Amritsar News: ਅੰਮ੍ਰਿਤਸਰ 'ਚ ਅਕਾਲੀ ਦਲ-ਬਸਪਾ ਨੂੰ ਲੱਗਿਆ ਵੱਡਾ ਝਟਕਾ! ਦਲਵੀਰ ਕੌਰ ਨੇ ਫੜ੍ਹਿਆ 'AAP' ਪਾਰਟੀ ਦਾ ਪੱਲਾ
Amritsar News: ਅੰਮ੍ਰਿਤਸਰ 'ਚ ਅਕਾਲੀ ਦਲ-ਬਸਪਾ ਨੂੰ ਵੱਡਾ ਝਟਕਾ ਲੱਗਿਆ ਹੈ। ਜੀ ਹਾਂ ਦਲਵੀਰ ਕੌਰ ਨੇ ਅਕਾਲੀ ਦਲ-ਬਸਪਾ ਛੱਡ ਆਪ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ। ਉਹ ਅੱਜ ਆਪ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਈ ਹੈ।
AAP Party Punjab: ਪੰਜਾਬ ਦੀ ਸਿਆਸਤ ’ਚ ਹਲਚਲ ਮਚੀ ਪਈ ਹੈ। ਲੀਡਰ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਵਾਲਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਅੰਮ੍ਰਿਤਸਰ 'ਚ 'ਆਪ' ਪਾਰਟੀ ਹੋਰ ਮਜ਼ਬੂਤ ਹੋਈ ਹੈ। ਇਸ ਦੌਰਾਨ ਅਕਾਲੀ ਦਲ-ਬਸਪਾ ਨੂੰ ਵੱਡਾ ਝਟਕਾ ਲੱਗਿਆ ਹੈ। ਕਿਉਂਕਿ ਉਨ੍ਹਾਂ ਦੀ ਉਮੀਦਵਾਰ ਦਲਵੀਰ ਕੌਰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਈ ਹੈ। ਜ਼ਿਕਰਯੋਗ ਹੈ ਕਿ ਦਲਵੀਰ ਕੌਰ 2022 'ਚ ਅੰਮ੍ਰਿਤਸਰ ਸੈਂਟਰਲ ਤੋਂ ਅਕਾਲੀ ਦਲ-ਬਸਪਾ ਗੱਠਜੋੜ ਤੋਂ ਚੋਣ ਲੜੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਹੈ।
ਅੰਮ੍ਰਿਤਸਰ 'ਚ ਹੋਰ ਮਜ਼ਬੂਤ ਹੋਈ AAP
— AAP Punjab (@AAPPunjab) May 15, 2024
CM @BhagwantMann ਜੀ ਦੀ ਅਗਵਾਈ ‘ਚ 2022 ਵਿਧਾਨ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਸੈਂਟਰਲ ਤੋਂ ਅਕਾਲੀ ਦਲ-ਬਸਪਾ ਗੱਠਜੋੜ ਤੋਂ ਚੋਣ ਲੜ ਚੁੱਕੇ ਦਲਵੀਰ ਕੌਰ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਲ
ਪਾਰਟੀ ‘ਚ ਸਵਾਗਤ.. pic.twitter.com/K1w2NFBOwf
ਹੋਰ ਪੜ੍ਹੋ : ਮਲੇਰਕੋਟਲਾ 'ਚ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਸ਼ੈਬੀ ਖਾਨ ਤੇ ਨਦੀਮ ਅਨਵਰ ਖਾਨ ਹੋਏ ਆਪ 'ਚ ਸ਼ਾਮਿਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।