ਪੜਚੋਲ ਕਰੋ

SGPC: ਸਰਕਾਰੀ ਸਕੂਲ 'ਚ ਵਿਦਿਆਰਥੀਆਂ ਦੇ ਕੜੇ ਲਾਹੁਣ ਦਾ ਮਾਮਲਾ; ਸ਼੍ਰੋਮਣੀ ਕਮੇਟੀ ਨੇ ਭੇਜੀ ਜਾਂਚ ਟੀਮ

SGPC Take action - ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ’ਤੇ ਧਰਮ ਪ੍ਰਚਾਰ ਕੇਂਦਰ ਤਲਵੰਡੀ ਸਾਬੋ ਦੇ ਇੰਚਾਰਜ ਸ. ਜਗਪਾਲ ਸਿੰਘ, ਪ੍ਰਚਾਰਕ ਭਾਈ ਨਿਰਭੈ ਸਿੰਘ, ਭਾਈ ਅਮਰੀਕ ਸਿੰਘ ਤੇ ਭਾਈ ਹਰਦੀਪ ਸਿੰਘ ਨੂੰ ਸਥਾਨਕ

Amritsar : ਬਠਿੰਡਾ ਦੇ ਸ਼ਹੀਦ ਕਾਂਸਟੇਬਲ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਦਰ ਵਿਦਿਆਰਥੀਆਂ ਦੇ ਕੜੇ ਉਤਾਰਨ ਦਾ ਵੀਡੀਓ ਵਾਇਰਲ ਹੋਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂਚ ਟੀਮ ਭੇਜੀ ਗਈ ਹੈ। 

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ’ਤੇ ਧਰਮ ਪ੍ਰਚਾਰ ਕੇਂਦਰ ਤਲਵੰਡੀ ਸਾਬੋ ਦੇ ਇੰਚਾਰਜ ਸ. ਜਗਪਾਲ ਸਿੰਘ, ਪ੍ਰਚਾਰਕ ਭਾਈ ਨਿਰਭੈ ਸਿੰਘ, ਭਾਈ ਅਮਰੀਕ ਸਿੰਘ ਤੇ ਭਾਈ ਹਰਦੀਪ ਸਿੰਘ ਨੂੰ ਸਥਾਨਕ ਸਕੂਲ ਵਿਖੇ ਜਾ ਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ। 

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ, ਕਿਉਂਕਿ ਜਦੋਂ ਵੀ ਕਕਾਰਾਂ ਨਾਲ ਸਬੰਧਤ ਕੋਈ ਅਜਿਹਾ ਮਾਮਲਾ ਆਉਂਦਾ ਹੈ ਤਾਂ ਸੰਗਤਾਂ ਅੰਦਰ ਰੋਸ ਫੈਲਣਾ ਕੁਦਰਤੀ ਹੈ। ਬਠਿੰਡਾ ਦੇ ਸਕੂਲ ਵੱਲੋਂ ਵਿਦਿਆਰਥੀਆਂ ਦੇ ਕੜੇ ਉਤਾਰਨ ਦੀ ਸੰਜੀਦਗੀ ਨੂੰ ਦੇਖਦਿਆਂ ਰਿਪੋਰਟ ਲਈ ਜਾ ਰਹੀ ਹੈ, ਜਿਸ ਮਗਰੋਂ ਅਗਲੀ ਵਿਚਾਰ ਕੀਤੀ ਜਾਵੇਗੀ। 

ਸਕੂਲ ਦੀ ਇੱਕ ਵੀਡੀਓ ਬੀਤੇ ਦਿਨ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਸਕੂਲ ਦਾ ਇੱਕ ਸੁਰੱਖਿਆ ਗਾਰਡ ਆਪਣੇ ਹੱਥ ਵਿੱਚ ਰੱਸੀ ਨਾਲ ਬੰਨ੍ਹੇ ਸੈਂਕੜੇ ਕੜੇ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ। ਵੀਡੀਓ ਬਣਾਉਣ ਵਾਲੇ ਨੇ ਇਹ ਦਾਅਵਾ ਕੀਤਾ ਹੈ ਕਿ ਸਿੱਖ ਬੱਚਿਆਂ ਦੇ ਕੜੇ ਲੁਆਹੇ ਜਾ ਰਹੇ ਹਨ। ਇਹ ਵੀਡੀਓ ਵਾਇਰਲ ਹੋਣ 'ਤੇ ਹੰਗਾਮਾ ਸ਼ੁਰੂ ਹੋ ਗਿਆ।

ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਇਹ ਮਾਮਲਾ ਉਠਾਉਂਦਿਆ ਕਿਹਾ ਹੈ ਕਿ ਪੰਜਾਬ ਦੀ ਧਰਤੀ ਜਿੱਥੇ ਦਸਮ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਿੱਖਾਂ ਨੂੰ ਪੰਜ ਕੱਕਾਰਾਂ ਦੀ ਅਦੁੱਤੀ ਦਾਤ ਰਾਹੀਂ ਵਿਲੱਖਣ ਪਹਿਚਾਣ ਬਖ਼ਸ਼ੀ ਸੀ, ਅੱਜ ਉਸੇ ਪੰਜਾਬ ਦੀ ਧਰਤੀ ਉੱਤੇ ਕੱਕਾਰਾਂ 'ਤੇ ਹਮਲੇ ਹੋ ਰਹੇ ਹਨ। ਪਿਛਲੇ ਦਿਨੀਂ ਸਿੱਖ ਖਿਡਾਰੀਆਂ ਨੂੰ ਦਸਤਾਰ ਉੱਤੇ ਹੈਲਮੇਟ ਨਾ ਪਹਿਨਣ ਕਰਕੇ ਖੇਡ ਮੁਕਾਬਲੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। SGPC: ਸਰਕਾਰੀ ਸਕੂਲ 'ਚ ਵਿਦਿਆਰਥੀਆਂ ਦੇ ਕੜੇ ਲਾਹੁਣ ਦਾ ਮਾਮਲਾ; ਸ਼੍ਰੋਮਣੀ ਕਮੇਟੀ ਨੇ ਭੇਜੀ ਜਾਂਚ ਟੀਮ

ਉਨ੍ਹਾਂ ਅੱਗ ਕਿਹਾ ਲੋਕਤੰਤਰੀ ਦੇਸ਼ ਵਿੱਚ ਵਿੱਚ ਰਹਿੰਦਿਆਂ ਕਿਸੇ ਵੀ ਕੌਮ ਦੇ ਧਾਰਮਿਕ ਚਿੰਨ੍ਹਾਂ ਉੱਤੇ ਅਜਿਹੇ ਹਮਲੇ ਸਾਜਿਸ਼ੀ, ਖ਼ਤਰਨਾਕ ਤੇ ਤਣਾਉ ਪੈਦਾ ਕਰਨ ਵਾਲੇ ਹਨ। ਇੱਕ ਸਿੱਖ ਮੁੱਖ ਮੰਤਰੀ ਦੇ ਹੁੰਦਿਆਂ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਤੇ ਸੰਸਥਾਵਾਂ ਨੂੰ ਵਾਰ- ਵਾਰ ਨਿਸ਼ਾਨੇ 'ਤੇ ਲਿਆ ਜਾਣਾ ਭਗਵੰਤ ਮਾਨ ਸਰਕਾਰ ਦੇ ਸਿੱਖ ਵਿਰੋਧੀ ਰਵੱਈਏ ਦਾ ਪ੍ਰਗਟਾਅ ਹੈ। ਦੋਸ਼ੀ ਸਕੂਲ ਦੇ ਪ੍ਰਬੰਧਕਾਂ ਖ਼ਿਲਾਫ਼ ਤੁਰੰਤ ਕਰਵਾਈ ਕੀਤੀ ਜਾਣੀ ਚਾਹੀਦੀ ਹੈ।

