(Source: ECI/ABP News)
Amritsar Lok Sabha Result: ਅੰਮ੍ਰਿਤਸਰ 'ਚ ਕਾਂਗਰਸ ਦੀ ਲੀਡ, ਬੀਜੇਪੀ ਦੂਜੇ ਤੇ 'ਆਪ' ਤੀਜੇ ਨੰਬਰ 'ਤੇ
Amritsar Lok Sabha Election Result 2024: ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਕਾਂਗਰਸ ਦੇ ਗੁਰਜੀਤ ਸਿੰਘ 49264 ਵੋਟਾਂ ਲੈ ਕੇ ਪਹਿਲੇ ਸਥਾਨ 'ਤੇ ਹਨ। ਦੂਜੇ ਸਥਾਨ 'ਤੇ ਭਾਜਪਾ ਦੇ ਤਰਨਜੀਤ ਸੰਧੂ ਹਨ,
![Amritsar Lok Sabha Result: ਅੰਮ੍ਰਿਤਸਰ 'ਚ ਕਾਂਗਰਸ ਦੀ ਲੀਡ, ਬੀਜੇਪੀ ਦੂਜੇ ਤੇ 'ਆਪ' ਤੀਜੇ ਨੰਬਰ 'ਤੇ Amritsar Lok Sabha Result 2024 Congress is leading in Amritsar, BJP is second and AAP is third Amritsar Lok Sabha Result: ਅੰਮ੍ਰਿਤਸਰ 'ਚ ਕਾਂਗਰਸ ਦੀ ਲੀਡ, ਬੀਜੇਪੀ ਦੂਜੇ ਤੇ 'ਆਪ' ਤੀਜੇ ਨੰਬਰ 'ਤੇ](https://feeds.abplive.com/onecms/images/uploaded-images/2024/06/04/b82452d911b64b1c9e653b7d5d196be01717481424605709_original.jpg?impolicy=abp_cdn&imwidth=1200&height=675)
Amritsar Lok Sabha Election Result 2024: ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਕਾਂਗਰਸ ਦੇ ਗੁਰਜੀਤ ਸਿੰਘ 49264 ਵੋਟਾਂ ਲੈ ਕੇ ਪਹਿਲੇ ਸਥਾਨ 'ਤੇ ਹਨ। ਦੂਜੇ ਸਥਾਨ 'ਤੇ ਭਾਜਪਾ ਦੇ ਤਰਨਜੀਤ ਸੰਧੂ ਹਨ, ਉਨ੍ਹਾਂ ਨੂੰ 41400 ਵੋਟਾਂ ਮਿਲੀਆਂ ਹਨ। ਆਮ ਆਦਮੀ ਪਾਰਟੀ ਦੇ ਕੁਲਦੀਪ ਧਾਰੀਵਾਲ 38600 ਵੋਟਾਂ ਨਾਲ ਤੀਜੇ ਸਥਾਨ 'ਤੇ ਹਨ ਤੇ ਅਕਾਲੀ ਦਲ ਦੇ ਅਨਿਲ ਜੋਸ਼ੀ 27345 ਵੋਟਾਂ ਨਾਲ ਚੌਥੇ ਸਥਾਨ 'ਤੇ ਹਨ।
ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਕੁੱਲ ਵੋਟਰਾਂ ਦੀ ਗਿਣਤੀ 16 ਲੱਖ 11 ਹਜ਼ਾਰ 263 ਹੈ ਜਿਨ੍ਹਾਂ ਵਿੱਚੋਂ 56.06% ਵੋਟਰਾਂ ਨੇ ਲੋਕ ਸਭਾ ਚੋਣਾਂ 2024 ਲਈ ਵੋਟ ਪਾਈ। ਇਨ੍ਹਾਂ ਵਿੱਚੋਂ 4 ਲੱਖ 87 ਹਜ਼ਾਰ 101 ਪੁਰਸ਼ਾਂ, 4 ਲੱਖ 16 ਹਜ਼ਾਰ 86 ਔਰਤਾਂ ਤੇ 19 ਟਰਾਂਸਜੈਂਡਰਾਂ ਨੇ ਵੋਟ ਪਾਈ ਹੈ। ਵੋਟਰਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਪੂਰੇ ਪੰਜਾਬ ਨਾਲੋਂ ਪਛੜ ਗਿਆ ਹੈ, ਜਿੱਥੇ ਸਭ ਤੋਂ ਘੱਟ ਵੋਟਿੰਗ ਹੋਈ। ਅੰਮ੍ਰਿਤਸਰ ਵਿੱਚ ਕੁੱਲ 30 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਪਿਛਲੀਆਂ ਚੋਣਾਂ 'ਚ ਜਿੱਤ ਦੇ ਫਰਕ 'ਤੇ ਨਜ਼ਰ ਮਾਰੀਏ ਤਾਂ ਔਜਲਾ ਲਗਪਗ 1 ਲੱਖ ਵੋਟਾਂ ਨਾਲ ਜਿੱਤੇ ਸਨ। ਅਕਾਲੀ ਦਲ ਤੇ ਭਾਜਪਾ ਵੱਲੋਂ ਵੱਖ-ਵੱਖ ਚੋਣਾਂ ਲੜਨ ਕਾਰਨ ਔਜਲਾ ਮੁੜ ਮਜ਼ਬੂਤ ਉਮੀਦਵਾਰ ਵਜੋਂ ਸਾਹਮਣੇ ਆਏ ਹਨ। ਭਾਜਪਾ ਸ਼ਹਿਰਾਂ ਵਿੱਚ ਮਜ਼ਬੂਤ ਹੈ, ਪਰ ਪਿੰਡਾਂ ਵਿੱਚ ਉਨ੍ਹਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਅਕਾਲੀ ਦਲ ਦੇ ਅਨਿਲ ਜੋਸ਼ੀ ਤੇ ਕੁਲਦੀਪ ਸਿੰਘ ਧਾਲੀਵਾਲ ਵੀ ਸਖ਼ਤ ਟੱਕਰ ਦੇ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)