Amritsar News: ਮਾਨ ਸਾਬ ਤੁਸੀਂ ਪੈੱਗ ਲਾ ਕੇ ਆਉਗੇ ਜਾਂ ਬੋਤਲ ਨਾਲ ਹੀ ਲੈ ਕੇ ਆਉਗੇ? ਮਜੀਠੀਆ ਦਾ ਸੀਐਮ ਮਾਨ 'ਤੇ ਨਿੱਜੀ ਹਮਲਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਸੀਐਮ ਮਾਨ ਉੱਪਰ ਨਿੱਜੀ ਹਮਲਾ ਕੀਤਾ ਹੈ। ਉਨ੍ਹਾਂ ਨੇ ਸੀਐਮ ਮਾਨ ਨੂੰ ਸਵਾਲ ਕੀਤਾ ਹੈ ਕਿ ਉਹ ਬਹਿਸ ਕਰਨ ਪੈੱਗ ਲਾ ਕੇ ਆਉਗੇ ਜਾਂ ਫਿਰ ਬੋਤਲ ਨਾਲ ਹੀ ਲੈ ਕੇ ਆਉਗੇ?
Amritsar News: ਐਸਵਾਈਐਲ ਤੇ ਪੰਜਾਬ ਦੇ ਹੋਰ ਮੁੱਦਿਆਂ 'ਤੇ ਬਹਿਸ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਨੂੰ ਵੰਗਾਰ ਰਹੇ ਹਨ ਤੇ ਦੂਜੇ ਪਾਸੇ ਵਿਰੋਧੀ ਲੀਡਰ ਸੀਐਮ ਮਾਨ ਉੱਪਰ ਨਿਸ਼ਾਨੇ ਸਾਧ ਰਹੇ ਹਨ। ਹੁਣ ਇਹ ਲੜਾਈ ਨਿੱਜੀ ਤੇ ਹੋਛੇ ਪੱਧਰ 'ਤੇ ਪਹੁੰਚ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਸੀਐਮ ਮਾਨ ਉੱਪਰ ਨਿੱਜੀ ਹਮਲਾ ਕੀਤਾ ਹੈ। ਉਨ੍ਹਾਂ ਨੇ ਸੀਐਮ ਮਾਨ ਨੂੰ ਸਵਾਲ ਕੀਤਾ ਹੈ ਕਿ ਉਹ ਬਹਿਸ ਕਰਨ ਪੈੱਗ ਲਾ ਕੇ ਆਉਗੇ ਜਾਂ ਫਿਰ ਬੋਤਲ ਨਾਲ ਹੀ ਲੈ ਕੇ ਆਉਗੇ?
ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ...
ਮਾਨ ਸਾਬ ਤੁਸੀਂ ਪੈੱਗ ਲਾ ਕੇ ਆਉਗੇ ?
ਜਾਂ ਬੋਤਲ ਨਾਲ ਹੀ ਲੈ ਕੇ ਆਉਗੇ ?
ਕਿਉਂ ਕਿ juice, coke, pizza, black coffee ਨਾਲ ਤਾਂ ਤੁਹਾਡਾ ਸਰਨਾ ਨਹੀਂ।
ਹਾਜ਼ਮੇ ਲਈ ਕੁਝ ਤਾਂ ਚਾਹੀਦਾ ਹੋਣਾ AAP ਜੀ ਨੂੰ?
ਮਾਨ ਸਾਬ ਤੁਸੀਂ ਪੈੱਗ ਲਾ ਕੇ ਆਉਗੇ ?
— Bikram Singh Majithia (@bsmajithia) October 15, 2023
ਜਾਂ ਬੋਤਲ ਨਾਲ ਹੀ ਲੈ ਕੇ ਆਉਗੇ ?
ਕਿਉਂ ਕਿ juice , coke , pizza , black coffee ਨਾਲ ਤਾਂ ਤੁਹਾਡਾ ਸਰਨਾ ਨਹੀਂ।
ਹਾਜ਼ਮੇ ਲਈ ਕੁਝ ਤਾਂ ਚਾਹੀਦਾ ਹੋਣਾ AAP ਜੀ ਨੂੰ? @BhagwantMann pic.twitter.com/DsNrWj0jtS
ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮੈਂ ਇਕੱਲੀ SYL ‘ਤੇ ਬਹਿਸ ਨਹੀੰ ਕਰਨੀਂ ਸਗੋਂ ਜਦੋਂ ਦਾ ਪੰਜਾਬ ਸੂਬਾ ਬਣਿਆ..ਉਦੋਂ ਤੋਂ ਲੈ ਕੇ ਪੰਜਾਬੀਆਂ ਦੇ ਮਸਲਿਆਂ ਬਾਰੇ ਬਹਿਸ ਕਰਾਂਗੇ…ਹੁਣ ਤੱਕ ਉਨ੍ਹਾਂ ਨੇ ਹੀ ਰਾਜ ਕੀਤਾ ਹੈ..ਤਾਂ ਆਓ ਬਹਿਸ ਕਰੀਏ ਤੇ ਲੋਕਾਂ ਸਾਹਮਣੇ ਸੱਚ ਰੱਖੀਏ..
ਮੈਂ ਕੱਲ੍ਹੀ SYL ‘ਤੇ ਬਹਿਸ ਨੀ ਕਰਨੀਂ ਸਗੋਂ ਜਦੋਂ ਦਾ ਪੰਜਾਬ ਸੂਬਾ ਬਣਿਆ..ਉਦੋਂ ਤੋਂ ਲੈਕੇ ਪੰਜਾਬੀਆਂ ਦੇ ਮਸਲਿਆਂ ਬਾਰੇ ਬਹਿਸ ਕਰਾਂਗੇ…ਹੁਣ ਤੱਕ ਉਹਨਾਂ ਨੇ ਹੀ ਰਾਜ ਕੀਤਾ ਹੈ..ਤਾਂ ਆਓ ਬਹਿਸ ਕਰੀਏ ਤੇ ਲੋਕਾਂ ਸਾਹਮਣੇ ਸੱਚ ਰੱਖੀਏ.. pic.twitter.com/WCFBO61Auj
— Bhagwant Mann (@BhagwantMann) October 15, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