Punjab: BSF ਜਵਾਨਾਂ ਨੂੰ ਮਿਲੀ ਵੱਡੀ ਕਾਮਯਾਬੀ, ਝੋਨੇ ਦੇ ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਡਰੋਨ
BSF jawans: ਬੁਲਾਰੇ ਅਨੁਸਾਰ ਸੈਨਿਕਾਂ ਨੇ ਚੀਨ ਵਿੱਚ ਬਣੇ ਇੱਕ ਕਵਾਡਕਾਪਟਰ ਡਰੋਨ (ਮਾਡਲ-ਡੀਜੇਆਈ ਮੈਵਿਕ 3 ਕਲਾਸਿਕ) ਨੂੰ ਕਬਜ਼ੇ ਵਿੱਚ ਲਿਆ ਹੈ। ਫੋਰਸ ਦੇ ਮੁਲਾਜ਼ਮਾਂ ਨੇ ਡਰੋਨ ਨਾਲ ਬਰਾਮਦ ਹੋਈ ਪਲਾਸਟਿਕ ਦੀ ਬੋਤਲ 'ਚੋਂ 545 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
Punjab News: ਪੰਜਾਬ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਸ਼ੁੱਕਰਵਾਰ ਦੁਪਹਿਰ ਨੂੰ ਪਾਕਿਸਤਾਨ ਦੇ ਨੇੜੇ ਸਥਿਤ ਰਾਜਾਤਾਲ ਪਿੰਡ ਦੇ ਬਾਹਰ ਇੱਕ ਖੇਤ ਵਿੱਚੋਂ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ।
ਜਵਾਨਾਂ ਨੇ ਇਸ ਡਰੋਨ ਦੇ ਨਾਲ ਇੱਕ ਬੋਤਲ ਵਿੱਚ ਹੈਰੋਇਨ ਵੀ ਬਰਾਮਦ ਕੀਤੀ ਹੈ। ਮੁੱਢਲੀ ਜਾਂਚ ਤੋਂ ਬਾਅਦ ਫੋਰਸ ਅਧਿਕਾਰੀਆਂ ਨੇ ਡਰੋਨ ਅਤੇ ਹੈਰੋਇਨ ਦੀ ਬੋਤਲ ਸਥਾਨਕ ਪੁਲਿਸ ਨੂੰ ਸੌਂਪ ਦਿੱਤੀ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
On specific intelligence input, @BSF_Punjab launched a search operation ahead of the Border fence and recovered 01 #drone (Model DJI Mavic 3 Classic) & 01 packet, suspected to be #heroin (appx 545 gms) from a paddy field in the area near Vill.- Rajatal, Dist.- Amritsar.#AlertBSF pic.twitter.com/tQ22U9amyP
— BSF PUNJAB FRONTIER (@BSF_Punjab) September 29, 2023
ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਬੀਐਸਐਫ ਦੇ ਜਵਾਨ ਸ਼ੁੱਕਰਵਾਰ ਦੁਪਹਿਰ ਅਤੇ ਸਵੇਰੇ ਭਾਰਤੀ ਸਰਹੱਦੀ ਪਿੰਡ ਰਾਜਾਤਾਲ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਵਾਨਾਂ ਨੇ ਇਕ ਸ਼ੱਕੀ ਡਰੋਨ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਕੀਤੀ ਅਤੇ ਪਿੰਡ ਰਾਜਾਤਾਲ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਵਾਨਾਂ ਨੇ ਪਿੰਡ ਦੇ ਬਾਹਰ ਝੋਨੇ ਦੇ ਖੇਤ ਵਿੱਚੋਂ ਇੱਕ ਡਰੋਨ ਅਤੇ ਇੱਕ ਬੋਤਲ ਹੈਰੋਇਨ ਬਰਾਮਦ ਕੀਤੀ।
ਬੁਲਾਰੇ ਅਨੁਸਾਰ ਸੈਨਿਕਾਂ ਨੇ ਚੀਨ ਵਿੱਚ ਬਣੇ ਇੱਕ ਕਵਾਡਕਾਪਟਰ ਡਰੋਨ (ਮਾਡਲ-ਡੀਜੇਆਈ ਮੈਵਿਕ 3 ਕਲਾਸਿਕ) ਨੂੰ ਕਬਜ਼ੇ ਵਿੱਚ ਲਿਆ ਹੈ। ਫੋਰਸ ਦੇ ਮੁਲਾਜ਼ਮਾਂ ਨੇ ਡਰੋਨ ਨਾਲ ਬਰਾਮਦ ਹੋਈ ਪਲਾਸਟਿਕ ਦੀ ਬੋਤਲ 'ਚੋਂ 545 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ: Emergency Alert : ਪੰਜਾਬੀਓ ਕੀ ਤੁਹਾਡੇ ਫੋਨਾਂ 'ਤੇ ਵੀ ਆ ਰਿਹੈ ਵਾਰ-ਵਾਰ ਐਮਰਜੈਂਸੀ ਅਲਰਟ, ਪੜ੍ਹੋ ਪੰਜਾਬ ਪੁਲਿਸ ਦੀ ਸਲਾਹ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।