(Source: ECI/ABP News/ABP Majha)
Amritsar News: ਆਸ਼ਕੀ ਦੇ ਚੱਕਰ 'ਚ ਭਿੜੀਆਂ ਦੋ ਧਿਰਾਂ, ਉਤਰੀਆਂ ਪੱਗਾਂ, 18 ਜਣੇ ਹਿਰਾਸਤ ’ਚ
Punjab News: ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ਾਮ 4 ਵਜੇ ਤਕ 18 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਲਈ ਇੰਸਪੈਕਟਰ ਅਮਨਜੋਤ ਕੌਰ ਨੂੰ ਰਣਜੀਤ ਐਵੇਨਿਊ ਦੇ ਆਲੇ-ਦੁਆਲੇ ਪੁਲਿਸ ਫੋਰਸ ਨਾਲ ਕਈ ਚੱਕਰ ਲਗਾਉਣੇ ਪਏ।
Amritsar News: ਮੱਛਰੀ ਹੋਈ ਮੰਡੀਰ ਨੇ ਲੋਕਾਂ ਨੂੰ ਬਹੁਤ ਹੀ ਦੁੱਖੀ ਕੀਤਾ ਹੋਇਆ ਹੈ। ਅਜੇ ਮੁੰਡੇ ਹਰ ਜਗ੍ਹਾ ਮਿਲ ਹੀ ਜਾਂਦੇ ਹਨ। ਅਜਿਹਾ ਹੀ ਨਵਾਂ ਮਾਮਲਾ ਰਣਜੀਤ ਐਵੇਨਿਊ ਵਿੱਚ ਦੇਖਣ ਨੂੰ ਮਿਲਿਆ। ਜਿਸ ਕਰਕੇ ਰਣਜੀਤ ਐਵੇਨਿਊ ’ਚ ਸ਼ਨੀਵਾਰ ਦੁਪਹਿਰ ਨੂੰ ਲੜਕਿਆਂ ਦੇ ਦੋ ਧੜਿਆਂ ’ਚ ਝੜਪ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਦੇ 22-25 ਨੌਜਵਾਨਾਂ ਨੇ ਇੱਕ-ਦੂਜੇ ’ਤੇ ਹਮਲਾ ਕਰ ਦਿੱਤਾ ਅਤੇ ਇਕ-ਦੂਜੇ ਦੀਆਂ ਪੱਗਾਂ ਵੀ ਲਾਹ ਦਿੱਤੀਆਂ। ਮੌਕੇ ’ਤੇ ਮੌਜੂਦ ਕਈ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਇੰਟਰਨੈਟ ਮੀਡੀਆ ’ਤੇ ਅਪਡੇਟ ਵੀ ਕੀਤੀ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਰਣਜੀਤ ਐਵੀਨਿਊ ਥਾਣਾ ਇੰਚਾਰਜ ਇੰਸਪੈਕਟਰ ਅਮਨਜੋਤ ਕੌਰ, ਸਬ-ਇੰਸਪੈਕਟਰ ਵਾਰਿਸ ਮਸੀਹ ਭਾਰੀ ਪੁਲਸ ਫੋਰਸ ਸਮੇਤ ਘਟਨਾ ਵਾਲੀ ਥਾਂ (ਬੀ ਬਲਾਕ) ਪਹੁੰਚੇ। ਪਰ ਉਦੋਂ ਤੱਕ ਹਮਲਾਵਰ ਫਰਾਰ ਹੋ ਚੁੱਕੇ ਸਨ। ਇਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਮੌਜੂਦ ਲੋਕਾਂ ਤੋਂ ਬਣੀ ਵੀਡੀਓ ਤੋਂ ਨੌਜਵਾਨਾਂ ਦੀ ਪਛਾਣ ਕੀਤੀ।
18 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ
ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ਾਮ 4 ਵਜੇ ਤਕ 18 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਲਈ ਇੰਸਪੈਕਟਰ ਅਮਨਜੋਤ ਕੌਰ ਨੂੰ ਰਣਜੀਤ ਐਵੇਨਿਊ ਦੇ ਆਲੇ-ਦੁਆਲੇ ਪੁਲਿਸ ਫੋਰਸ ਨਾਲ ਕਈ ਚੱਕਰ ਲਗਾਉਣੇ ਪਏ। ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਲੜਕੀ ਨੂੰ ਲੈ ਕੇ ਹੋਇਆ ਸੀ। ਉਥੇ ਹੀ ਆਈਲੈਟਸ ਸੈਂਟਰ ’ਚ ਆਈ ਇਕ ਲੜਕੀ ਨਾਲ ਇਕ ਨੌਜਵਾਨ ਦੇ ਪ੍ਰੇਮ ਸਬੰਧ ਸਨ। ਜਦੋਂ ਕਿ ਇੱਕ ਹੋਰ ਨੌਜਵਾਨ ਨੂੰ ਇਹ ਬਰਦਾਸ਼ ਨਹੀਂ ਹੋਇਆ। ਪਹਿਲਾਂ ਤਾਂ ਦੋਵਾਂ ਨੌਜਵਾਨਾਂ ਵਿੱਚ ਝਗੜਾ ਹੋਇਆ ਅਤੇ ਬਾਅਦ ਵਿੱਚ ਇਹ ਮਾਮਲਾ ਝੜਪ ਤੱਕ ਪਹੁੰਚ ਗਿਆ।
ਜਿਸ ਤੋਂ ਬਾਅਦ ਦੋਵਾਂ ਨੌਜਵਾਨਾਂ ਨੇ ਆਪੋ-ਆਪਣੇ ਸਾਥੀਆਂ ਨੂੰ ਬੁਲਾ ਕੇ ਉਥੇ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਦੋਵੇਂ ਧਿਰਾਂ ਇੱਕ ਦੂਜੇ ਨਾਲ ਟਕਰਾ ਗਈਆਂ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਘਟਨਾ ਦੀ ਸੂਚਨਾ ਦਿੱਤੀ। ਪਰ ਜਦੋਂ ਤੱਕ ਪੁਲਿਸ ਉੱਥੇ ਪਹੁੰਚੀ, ਸਾਰੇ ਫ਼ਰਾਰ ਹੋ ਚੁੱਕੇ ਸਨ।
ਘਟਨਾ ਤੋਂ ਬਾਅਦ ਜਦੋਂ ਬੀ ਬਲਾਕ ਦੀ ਪੁਲਿਸ ਨੇ ਨਾਕਾਬੰਦੀ ਕੀਤੀ ਤਾਂ ਉਨ੍ਹਾਂ ਨੇ ਘਟਨਾ ਵਾਲੀ ਥਾਂ ’ਤੇ ਅੱਠ ਵਾਹਨਾਂ ਦੇ ਚਲਾਨ ਵੀ ਕੀਤੇ। ਇਨ੍ਹਾਂ ਵਿੱਚ ਜ਼ਿਆਦਾਤਰ ਉਹੀ ਲੋਕ ਸਨ ਜੋ ਬਿਨਾਂ ਕਿਸੇ ਕੰਮ ਦੇ ਰਣਜੀਤ ਐਵੀਨਿਊ ਵਿੱਚ ਜਾਮ ਦੀ ਸਥਿਤੀ ਪੈਦਾ ਕਰ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬੇਲੋੜਾ ਸਫ਼ਰ ਕਰਨ ਵਾਲੇ ਡਰਾਈਵਰ ਹੁਣ ਉਨ੍ਹਾਂ ਦੇ ਨਿਸ਼ਾਨੇ ’ਤੇ ਹਨ।