ਪੜਚੋਲ ਕਰੋ
Advertisement
ਹੁਣ ਅੰਮ੍ਰਿਤਸਰ 'ਚ ਬਿਜਲੀ ਬੰਦ ਹੋਣ 'ਤੇ ਹਰੇਕ ਵਿਅਕਤੀ ਨੂੰ ਮਿਲੇਗੀ SMS ਰਾਹੀਂ ਸੂਚਨਾ : ਬਿਜਲੀ ਮੰਤਰੀ
Amritsar News : ਅੰਮ੍ਰਿਤਸਰ ਸ਼ਹਿਰ ਵਿੱਚ ਬਿਜਲੀ ਬੰਦ ਹੋਣ ਤੇ ਹਰੇਕ ਵਿਅਕਤੀ ਨੂੰ ਐਸ.ਐਮ.ਐਸ. ਰਾਹੀਂ ਸੂਚਨਾ ਪ੍ਰਾਪਤ ਹੋਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਪੇ ਅਤੇ ਇਸਨੂੰ ਸੂਚਨਾ ਰਾਹੀਂ ਕਿੰਨੇ ਤੋਂ ਕਿੰਨੇ ਵਜ਼ੇ ਤੱਕ ਬਿਜਲੀ ਬੰਦ ਰਹੇਗੀ ਬਾਰੇ ਵੀ ਦੱਸਿਆ ਜਾਵੇਗਾ।
Amritsar News : ਅੰਮ੍ਰਿਤਸਰ ਸ਼ਹਿਰ ਵਿੱਚ ਬਿਜਲੀ ਬੰਦ ਹੋਣ ਤੇ ਹਰੇਕ ਵਿਅਕਤੀ ਨੂੰ ਐਸ.ਐਮ.ਐਸ. ਰਾਹੀਂ ਸੂਚਨਾ ਪ੍ਰਾਪਤ ਹੋਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਪੇ ਅਤੇ ਇਸਨੂੰ ਸੂਚਨਾ ਰਾਹੀਂ ਕਿੰਨੇ ਤੋਂ ਕਿੰਨੇ ਵਜ਼ੇ ਤੱਕ ਬਿਜਲੀ ਬੰਦ ਰਹੇਗੀ ਬਾਰੇ ਵੀ ਦੱਸਿਆ ਜਾਵੇਗਾ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਰਭਜਨ ਸਿੰਘ ਈ.ਟੀ.ਓ. ਬਿਜਲੀ ਮੰਤਰੀ ਪੰਜਾਬ ਨੇ ਅੱਜ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਦੇ ਦਫ਼ਤਰ ਤੋਂ ਕੰਪਿਊਟਰ 'ਤੇ ਕਲਿੱਕ ਕਰਕੇ ਇਸ ਸੇਵਾ ਦਾ ਆਰੰਭ ਕਰਨ ’ਤੇ ਦਿੱਤੀ।
ਉਨਾਂ ਦੱਸਿਆ ਕਿ ਇਹ ਪਹਿਲਾ ਪਾਇਲਟ ਪ੍ਰੋਜੈਕਟ ਬਟਾਲਾ ਸ਼ਹਿਰ ਵਿੱਚ ਇਸ ਦਾ ਟਰਾਇਲ ਸ਼ੁਰੂ ਕੀਤਾ ਗਿਆ ਸੀ। ਜਿਥੇ ਇਸ ਪ੍ਰੋਜੈਕਟ ਨੂੰ ਕਾਫ਼ੀ ਹੁੰਗਾਰਾ ਮਿਲਿਆ। ਜਿਸ ਤੋਂ ਬਾਅਦ ਹੁਣ ਇਸ ਪ੍ਰੋਜੈਕਟ ਦੀ ਸ਼ੁਰੂਆਤ ਅੰਮ੍ਰਿਤਸਰ ਸ਼ਹਿਰੀ ਇਲਾਕੇ ਵਿੱਚ ਸ਼ੁਰੂ ਕੀਤੀ ਗਈ ਹੈ ਅਤੇ ਆਉਂਦੇ ਅਗਲੇ 15 ਦਿਨਾਂ ਵਿੱਚ ਸ਼ਹਿਰ ਦਾ ਬਾਕੀ ਹਿੱਸਾ ਜੋ ਕਿ ਸਭ-ਅਰਬਨ ਸਰਕਲ ਵਿਚ ਆਉਂਦਾ ਹੈ ਨੂੰ ਵੀ ਇਸ ਸਕੀਮ ਵਿੱਚ ਜੋੜ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਵਿੱਚ 14 ਸਬ-ਸਟੇਸ਼ਨਾਂ ਤੋਂ ਚਲਦੇ ਲਗਭੱਗ 141 ਨੰਬਰ 11ਕੇ.ਵੀ. ਫੀਡਰ ਸ਼ਾਮਿਲ ਕੀਤੇ ਗਏ ਹਨ।ਜਿਸ ਰਾਹੀਂ 2.27 ਲੱਖ ਵੱਖ-ਵੱਖ ਸ਼੍ਰੇਣੀਆਂ ਦੇ ਖਪਤ ਕਾਰਾਂ ਨੂੰ ਵੀ ਸੇਵਾ ਦਾ ਸਿੱਧਾ ਲਾਭ ਮਿਲੇਗਾ। ਉਨਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੀ ਟੀਮ ਵਧਾਈ ਦੀ ਪਾਤਰ ਹੈ ਕਿਉਂਕਿ ਕਾਫ਼ੀ ਦਿਨਾਂ ਤੋਂ ਇਸ ਪ੍ਰੋਜੈਕਟ ਤੇ ਕੰਮ ਕਰ ਰਹੀ ਸੀ।
ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈ.ਟੀ.ਓ. ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ। ਉਸੇ ਤਰ੍ਹਾਂ ਹੀ ਬਿਜਲੀ ਚੋਰੀ ਕਰਨ 'ਤੇ ਵੀ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਉਨਾਂ ਦੱਸਿਆ ਕਿ ਬਿਜਲੀ ਵਿਭਾਗ ਦੀਆਂ ਇਮਾਰਤਾਂ ਨੂੰ ਵੀ ਜਲਦ ਹੀ ਮੁਰੰਮਤ ਕੀਤਾ ਜਾਵੇਗਾ ਤਾਂ ਜੋ ਉਥੇ ਕੰਮ ਕਰਦੇ ਸਟਾਫ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਬਾਰਡਰ ਜ਼ੋਨ ਦੇ ਚੀਫ ਇੰਜੀ: ਬਾਲ ਕ੍ਰਿਸ਼ਨ, ਐਸ.ਈ. ਸ੍ਰੀ ਰਾਮੇਸ਼ ਸਾਰੰਗਲ, ਐਸ.ਈ. ਸ੍ਰੀ ਜਤਿੰਦਰ ਸਿੰਘ, ਐਸ.ਈ.ਰਾਜੀਵ ਪਰਾਸ਼ਰ, ਐਸ.ਈ. ਤਰਨ ਤਾਰਨ ਜੀ.ਐਸ. ਖਹਿਰਾ ਅਤੇ ਪਾਵਰਕਾਮ ਇੰਨੋਵੇਸ਼ਨ ਇੰਚਾਰਜ ਇੰਜੀ: ਪਰਉਪਕਾਰ ਸਿੰਘ ਤੋਂ ਇਲਾਵਾ ਪੀ.ਐਸ.ਪੀ.ਸੀ.ਐਲ. ਦੇ ਹੋਰ ਅਧਿਕਾਰੀ ਹਾਜ਼ਰ ਸਨ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement