ਪੜਚੋਲ ਕਰੋ

ASI Murder Case:  ਅੰਮ੍ਰਿਤਸਰ ਪੁਲਿਸ ਨੇ ਕੀਤੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ, 16 ਨਵੰਬਰ ਨੂੰ ਹੋਇਆ ਸੀ ਕਤਲ 

ASI Sarup Singh Murder Case: 16 ਨਵੰਬਰ ਦੀ ਸਵੇਰ ਨੂੰ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਅਗਲੇ ਦਿਨ ਥਾਣਾ ਤਰਸਿੱਕਾ ਦੇ ਦਸਮੇਸ਼ ਨਗਰ ਦੇ ਰਹਿਣ ਵਾਲੇ ਸ਼ਰਨਜੀਤ ਸਿੰਘ, 18 ਨਵੰਬਰ ਨੂੰ ਸੁੱਚਾ ਸਿੰਘ ਅਤੇ ਕਰਨ ਸਿੰਘ ਨੂੰ ਕਾਬੂ ਕੀਤਾ ਗਿਆ

ਨਵਾਂਪਿੰਡ ਪੁਲਿਸ ਚੌਕੀ 'ਚ ਤਾਇਨਾਤ ਏ.ਐਸ.ਆਈ ਸਰੂਪ ਸਿੰਘ ਦੇ ਕਤਲ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਹੁਣ ਤੱਕ 5 ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਐਸਐਸਪੀ (ਦਿਹਾਤੀ) ਸਤਿੰਦਰ ਸਿੰਘ ਨੇ ਦੱਸਿਆ ਕਿ 16 ਨਵੰਬਰ ਦੀ ਸਵੇਰ ਨੂੰ ਲਾਸ਼ ਮਿਲਣ ਦੇ ਦੋ ਘੰਟਿਆਂ ਵਿੱਚ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਸੀ। ਫੜੇ ਗਏ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ 16 ਨਵੰਬਰ ਦੀ ਸਵੇਰ ਨੂੰ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਅਗਲੇ ਦਿਨ ਥਾਣਾ ਤਰਸਿੱਕਾ ਦੇ ਦਸਮੇਸ਼ ਨਗਰ ਦੇ ਰਹਿਣ ਵਾਲੇ ਸ਼ਰਨਜੀਤ ਸਿੰਘ, 18 ਨਵੰਬਰ ਨੂੰ ਸੁੱਚਾ ਸਿੰਘ ਅਤੇ ਕਰਨ ਸਿੰਘ ਨੂੰ ਕਾਬੂ ਕੀਤਾ ਗਿਆ। ਇਸ ਮਗਰੋਂ ਪੁਲੀਸ ਨੇ ਰਾਹੁਲਪ੍ਰੀਤ ਸਿੰਘ ਉਰਫ਼ ਸਿਮਰਨ ਵਾਸੀ ਰਸੂਲਪੁਰ ਕਲਾਂ ਅਤੇ ਹਰਪਾਲ ਸਿੰਘ ਉਰਫ਼ ਪਾਲੋ ਵਾਸੀ ਅਕਾਲਗੜ੍ਹ ਧਾਰਪਈਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਏਐਸਆਈ ਸਰੂਪ ਸਿੰਘ ਕਤਲ ਮਾਮਲੇ ’ਚ ਹੁਣ ਤੱਕ ਪੰਜ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਹਰਪਾਲ ਸਿੰਘ ਉਰਫ਼ ਪਾਲੋ ਦੇ ਕਬਜ਼ੇ ’ਚੋਂ ਪੁਲੀਸ ਨੇ ਵਾਰਦਾਤ ’ਚ ਵਰਤਿਆ ਪਿਸਤੌਲ ਅਤੇ ਪੰਜ ਕਾਰਤੂਸ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਰਾਹੁਲਪ੍ਰੀਤ ਸਿੰਘ ਉਰਫ਼ ਸਿਮਰਨ ਅਤੇ ਹਰਪਾਲ ਸਿੰਘ ਉਰਫ਼ ਪਾਲੋ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪੁੱਛਗਿੱਛ ਦੌਰਾਨ ਹੋਰ ਮੁਲਜ਼ਮਾਂ ਦੀ ਮਿਲੀਭੁਗਤ ਪਾਈ ਗਈ ਤਾਂ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਮੁਕੱਦਮਾ ਦੀ ਤਫਤੀਸ਼ ਲਈ ਐਸਐਸਪੀ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵੱਲੋਂ ਅਲੱਗ ਅਲੱਗ ਟੀਮਾਂ ਬਣਾ ਕੇ ਮਾਮਲੇ ਦੀ ਤਫਤੀਸ਼ ਕਰਨ ਅਤੇ ਦੋਸ਼ੀਆਂ ਦੀ ਪਛਾਣ ਕਰਨ ਤੋਂ ਮਿਲੇ ਮਹੱਤਵਪੂਰਨ ਸਬੂਤਾਂ ਦੇ ਅਧਾਰ ’ਤੇ, ਟੈਕਨੀਕਲ ਸਹਾਇਤਾ ਅਤੇ ਮਨੁੱਖੀ ਇੰਨਟੈਲੀਜੈਂਸ ਦੇ ਅਧਾਰ ਤੋਂ ਕੇਵਲ 2 ਘੰਟਿਆਂ ਵਿੱਚ ਹੀ ਸਾਰੇ ਦੋਸ਼ੀਆਂ ਨੂੰ ਸਨਾਖਤ ਕਰ ਲਿਆ ਗਿਆ ਸੀ। 

