹਿਣਾ ਬਰਾਮਦ ਕੀਤਾ ਤੇ ਚਾਰ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ।
-----------------------------------------
ਨਾਬਾਲਗ ਦੇ ਕੱਪੜੇ ਉਤਾਰ ਕੇ ਪਹਿਲਾਂ ਬਣਾਈ ਅਸ਼ਲੀਲ ਵੀਡੀਓ
ਰਾਜਸਥਾਨ (Rajasthan) ਦੇ ਅਲਵਰ (Alwar) 'ਚ ਅੱਠਵੀਂ ਜਮਾਤ ਦੀ ਵਿਦਿਆਰਥਣ ਨਾਲ ਗੈਂਗਰੇਪ ਅਤੇ ਫਿਰ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਇਸ ਜੁਰਮ 'ਚ 8 ਮੁਲਜ਼ਮ ਸ਼ਾਮਲ ਸਨ, ਜਿਨ੍ਹਾਂ ਨੇ ਲੜਕੀ ਨੂੰ ਬਲੈਕਮੇਲ ਕਰਕੇ ਪਹਿਲਾਂ ਕੱਪੜੇ ਉਤਰਵਾਏ ਅਤੇ ਵੀਡੀਓ ਬਣਾ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਵੀਡੀਓ ਦਾ ਡਰਾਵਾ ਦੇ ਕੇ ਉਸ ਨਾਲ ਗੈਂਗਰੇਪ ਕੀਤਾ ਅਤੇ ਲਗਭਗ 9 ਮਹੀਨਿਆਂ ਤੱਕ ਉਸ ਤੋਂ ਪੈਸੇ ਵਸੂਲਦੇ ਰਹੇ। ਅਖੀਰ ਜਦੋਂ ਲੜਕੀ ਹੋਰ ਪੈਸਿਆਂ ਦਾ ਇੰਤਜ਼ਾਰ ਨਾ ਕਰ ਸਕੀ ਅਤੇ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮਾਂ ਨੇ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :