(Source: ECI/ABP News/ABP Majha)
Raid in Jail : ਤਰਨ ਤਾਰਨ ਦੀ ਇਸ ਜੇਲ੍ਹ 'ਚ ਪ੍ਰਸ਼ਾਸਨ ਨੇ ਮਾਰੀ ਅਚਾਨਕ ਰੇਡ
Amritsar ਡਿਪਟੀ ਕਮਿਸ਼ਨਰ ਤਰਨਤਾਰਨ ਦੇ ਯੋਗ ਦਿਸ਼ਾ ਨਿਰਦੇਸ਼ਾ ਹੇਠ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਦੀ ਅਗਵਾਈ ਹੇਠ ਸਬ ਜੇਲ ਪੱਟੀ ਵਿਖੇ ਅਚਨਚੇਤ ਚੈਕਿੰਗ ਕੀਤੀ...
ਤਰਨ ਤਾਰਨ : Sub Jail Patti - ਡਿਪਟੀ ਕਮਿਸ਼ਨਰ ਤਰਨਤਾਰਨ ਦੇ ਯੋਗ ਦਿਸ਼ਾ ਨਿਰਦੇਸ਼ਾ ਹੇਠ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਦੀ ਅਗਵਾਈ ਹੇਠ ਸਬ ਜੇਲ ਪੱਟੀ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਕੈਦੀਆਂ ਦੇ ਬੇਰਿਕਾਂ ਵਿੱਚ ਨਾਬਾਲਿਗ ਬੱਚਿਆਂ ਦੀ ਭਾਲ ਲਈ ਪੜਤਾਲ ਕੀਤੀ ਗਈ।
ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਨੇ ਦੱਸਿਆਂ ਕਿ ਜਿਲ੍ਹੇ ਦੀ ਸਾਰੀਆਂ ਜੇਲਾਂ ਵਿੱਚ ਤਿਮਾਹੀ ਚੈਕਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਪੜਤਾਲ ਦੋਰਾਨ ਇਨ੍ਹਾ ਜੇਲਾਂ ਵਿੱਚ ਜੇਕਰ ਕੋਈ 18 ਸਾਲ ਤੋਂ ਘਟ ਉਮਰ ਦਾ ਬੱਚਾ ਜੇਕਰ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਆਬਜਰਵੇਸ਼ਨ ਹੋਮ ਵਿਖੇ ਸ਼ਿਫਟ ਕੀਤਾ ਜਾਂਦਾ ਹੈ।
ਜਿਲ੍ਹਾ ਤਰਨ ਤਾਰਨ ਦੀ ਕਿਸੇ ਵੀ ਜੇਲ ਵਿਚ ਕੋਈ ਵੀ ਨਾਬਾਲਿਗ ਨਹੀ ਪਾਇਆ ਗਿਆ। ਜਿਲ੍ਹਾ ਬਾਲ ਸੁਰਖਿਆ ਅਫਸਰ ਵਲੋਂ ਸਾਰੇ ਕੈਦੀਆਂ ਨੂੰ ਸਰਕਾਰ ਵਲੋਂ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ ਗਿਆ ਤਾਂ ਜੋ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਕੀਤੀ ਜਾ ਸਕੇ।
ਇਨ੍ਹਾਂ ਸਕੀਮਾਂ ਲਾਭ ਅਤੇ ਜਿਆਦਾ ਜਾਣਕਾਰੀ ਲਈ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਸੁਖਮਨਜੀਤ ਸਿੰਘ ਮੋਬਾਇਲ ਨੰ 9463903411 ਅਤੇ ਦਫਤਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰ 311, ਤੀਜੀ ਮੰਜਿਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਇੰਸਪੈਕਸ਼ਨ ਦੋਰਾਨ ਹਰਵਿੰਦਰ ਸਿੰਘ , ਉਪ ਕਪਤਾਨ ਪੁਲਿਸ (ਕਰੀਮ ਅਗੇਨਸ਼ਟ ਵੂਮੇਨ ਅਤੇ ਬਾਲ ) ਤਰਨ ਤਾਰਨ, ਸੂਖਮਜੀਤ ਸਿੰਘ, ਬਾਲ ਸੁਰਖਿਆ ਅਫਸਰ ਤਰਨ ਤਾਰਨ, ਨੇਹਾ ਨੈਯਰ , ਲੀਗਲ ਕੰਮ ਪ੍ਰੋਬੇਸ਼ਨ ਅਫਸਰ , ਸੰਦੀਪ ਕੌਰ , ਮੇੰਬਰ ਜੁਵੇਨਾਇਲ ਜਸਟਿਸ ਬੋਰਡ, ਦੀਕਸ਼ਾ ਬਾਥ ਹਾਜਰ ਸਨ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ । ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Join Our Official Telegram Channel : -
https://t.me/abpsanjhaofficial