ਪੜਚੋਲ ਕਰੋ

ਸ਼ਾਰਜਾਹ 'ਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ 4 ਨੌਜਵਾਨਾਂ ਨੂੰ ਹੋਈ ਸੀ ਫਾਂਸੀ ਦੀ ਸਜ਼ਾ, ਡਾ: ਓਬਰਾਏ ਬਣੇ ਮਸੀਹਾ

Punjabi Youths hanged Dubai: ਸਾਲ 2010 ਤੋਂ ਲੈ ਕੇ ਹੁਣ ਤੱਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾਕਟਰ ਓਬਰਾਏ ਦੇ ਯਤਨਾਂ ਕਾਰਨ 129 ਵਿਅਕਤੀਆਂ ਨੂੰ ਫਾਂਸੀ ਜਾਂ 45 ਸਾਲਾਂ ਤੱਕ ਦੀਆਂ ਲੰਮੀਆਂ ਸਜ਼ਾਵਾਂ ਤੋਂ ਮੁਕਤੀ ਮਿਲੀ ਹੈ।

Youths hanged Dubai:  ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉੱਤੇ ਉੱਠਦਿਆਂ ਦੇਸ਼ ਵਿਦੇਸ਼ ਵਿਚ ਲੋੜਵੰਦਾਂ ਲਈ ਮਸੀਹਾ ਬਣ ਪਹੁੰਚ ਕੇ ਲੋਕ ਸੇਵਾ ਦੀਆਂ ਨਵੀਆਂ ਮਿਸਾਲਾਂ ਸਿਰਜ ਰਹੇ ਉੱਘੇ ਕਾਰੋਬਾਰੀ ਡਾ: ਐੱਸ. ਪੀ. ਸਿੰਘ ਓਬਰਾਏ ਦੀ ਬਦੌਲਤ ਅੱਜ ਇੱਕ ਭਾਰਤੀ ਤੇ ਤਿੰਨ ਪਾਕਿਸਤਾਨੀ ਨੌਜਵਾਨਾਂ ਦੀ ਸ਼ਾਰਜਾਹ ਵਿਖੇ ਫਾਂਸੀ ਦੀ ਸਜ਼ਾ ਮੁਆਫ਼ ਹੋਣ ਦੀ ਉਮੀਦ ਪੱਕੀ ਹੋ ਗਈ ਹੈ।

ਇਹ ਚਾਰੇ ਨੌਜਵਾਨ ਸਾਲ 2019 ਤੋਂ ਸ਼ਾਰਜਾਹ ਵਿਖੇ ਇੱਕ ਹੋਰ ਭਾਰਤੀ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਫੜੇ ਗਏ ਸਨ।  ਇਹਨਾਂ ਨੌਜਵਾਨਾਂ ਵਿਚ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਗੁਰਪ੍ਰੀਤ ਸਿੰਘ ਅਤੇ ਪਾਕਿਸਤਾਨੀ ਪੰਜਾਬ ਨਾਲ ਸੰਬੰਧਿਤ ਰਾਓ ਮੁਹੰਮਦ ਆਦਿਲ, ਰਾਣਾ ਤਾਬਿਸ਼ ਰਸ਼ੀਦ ਅਤੇ ਆਦਿਲ ਜਾਵੇਦ ਚੀਮਾ ਸ਼ਾਮਿਲ ਹਨ। 

ਗੁਰਦਾਸਪੁਰ ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅੰਮ੍ਰਿਤਸਰ ਇਕਾਈ ਨਾਲ ਸੰਪਰਕ ਕਰਨ ਤੋਂ ਬਾਅਦ ਡਾ: ਐੱਸ.ਪੀ. ਓਬਰਾਏ ਨੇ ਹੱਦਾਂ-ਸਰਹੱਦਾਂ ਤੋਂ ਉੱਪਰ ਉੱਠਦਿਆਂ ਇਸ ਕੇਸ ਦੀ ਪੈਰਵੀ ਸ਼ੁਰੂ ਕੀਤੀ ਸੀ। ਦੋ ਸਾਲ ਮੁਕੱਦਮਾ ਚੱਲਣ ਤੋਂ ਬਾਅਦ ਸ਼ਾਰਜਾਹ ਦੀ ਅਦਾਲਤ ਨੇ ਇਹਨਾਂ ਚਾਰ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ। 