ਜਿਹਨਾਂ ਦੀ ਪਛਾਣ ਬਰਨਜੀਤ ਸਿੰਘ ਪੁੱਤਰ ਗੁਰਦੇਵ ਚੰਦ ਵਾਸੀ ਦਸਮੇਸ਼ ਨਗਰ ਥਾਣਾ ਜਰਸਿੱਕਾ, ਸੁੱਚਾ ਸਿੰਘ ਪੁੱਤਰ ਬਚਨ ਸਿੰਘ, ਕਰਨ ਸਿੰਘ ਪੁੱਤਰ ਸੁੱਚਾ ਸਿੰਘ, ਹਰਪਾਲ ਸਿੰਘ ਉਰਫ ਪਾਲੇ, ਵਿਸ਼ਾਲ, ਵੰਸ਼ ਸਾਰੇ ਵਾਸੀਆਨ ਪਿੰਡ ਅਕਾਲਗੜ੍ਹ ਢਪਈਆਂ ਅਤੇ ਰਾਹੁਲਪ੍ਰੀਤ ਉਰਫ ਸਿਮਰਨ ਵਾਸੀ ਰਸੂਲਪੁਰ ਕਲਾਂ ਵਜੋਂ ਹੋਈ।

ਦੋਸ਼ੀ ਸਰਨਜੀਤ ਸਿੰਘ ਨੂੰ ਮਿਤੀ 17 ਨਵੰਬਰ 2021 ਨੂੰ ਗ੍ਰਿਫਤਾਰ ਕੀਤਾ ਗਿਆ। ਸੁੱਚਾ ਸਿੰਘ ਅਤੇ ਕਰਨ ਸਿੰਘ ਨੂੰ ਮਿਤੀ 18.11.2023 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਰਾਹੁਲਪ੍ਰੀਤ ਉਰਵ ਸਿਮਰਨ ਵਾਸੀ ਰਸੂਲਪੁਰ ਕਲਾਂ ਤੇ ਹਰਪਾਲ ਸਿੰਘ ਉਰਫ ਪਾਲੇ ਵਾਸੀ ਅਕਾਲਗਤ ਢਪਈਆਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਹਰਪਾਲ ਸਿੰਘ ਉਰਫ ਪਾਲੋ ਦੇ ਕਬਜੇ ਵਿੱਚੋਂ ਵਾਰਦਾਤ ਵਿੱਚ ਵਰਤਿਆ ਇੱਕ 32 ਬੋਰ ਪਿਸਟਲ ਸਮੇਤ 5 ਕਾਰਤੂਸ ਜਿੰਦਾ ਬਰਾਮਦ ਕਰ ਲਿਆ ਗਿਆ ਹੈ।

ਦੱਸ ਦਈਏ ਕਿ 15 ਨਵੰਬਰ ਦੀ ਰਾਤ ਨੂੰ ਨਵਾਂਪਿੰਡ ਪੁਲਿਸ ਚੌਕੀ 'ਚ ਤਾਇਨਾਤ ਏ.ਐਸ.ਆਈ ਸਰੂਪ ਸਿੰਘ ਨੂੰ ਉਨ੍ਹਾਂ ਦੇ ਮੋਬਾਈਲ 'ਤੇ ਕਿਸੇ ਦਾ ਫ਼ੋਨ ਆਇਆ ਅਤੇ ਸਰੂਪ ਸਿੰਘ ਦਾ ਫ਼ੋਨ ਕਰਨ ਵਾਲੇ ਨਾਲ ਝਗੜਾ ਹੋ ਗਿਆ। ਇਸ ਤੋਂ ਬਾਅਦ ਏਐਸਆਈ ਇਹ ਕਹਿ ਕੇ ਐਕਟਿਵਾ ’ਤੇ ਸਵਾਰ ਹੋ ਕੇ ਘਰੋਂ ਨਿਕਲ ਗਿਆ ਕਿ ਉਸ ਨੇ ਕਿਸੇ ਕੇਸ ਦੀ ਜ਼ਰੂਰੀ ਫਾਈਲ ਪੁਲੀਸ ਚੌਕੀ ਨੂੰ ਦੇਣੀ ਹੈ। 

ਘਰੋਂ ਨਿਕਲਣ ਤੋਂ ਕਰੀਬ ਇੱਕ ਘੰਟੇ ਬਾਅਦ ਸਰੂਪ ਸਿੰਘ ਦਾ ਮੋਬਾਈਲ ਫ਼ੋਨ ਸਵਿੱਚ ਆਫ਼ ਆਉਣ ਲੱਗਾ। ਅਗਲੇ ਦਿਨ 16 ਨਵੰਬਰ ਨੂੰ ਸਵੇਰੇ ਏ.ਐਸ.ਆਈ ਦੀ ਲਾਸ਼ ਖਾਨਕੋਟ-ਦਬੁਰਜੀ ਲਿੰਕ ਸੜਕ 'ਤੇ ਮਿਲੀ ਸੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
Silver Price Crashes: ਗਾਹਕਾਂ ਦੀ ਲੱਗੀ ਮੌਜ, ਚਾਂਦੀ ਦੇ ਧੜੰਮ ਡਿੱਗੇ ਰੇਟ, 21,000 ਰੁਪਏ ਨਾਲ ਸਭ ਤੋਂ ਵੱਡੀ ਗਿਰਾਵਟ...
ਗਾਹਕਾਂ ਦੀ ਲੱਗੀ ਮੌਜ, ਚਾਂਦੀ ਦੇ ਧੜੰਮ ਡਿੱਗੇ ਰੇਟ, 21,000 ਰੁਪਏ ਨਾਲ ਸਭ ਤੋਂ ਵੱਡੀ ਗਿਰਾਵਟ...
New Year Celebration: ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Embed widget