ਉਧਰ ਡੀਈਓ ਨੇ ਸਕੂਲ ਦੇ ਮੁੱਖ ਅਧਿਆਪਕ ਨੂੰ ਕਾਰਨ ਨੋਟਿਸ ਜਾਰੀ ਕੀਤਾ ਗਿਆ ਹੈ। ਵਾਇਰਲ ਵੀਡੀਓ ਤੋਂ ਬਾਅਦ ਸਕੂਲ ਦੇ ਮੁੱਖ ਅਧਿਆਪਕ ਗੁਰਮੇਲ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਜੋ ਵੀ ਵੀਡੀਓ ਵਾਇਰਲ ਹੋ ਰਹੀ ਹੈ, ਇਹ ਵੀਡੀਓ ਬਿਨਾਂ ਕਿਸੇ ਕਾਰਨ ਦੇ ਹੈ। ਮੈਂ ਖੁਦ ਸਿੱਖ ਧਰਮ ਨਾਲ ਸਬੰਧਤ ਹਾਂ। ਸਾਡੇ ਸਕੂਲ ਦਾ ਸਟਾਫ਼ ਸਿੱਖ ਧਰਮ ਨਾਲ ਸਬੰਧਤ ਹੈ, ਸਾਡੇ ਸਕੂਲ ਵਿੱਚ 2500 ਤੋਂ ਵੱਧ ਵਿਦਿਆਰਥੀ ਹਨ, ਅਜਿਹਾ ਕਦੇ ਨਹੀਂ ਹੋਇਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?
Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ
ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ
Advertisement
ABP Premium

ਵੀਡੀਓਜ਼

Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦBhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers ProtestSukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dalGyani Harpreet Singh |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?
Farmers Protest: ਪਰਗਟ ਸਿੰਘ ਨੇ ਸੀਐਮ ਭਗਵੰਤ ਮਾਨ ਦੀ ਪੁਰਾਣੀ ਵੀਡੀਓ ਕੀਤੀ ਸ਼ੇਅਰ...ਬੋਲੇ ਭਾਜਪਾ ਦੇ ਏਜੰਡੇ 'ਤੇ ਚਲਦਿਆਂ ਅਸਲੀ ਗੱਲ 'ਤੇ ਚੁੱਪ?
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
Punjab News: ਪੰਜਾਬੀਆਂ ਨੇ ਕਰ ਦਿੱਤੇ ਭਗਵੰਤ ਮਾਨ ਸਰਕਾਰ ਦੇ ਖਜ਼ਾਨੇ ਫੁੱਲ! ਟੈਕਸਾਂ ਤੋਂ ਹੀ 31156.31 ਕਰੋੜ ਦੀ ਕਮਾਈ
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਨਾਜ਼ੁਕ ਹਾਲਤ 'ਚ ਡੱਲੇਵਾਲ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ, ਕਿਹਾ- ਆਹ MSP ਦੀ ਲੜਾਈ...
ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ
ਸਿਡਨੀ 'ਚ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਮਚਾਈ ਤਬਾਹੀ , ਟੀਮ ਇੰਡੀਆ 185 ਦੌੜਾਂ 'ਤੇ ਹੋਈ ਢੇਰ
Farmers Protest: ਸੀਐਮ ਭਗਵੰਤ ਮਾਨ ਦਾ ਕੇਂਦਰ ਸਰਕਾਰ ਨੂੰ ਝਟਕਾ, ਨਵੀਂ ‘ਖੇਤੀ ਮੰਡੀ ਨੀਤੀ’ ਰੱਦ
Farmers Protest: ਸੀਐਮ ਭਗਵੰਤ ਮਾਨ ਦਾ ਕੇਂਦਰ ਸਰਕਾਰ ਨੂੰ ਝਟਕਾ, ਨਵੀਂ ‘ਖੇਤੀ ਮੰਡੀ ਨੀਤੀ’ ਰੱਦ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੀਆਂ ਬੀਬੀਆਂ ਲਈ ਮਾੜੀ ਖ਼ਬਰ, ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ
BSNL ਬੰਦ ਕਰ ਰਹੀ ਆਪਣੀ ਆਹ ਸਰਵਿਸ, ਲੱਖਾਂ ਗਾਹਕਾਂ 'ਤੇ ਪਵੇਗਾ ਅਸਰ, 15 ਜਨਵਰੀ ਤੱਕ ਦਾ ਸਮਾਂ
ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
Embed widget