ਕਤਲ ਹੋਏ ਨੌਜਵਾਨ ਦੇ ਮਾਪਿਆਂ ਨਾਲ ਲੰਬੇ ਸੰਪਰਕ ਤੋਂ ਬਾਅਦ ਡਾਕਟਰ ਐੱਸ ਪੀ ਸਿੰਘ ਉਬਰਾਏ ਉਨ੍ਹਾਂ ਨੂੰ ਬਲੱਡ ਮਨੀ ਲੈਣ ਲਈ ਸਹਿਮਤ ਕਰਨ ਵਿਚ ਕਾਮਯਾਬ ਹੋਏ। ਇਸ ਸਹਿਮਤੀ ਤੋਂ ਬਾਅਦ ਸ਼ਾਰਜਾਹ ਅਦਾਲਤ ਵਿਚ ਜੱਜ ਸਾਹਿਬਾਨਾਂ ਦੀ ਮੌਜੂਦਗੀ ਵਿਚ ਮ੍ਰਿਤਕ ਨੌਜਵਾਨ ਦੀ ਪਤਨੀ ਅਤੇ ਭਰਾ ਨੂੰ ਡਾਕਟਰ ਉਬਰਾਏ ਨੇ ਬਲੱਡ ਮਨੀ ਦੇ ਤੌਰ ਤੇ 2 ਲੱਖ ਦਰਾਮ (ਕਰੀਬ 46 ਲੱਖ ਭਾਰਤੀ ਰੁਪਏ) ਮੌਕੇ ਤੇ ਪੀੜਿਤ ਪਰਿਵਾਰ ਨੂੰ ਸੌਂਪੇ ਅਤੇ ਇਸ ਰਕਮ ਨੂੰ ਮਾਣਯੋਗ ਜੱਜ ਦੇ ਹੁਕਮਾਂ ਮੁਤਾਬਿਕ 5 ਹਿੱਸਿਆਂ ਵਿਚ ਵੰਡ ਕੇ ਮ੍ਰਿਤਕ ਦੇ ਪਰਿਵਾਰ ਕੋਲੋਂ ਦੋਸ਼ੀ ਨੌਜਵਾਨਾਂ ਵਾਸਤੇ ਫਾਂਸੀ ਦੀ ਸਜ਼ਾ ਮੁਆਫ਼ੀ ਵਾਸਤੇ ਪ੍ਰਵਾਨਗੀ ਹਾਸਿਲ ਕੀਤੀ।

ਇਸ ਮਾਮਲੇ ਸੰਬੰਧੀ ਡਾ: ਉਬਰਾਏ ਨੇ ਦੱਸਿਆ ਕਿ ਸ਼ਾਰਜਾਹ ਅਦਾਲਤ ਨੇ ਹੁਣ ਅੰਤਿਮ ਫ਼ੈਸਲਾ ਦੇਣ ਲਈ ਅਗਲੀ ਸੁਣਵਾਈ 22 ਜਨਵਰੀ 2024 ਨੀਯਤ ਕੀਤੀ ਹੈ ਅਤੇ ਉਸ ਦਿਨ ਇਹਨਾਂ ਨੌਜਵਾਨਾਂ ਦੀ ਰਿਹਾਈ ਦੀ ਵੀ ਪੂਰੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਸ਼ਰੀਆ ਕਾਨੂੰਨ ਮੁਤਾਬਿਕ ਜੇਕਰ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਹੋਣ ਉਪਰੰਤ ਅਦਾਲਤ ਵਿਚ ਬਲੱਡ ਮਨੀ ਜਮਾਂ ਕਰਵਾਉਣ ਦੀ ਆਗਿਆ ਮਿਲ ਜਾਵੇ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਫਾਂਸੀ ਮਾਫ਼ ਹੋਣੀ ਤਹਿ ਹੈ।

ਡਾਕਟਰ ਉਬਰਾਏ ਨੇ ਵਿਦੇਸ਼ੀ ਮੁਲਕਾਂ ਅਤੇ ਖ਼ਾਸ ਕਰਕੇ ਖਾੜੀ ਮੁਲਕਾਂ ਵਿਚ ਰੁਜ਼ਗਾਰ ਦੀ ਭਾਲ ਲਈ ਆਉਣ ਵਾਲੇ ਨੌਜਵਾਨਾਂ ਨੂੰ ਕਿਸੇ ਵੀ ਕਿਸਮ ਦੇ ਅਪਰਾਧ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ। ਸ਼ਾਰਜਾਹ ਅਦਾਲਤ ਵਿਚ ਬਲੱਡ ਮਨੀ ਲੈ ਕੇ ਦੋਸ਼ੀ ਚਾਰੇ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਤੋਂ ਮੁਆਫ਼ ਕਰਨ ਦੇ ਹੋਏ ਸਮਝੌਤੇ ਤੋਂ ਬਾਅਦ ਦੋਸ਼ੀ ਭਾਰਤੀ ਅਤੇ ਪਾਕਿਸਤਾਨੀ ਨੌਜਵਾਨਾਂ ਦੇ ਪਰਿਵਾਰਾਂ ਨੇ ਵੀ ਡਾ: ਐੱਸ ਪੀ ਸਿੰਘ ਉਬਰਾਏ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਿਆਸੀ ਹੱਦਬੰਦੀਆਂ ਤੋਂ ਉੱਤੇ ਉੱਠ ਕੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਲਾ ਫ਼ਰਿਸ਼ਤਾ ਦੱਸਿਆ।

