ਪੜਚੋਲ ਕਰੋ
(Source: ECI/ABP News)
Pakistan Drone : ਪੰਜਾਬ 'ਚ ਫ਼ਿਰ PAK ਦੀ ਨਾਪਾਕ ਕੋਸ਼ਿਸ਼ , BSF ਨੇ ਫਾਇਰਿੰਗ ਕਰਕੇ ਗਿਰਾਇਆ ਪਾਕਿਸਤਾਨੀ ਡਰੋਨ
Punjab News : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਪਿੱਛੇ ਨਹੀਂ ਹਟ ਰਿਹਾ। ਪਾਕਿਸਤਾਨ ਵੱਲੋਂ ਭਾਰਤੀ ਸਰਹੱਦ 'ਤੇ ਡਰੋਨ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੰਮ੍ਰਿਤਸਰ ਦੇ ਸਰਹੱਦੀ ਪਿੰਡ ਸ਼ਹਿਜ਼ਾਦਾ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਪਾਕਿਸਤਾਨੀ ਡਰੋਨ ਵੀ ਦੇਖਿਆ ਗਿਆ ਹੈ।
![Pakistan Drone : ਪੰਜਾਬ 'ਚ ਫ਼ਿਰ PAK ਦੀ ਨਾਪਾਕ ਕੋਸ਼ਿਸ਼ , BSF ਨੇ ਫਾਇਰਿੰਗ ਕਰਕੇ ਗਿਰਾਇਆ ਪਾਕਿਸਤਾਨੀ ਡਰੋਨ Border Security force Shoots down Pakistani drone that Entered in Amritsar Pakistan Drone : ਪੰਜਾਬ 'ਚ ਫ਼ਿਰ PAK ਦੀ ਨਾਪਾਕ ਕੋਸ਼ਿਸ਼ , BSF ਨੇ ਫਾਇਰਿੰਗ ਕਰਕੇ ਗਿਰਾਇਆ ਪਾਕਿਸਤਾਨੀ ਡਰੋਨ](https://feeds.abplive.com/onecms/images/uploaded-images/2023/02/26/9f6e556f6b675ff675084c33091d0ec51677406684014345_original.jpg?impolicy=abp_cdn&imwidth=1200&height=675)
Pakistani drone
Punjab News : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਪਿੱਛੇ ਨਹੀਂ ਹਟ ਰਿਹਾ। ਪਾਕਿਸਤਾਨ ਵੱਲੋਂ ਭਾਰਤੀ ਸਰਹੱਦ 'ਤੇ ਡਰੋਨ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੰਮ੍ਰਿਤਸਰ ਦੇ ਸਰਹੱਦੀ ਪਿੰਡ ਸ਼ਹਿਜ਼ਾਦਾ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਪਾਕਿਸਤਾਨੀ ਡਰੋਨ ਵੀ ਦੇਖਿਆ ਗਿਆ ਹੈ। ਡਰੋਨ ਦੀ ਆਵਾਜ਼ ਨਾਲ ਸਰਹੱਦ 'ਤੇ ਤਾਇਨਾਤ ਬੀਐਸਐਫ ਦੇ ਜਵਾਨ ਅਲਰਟ ਮੋਡ ਵਿੱਚ ਆ ਗਏ ਅਤੇ ਤੁਰੰਤ ਡਰੋਨ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਤੋਂ ਬਾਅਦ ਜਦੋਂ ਡਰੋਨ ਦੀ ਆਵਾਜ਼ ਬੰਦ ਹੋਈ ਤਾਂ ਬੀਐਸਐਫ ਦੇ ਜਵਾਨਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਖ਼ਰਾਬ ਹਾਲਤ 'ਚ ਮਿਲਿਆ ਡਰੋਨ
