Ludhiana news: ਲੁਧਿਆਣਾ ਦੇ ਆਊਟਸੋਰਸ, ਕੱਚੇ ਬਿਜਲੀ ਬੋਰਡ ਅਤੇ ਹੋਰ ਨਿੱਜੀ ਕੰਪਨੀਆਂ ਵਲੋਂ ਰਖੇ ਗਏ ਮੁਲਾਜ਼ਮਾਂ ਵਲੋਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਨੇ ਸਾਡੇ ਨਾਲ ਘਪਲੇਬਾਜੀ ਕੀਤੀ ਅਤੇ ਸਾਡੀਆਂ ਤਨਖਾਹਾਂ ਵਿਚ ਕਟੌਤੀ ਕੀਤੀ ਹੈ।


"ਈਪੀਐਫ ਦੇ ਗਲਤ ਬਿੱਲ ਬਣਵਾ ਕੇ ਸਾਡੇ ਨਾਲ ਧੋਖਾ ਕੀਤਾ"


ਇਸ ਤੋਂ ਇਲਾਵਾ ਸਾਡੇ ਨਾਲ ਈਪੀਐਫ ਦੇ ਗਲਤ ਬਿਲ ਬਣਵਾ ਕੇ ਧੋਖਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੱਚੇ ਮੁਲਜਮਾਂ ਨੂੰ ਪੱਕਾ ਕਰਨ ਲਈ ਵੀ ਮੰਗਾਂ ਰੱਖੀਆਂ ਹਨ।  ਦੱਸ ਦਈਏ ਕਿ ਸਵੇਰ ਤੋਂ ਲੁਧਿਆਣਾ ਤੋਂ ਅੰਮ੍ਰਿਤਸਰ ਪਹੁੰਚੇ ਕਰੀਬ 300 ਮੁਲਾਜ਼ਮਾਂ ਵੱਲੋਂ ਬਿਜਲੀ ਮਹਿਕਮੇ ਅਤੇ ਪੰਜਾਬ ਸਰਕਾਰ ਦੇ ਮੁਰਦਾਬਾਦ ਵਾਲੇ ਮਾਟੋ ਚੁੱਕ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।


ਇਹ ਵੀ ਪੜ੍ਹੋ: Punjab News: ਧਿਆਨ ਸਿੰਘ ਮੰਡ ਦੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਸਲਾਹ : ਕਿਹਾ ਨਾਂ ਮੈਨੂੰ ਤੇ ਨਾਂ ਹੀ ਤੁਹਾਨੂੰ ਕੌਮ ਦਾ ਪੂਰਾ ਸਮਰਥਨ, ਇੱਕ ਹੋ ਜਾਨੇ 


ਐਕਸੀਅਨ ਗੁਰਕਿਰਪਾਲ ਸਿੰਘ ਨੇ ਮੁਲਾਜ਼ਮਾਂ ਦੀ ਸਾਰੀ ਗੱਲਬਾਤ ਸੁਣੀ ਤੇ ਮੀਟਿੰਗ ਪੱਕੀ ਕਰਵਾਈ


ਉੱਥੇ ਹੀ ਮੌਕੇ ‘ਤੇ ਪੁੱਜੇ ਬਿਜਲੀ ਬੋਰਡ ਦੇ ਐਕਸੀਅਨ ਗੁਰਕਿਰਪਾਲ ਸਿੰਘ ਨੇ ਮੁਲਾਜ਼ਮਾਂ ਦੀ ਸਾਰੀ ਗੱਲਬਾਤ ਸੁਣੀ ਅਤੇ ਲੁਧਿਆਣਾ ਵਿਖੇ ਭਲਕੇ ਬਿਜਲੀ ਬੋਰਡ ਦੇ ਚੀਫ ਅਤੇ ਲੁਧਿਆਣਾ ਦੇ 2 ਵਿਧਾਇਕ ਨਾਲ ਗੱਲਬਾਤ ਕਰਕੇ ਮੀਟਿੰਗ ਪੱਕੀ ਕਰਵਾਈ ਗਈ। ਇਸ ਤੋਂ ਬਾਅਦ ਮੁਲਾਜ਼ਮਾਂ ਵਲੋਂ ਧਰਨਾ ਸਮਾਪਤ ਕੀਤਾ ਗਿਆ। ਹੁਣ ਦੇਖਣਾ ਹੋਵੇਗਾ ਕਿ ਭਲਕੇ ਮੀਟਿੰਗ ਤੋਂ ਬਾਅਦ ਮੁਲਾਜ਼ਮਾਂ ਦੀ ਮੁਸ਼ਕਿਲਾਂ ਦਾ ਹਲ ਹੁੰਦਾ ਹੈ ਜਾਂ ਨਹੀਂ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Farmer Protest: ਹਰਿਆਣਾ ਸਰਕਾਰ ਨੇ ਮੰਨੀਆਂ ਕਿਸਾਨਾਂ ਦੀਆਂ ਮੰਗਾਂ, ਖੁਲ੍ਹੇਗਾ ਨੈਸ਼ਨਲ ਹਾਈਵੇ, ਕਿਸਾਨ ਬੋਲੇ- ਇਹ ਫਾਈਨਲ ਜਿੱਤ ਨਹੀਂ