ਇੱਥੇ ਇਹ ਜ਼ਿਕਰਯੋਗ ਹੈ ਕਿ ਸਾਲ 2010 ਤੋਂ ਲੈ ਕੇ ਹੁਣ ਤੱਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾਕਟਰ ਓਬਰਾਏ ਦੇ ਯਤਨਾਂ ਕਾਰਨ 129 ਵਿਅਕਤੀਆਂ ਨੂੰ ਫਾਂਸੀ ਜਾਂ 45 ਸਾਲਾਂ ਤੱਕ ਦੀਆਂ ਲੰਮੀਆਂ ਸਜ਼ਾਵਾਂ ਤੋਂ ਮੁਕਤੀ ਮਿਲੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Advertisement
ABP Premium

ਵੀਡੀਓਜ਼

Bhagwant Mann| ਬਾਦਲ ਅਤੇ ਕੈਪਟਨ ਬਾਰੇ ਮੁੱਖ ਮੰਤਰੀ ਨੇ ਕੀ ਆਖਿਆ ?Bhagwant Mann| 'ਚੰਨੀ ਕਿਧਰੇ ਹੋਰ ਫਿਰਦਾ, ਬਾਜਵਾ ਏਧਰ ਨੂੰ ਫਿਰਦਾ, ਦੱਸੋ ਮੈਂ...'Amritpal Singh| ਅੰਮ੍ਰਿਤਪਾਲ ਦਾ ਪਿੰਡ ਬਾਗੋ-ਬਾਗ, 'ਗਏ ਹੋਏ ਨੇ ਲੋਕ ਆਪ ਮੁਹਾਰੇ'Bhagwant Mann| '25 ਸਾਲ ਵਾਲੇ ਨਾਲ ਹੁਣ 25 ਬੰਦੇ ਨਹੀਂ ਹੈਗੇ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Narendra Modi News: ਅਜਿਹਾ ਕੀ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀ-20 ਵਿਸ਼ਵ ਚੈਂਪੀਅਨਜ਼ ਟਰਾਫੀ ਨੂੰ ਟੱਚ ਨਹੀਂ ਕੀਤਾ? ਜਾਣੋ
Narendra Modi News: ਅਜਿਹਾ ਕੀ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀ-20 ਵਿਸ਼ਵ ਚੈਂਪੀਅਨਜ਼ ਟਰਾਫੀ ਨੂੰ ਟੱਚ ਨਹੀਂ ਕੀਤਾ? ਜਾਣੋ
Hathras Case: ਹਾਥਰਸ ਪਹੁੰਚੇ ਰਾਹੁਲ ਗਾਂਧੀ, ਪੀੜਤਾਂ ਨਾਲ ਕੀਤੀ ਮੁਲਾਕਤ, ਪਾਰਟੀ ਵੱਲੋਂ ਮਦਦ ਕਰਨ ਦਾ ਦਿੱਤਾ ਭਰੋਸਾ 
Hathras Case: ਹਾਥਰਸ ਪਹੁੰਚੇ ਰਾਹੁਲ ਗਾਂਧੀ, ਪੀੜਤਾਂ ਨਾਲ ਕੀਤੀ ਮੁਲਾਕਤ, ਪਾਰਟੀ ਵੱਲੋਂ ਮਦਦ ਕਰਨ ਦਾ ਦਿੱਤਾ ਭਰੋਸਾ 
Health Tips: ਜਿੰਨੀ ਫਾਇਦੇਮੰਦ, ਉੰਨੀ ਨੁਕਸਾਨਦਾਇਕ ਇਹ ਸਬਜ਼ੀ, ਭੁੱਲ ਕੇ ਵੀ ਨਾ ਪੀਓ ਇਸ ਦਾ ਜੂਸ
Health Tips: ਜਿੰਨੀ ਫਾਇਦੇਮੰਦ, ਉੰਨੀ ਨੁਕਸਾਨਦਾਇਕ ਇਹ ਸਬਜ਼ੀ, ਭੁੱਲ ਕੇ ਵੀ ਨਾ ਪੀਓ ਇਸ ਦਾ ਜੂਸ
Green Chilli Pickle:   ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤਿਆਰ ਕਰੋ ਹਰੀ ਮਿਰਚ ਦਾ ਅਚਾਰ,  ਬਹੁਤ ਆਸਾਨ ਹੈ ਰੈਸਿਪੀ
Green Chilli Pickle: ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤਿਆਰ ਕਰੋ ਹਰੀ ਮਿਰਚ ਦਾ ਅਚਾਰ, ਬਹੁਤ ਆਸਾਨ ਹੈ ਰੈਸਿਪੀ
Embed widget