ਤਲਾਸ਼ੀ ਮੁਹਿੰਮ ਦੌਰਾਨ ਧੁੱਸੀ ਡੈਮ ਤੋਂ ਡਰੋਨ ਬਰਾਮਦ ਹੋਇਆ। ਜਦੋਂ ਡਰੋਨ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਾਲੇ ਰੰਗ ਦਾ ਇਹ ਡਰੋਨ ਚਾਈਨਾ ਦਾ ਬਣਿਆ ਸੀ ਅਤੇ ਇਸ 'ਤੇ 'ਮੇਡ ਇਨ ਚਾਈਨਾ' ਲਿਖਿਆ ਹੋਇਆ ਸੀ। ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਐਸਐਫ ਜਵਾਨਾਂ ਦੀ ਗੋਲੀਬਾਰੀ ਕਾਰਨ ਡਰੋਨ ਨੁਕਸਾਨਿਆ ਗਿਆ ਅਤੇ ਹੇਠਾਂ ਡਿੱਗ ਗਿਆ। ਡਰੋਨ ਨੂੰ ਬੀਐਸਐਫ ਦੇ ਜਵਾਨਾਂ ਨੇ ਕਬਜ਼ੇ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ : ਹੁਣ ਗਾਹਕ ਇਨ੍ਹਾਂ ਦੋ ਬੈਂਕਾਂ ਤੋਂ ਸਿਰਫ 5000 ਰੁਪਏ ਤੱਕ ਹੀ ਕਢਵਾ ਸਕਣਗੇ, RBI ਨੇ 6 ਮਹੀਨਿਆਂ ਲਈ ਲਗਾਈ ਪਾਬੰਦੀ
ਗੁਰਦਾਸਪੁਰ 'ਚ ਵੀ ਡਰੋਨ ਨਜ਼ਰ ਆਇਆ
ਗੁਰਦਾਸਪੁਰ 'ਚ ਵੀ ਡਰੋਨ ਨਜ਼ਰ ਆਇਆ
ਗੁਰਦਾਸਪੁਰ ਸੈਕਟਰ ਕੱਸੋਵਾਲ ਬੀ.ਓ.ਪੀ. ਦੇ ਨੇੜਿਓਂ ਸ਼ਨੀਵਾਰ ਰਾਤ ਨੂੰ ਇੱਕ ਡਰੋਨ ਦੇਖਿਆ ਗਿਆ, 113 ਬਟਾਲੀਅਨ ਦੇ ਜਵਾਨਾਂ ਨੇ ਡਰੋਨ 'ਤੇ 60 ਰਾਉਂਡ ਫਾਇਰ ਕੀਤੇ ਅਤੇ 5 ਹਲਕੇ ਬੰਬ ਸੁੱਟੇ। ਜਿਸ ਕਾਰਨ ਡਰੋਨ ਸਹਾਰਨ ਇਲਾਕੇ 'ਚ ਡਿੱਗਿਆ। ਡਰੋਨ ਨੂੰ ਕਬਜ਼ੇ ਵਿਚ ਲੈ ਕੇ ਤਲਾਸ਼ੀ ਮੁਹਿੰਮ ਚਲਾਈ ਗਈ।
ਡਰੋਨ ਮਿਲਣ ਦਾ ਸਿਲਸਿਲਾ ਜਾਰੀ
ਪੰਜਾਬ ਵਿੱਚ ਡਰੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਕਦੇ ਹਨੇਰੇ ਅਤੇ ਕਦੇ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿਸਤਾਨ ਤੋਂ ਡਰੋਨ ਆਉਂਦੇ ਰਹਿੰਦੇ ਹਨ। ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨਾਲ-ਨਾਲ ਹਥਿਆਰ ਵੀ ਭਾਰਤੀ ਸਰਹੱਦ ਵਿੱਚ ਦਾਖ਼ਲ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਰਾਤ ਤਰਨਤਾਰਨ ਦੇ ਬੀਓਪੀ ਮੀਆਂਵਾਲੀ ਨੇੜੇ ਪਾਕਿਸਤਾਨੀ ਡਰੋਨ ਵੀ ਦੇਖਿਆ ਗਿਆ। ਜਿਸ 'ਤੇ ਖੇਮਕਰਨ ਸੈਕਟਰ 'ਚ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਫਾਇਰਿੰਗ ਕੀਤੀ ਤਾਂ ਉਹ ਵਾਪਸ ਪਰਤ ਗਏ। ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਪਿਛਲੇ ਮਹੀਨੇ ਵੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਾਲੀਆ ਵਿੱਚ ਪਾਕਿਸਤਾਨ ਤੋਂ ਡਰੋਨ ਭੇਜਿਆ ਗਿਆ ਸੀ। ਜਿਸ ਨੂੰ ਬੀ.ਐਸ.ਐਫ ਦੇ ਜਵਾਨਾਂ ਨੇ 7 ਰਾਉਂਡ ਫਾਇਰ ਕਰਕੇ ਵਾਪਸ ਭਜਾ ਦਿੱਤਾ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)