ਅੰਮ੍ਰਿਤਸਰ 'ਚ ਬਲੈਕਆਊਟ, ਸੁਰੱਖਿਆ ਦੇ ਚੱਲਦੇ ਕਰਵਾਈ ਮੌਕ ਡਰਿੱਲ ਦੌਰਾਨ Golden Temple 'ਚ ਛਾਇਆ ਹਨੇਰਾ, ਦੇਖੋ ਵੀਡੀਓ
ਭਾਰਤ, ਪਾਕਿਸਤਾਨ ਤਣਾਅ ਨੂੰ ਲੈ ਕੇ ਜਿੱਥੇ ਪੂਰੇ ਦੇਸ਼ 'ਚ ਜੰਗ ਵਰਗੇ ਹਾਲਾਤਾਂ ਤੋਂ ਜਾਗਰੂਕ ਕਰਵਾਉਣ ਦੇ ਲਈ ਮੌਕ ਡਰਿੱਲ ਕਰਵਾਈ ਗਈ। ਜਿਸ ਕਰਕੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਵਿੱਚ ਬਲੈਕਆਊਟ ਦੇਖਣ ਨੂੰ ਮਿਲਿਆ।

Blackout in Amritsar: ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਵਿੱਚ 7 ਮਈ ਦੀ ਸ਼ਾਮ ਨੂੰ ਇਕ ਛੋਟਾ ਬਲੈਕਆਊਟ ਹੋਇਆ, ਜੋ ਕਿ ਗ੍ਰਹਿ ਮੰਤਰਾਲੇ (MHA) ਦੁਆਰਾ ਕਰਵਾਇਆ ਗਿਆ ਰਾਸ਼ਟਰੀ ਨਾਗਰਿਕ ਰੱਖਿਆ ਮੌਕ ਡ੍ਰਿੱਲ ਦਾ ਹਿੱਸਾ ਸੀ। ਬਲੈਕਆਊਟ ਦੇ ਬਾਅਦ ਥੋੜੀ ਦੇਰ ਵਿੱਚ ਬੱਤੀਆਂ ਨੂੰ ਦੁਬਾਰਾ ਜਗਾਇਆ ਗਿਆ, ਜਿਸ ਨਾਲ ਇਹ ਛੋਟਾ ਮੌਕ ਡ੍ਰਿੱਲ ਖਤਮ ਹੋ ਗਿਆ। ਇਹ ਡ੍ਰਿੱਲ ਭਾਰਤ-ਪਾਕਿਸਤਾਨ ਦੇ ਤਣਾਅ ਦੇ ਬਾਅਦ ਕੀਤੀ ਗਈ ਸੀ। ਖ਼ਾਸ ਕਰਕੇ ਅਪਰੇਸ਼ਨ ਸਿੰਦੂਰ, ਜਿਸ ਵਿੱਚ ਪਾਕਿਸਤਾਨ ਵਿੱਚ ਅੱਤਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਅਪਰੇਸ਼ਨ ਪਹਿਲਗਾਮ ਅੱਤਵਾਦੀ ਹਮਲੇ ਦਾ ਜਵਾਬ ਸੀ, ਜਿਸ ਵਿੱਚ ਪਿਛਲੇ ਮਹੀਨੇ ਜੰਮੂ ਅਤੇ ਕਸ਼ਮੀਰ ਵਿੱਚ 26 ਨਿਰਦੋਸ਼ ਲੋਕਾਂ ਦੀਆਂ ਜਾਨਾਂ ਗਈਆਂ ਸਨ।
ਅੰਮ੍ਰਿਤਸਰ ਵਿੱਚ ਬਲੈਕਆਊਟ ਕੀਤਾ ਗਿਆ ਤਾਂ ਪੂਰੇ ਸ਼ਹਿਰ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਤੀਰਥ ਅਤੇ ਨਿਊ ਅੰਮ੍ਰਿਤਸਰ ਸਥਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਤੋਂ ਇਲਾਵਾ ਸ਼ਿਵਾਲਾ ਬਾਗ ਭਾਈਆ ਅਤੇ ਜੱਲਿਆਂਵਾਲਾ ਬਾਗ ਵਿਖੇ ਵੀ ਲਾਈਟਾਂ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀਆਂ ਗਈਆਂ। ਜਿਸ ਕਰਕੇ ਚਾਰੇ ਪਾਸੇ ਘੁੱਪ ਹਨੇਰਾ ਨਜ਼ਰ ਆਇਆ।
ਵਾਇਰਲ ਵੀਡੀਓ ਵਿੱਚ ਦੇਖ ਸਕਦੇ ਹੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ 10 ਮਿੰਟ ਲਈ ਲਾਈਟਾਂ ਬੰਦ ਕੀਤੀਆਂ ਗਈਆਂ। ਜਦੋਂ ਇਹ ਡ੍ਰਿੱਲ ਖਤਮ ਹੋਈ ਤਾਂ ਮੁੜ ਤੋਂ ਲਾਈਟਾਂ ਨੂੰ ਜਗਾ ਦਿੱਤੀਆਂ ਗਈਆਂ।
#WATCH | Punjab: Moment of blackout at Sri Harmandir Sahib (Golden Temple) in Amritsar, as part of the mock drill ordered by the MHA. pic.twitter.com/GTacHYFgZl
— ANI (@ANI) May 7, 2025
#WATCH | Lights turn back on at Sri Harmandir Sahib (Golden Temple) in Amritsar, following the blackout as part of the mock drill ordered by the MHA. pic.twitter.com/r5SWvuRwTC
— ANI (@ANI) May 7, 2025
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















