ਪੜਚੋਲ ਕਰੋ

Amritsar News: ਜਾਅਲੀ ਅਸਲਾ ਲਾਇਸੈਂਸ ਬਣਾਉਣ ਵਾਲਿਆਂ ਦਾ ਪਰਦਾਫਾਸ਼, ਡੀਸੀ ਦਫ਼ਤਰ ਨਾਲ ਜੁੜੇ ਤਾਰ, 3 ਗ੍ਰਿਫ਼ਤਾਰ, ਸੇਵਾ ਕੇਂਦਰ ਦਾ ਮੈਨੇਜਰ ਫਰਾਰ

ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੇ ਜਾਅਲੀ ਲਾਇਸੈਂਸ 'ਤੇ ਕਿਸੇ ਨੂੰ ਸ਼ੱਕ ਨਹੀਂ ਹੋਇਆ ਅਤੇ ਇੱਥੋਂ ਤੱਕ ਕਿ ਗੰਨ ਹਾਊਸ ਮਾਲਕ ਵੀ ਇਸ ਲਾਇਸੈਂਸ ਦੇ ਆਧਾਰ 'ਤੇ ਲਾਇਸੈਂਸ ਧਾਰਕਾਂ ਨੂੰ ਹਥਿਆਰ ਵੇਚਦੇ ਸਨ।

Amritsar News: ਤਰਨਤਾਰਨ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸੂਰਜ ਭੰਡਾਰੀ ਨੇ ਡੀਸੀ ਦਫ਼ਤਰ ਦੇ ਕੁਝ ਅਧਿਕਾਰੀਆਂ ਨਾਲ ਮਿਲ ਕੇ ਜਾਅਲੀ ਅਸਲਾ ਲਾਇਸੈਂਸ ਬਣਾਉਣ ਦਾ ਵੱਡਾ ਨੈੱਟਵਰਕ ਚਲਾਇਆ ਹੋਇਆ ਸੀ। ਤਰਨਤਾਰਨ ਪੁਲਿਸ ਨੇ ਇਸ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।

ਪੁਲਿਸ ਨੇ ਸੂਰਜ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਟਿਕਾਣੇ ਤੋਂ 24 ਜਾਅਲੀ ਅਸਲਾ ਲਾਇਸੈਂਸ, ਮੋਬਾਈਲ ਅਸਲਾ ਲਾਇਸੈਂਸ ਦੀਆਂ ਤਿੰਨ ਖਾਲੀ ਕਾਪੀਆਂ ਤੇ ਸਰਕਾਰੀ ਸਟਿੱਕਰ ਬਰਾਮਦ ਕੀਤੇ ਹਨ।

ਇਸ ਨੈੱਟਵਰਕ ਦਾ ਮਾਸਟਰ ਮਾਈਂਡ ਸੂਰਜ ਭੰਡਾਰੀ ਆਪਣੇ ਸਾਥੀ ਰਾਘਵ ਨਾਲ ਫਰਾਰ ਦੱਸਿਆ ਜਾਂਦਾ ਹੈ। ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਡੀਸੀ ਦਫ਼ਤਰ ਵਿੱਚ ਹੜਕੰਪ ਮੱਚ ਗਿਆ ਹੈ। ਕਈ ਛੁੱਟੀ 'ਤੇ ਚਲੇ ਗਏ ਹਨ।

ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਇਸ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿੱਚ 2 ਮਹੀਨੇ ਲੱਗੇ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਵਨਦੀਪ ਸਿੰਘ, ਸ਼ਮਸ਼ੇਰ ਸਿੰਘ ਅਤੇ ਗੁਰਮੀਤ ਸਿੰਘ ਵਜੋਂ ਹੋਈ ਹੈ, ਜਦੋਂ ਕਿ ਇਸ ਨੈੱਟਵਰਕ ਦਾ ਮਾਸਟਰ ਮਾਈਂਡ ਤੇ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਸੂਰਜ ਭੰਡਾਰੀ ਤੇ ਰਾਘਵ ਕਪੂਰ ਫਰਾਰ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੇ ਜਾਅਲੀ ਲਾਇਸੈਂਸ 'ਤੇ ਕਿਸੇ ਨੂੰ ਸ਼ੱਕ ਨਹੀਂ ਹੋਇਆ ਅਤੇ ਇੱਥੋਂ ਤੱਕ ਕਿ ਗੰਨ ਹਾਊਸ ਮਾਲਕ ਵੀ ਇਸ ਲਾਇਸੈਂਸ ਦੇ ਆਧਾਰ 'ਤੇ ਲਾਇਸੈਂਸ ਧਾਰਕਾਂ ਨੂੰ ਹਥਿਆਰ ਵੇਚਦੇ ਸਨ।

ਮੰਨਿਆ ਜਾ ਰਿਹਾ ਹੈ ਕਿ ਉਕਤ ਮੁਲਜ਼ਮਾਂ ਨੇ ਹੁਣ ਤੱਕ 500 ਦੇ ਕਰੀਬ ਜਾਅਲੀ ਲਾਇਸੈਂਸ ਬਣਾਏ ਹਨ, ਜਿਨ੍ਹਾਂ 'ਤੇ ਲਾਇਸੈਂਸ ਧਾਰਕਾਂ ਨੇ ਗੰਨ ਹਾਊਸ ਤੋਂ ਹਥਿਆਰ ਵੀ ਖਰੀਦੇ ਹਨ। ਇਸ ਬਾਰੇ ਪਤਾ ਲੱਗਣ 'ਤੇ ਐਸਪੀ ਅਸ਼ਵਨੀ ਕਪੂਰ ਨੇ ਉਕਤ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਲਾਇਸੈਂਸ ਪੁਲਿਸ ਨੂੰ ਸੌਂਪ ਦੇਣ ਅਤੇ ਆਪਣੇ ਹਥਿਆਰ ਵਾਪਸ ਕਰ ਦੇਣ, ਨਹੀਂ ਤਾਂ ਉਨ੍ਹਾਂ ਨੂੰ ਸਜ਼ਾ ਵੀ ਹੋ ਸਕਦੀ ਹੈ। ਉਕਤ ਮੁਲਜ਼ਮ ਲਾਇਸੈਂਸ ਬਣਾਉਣ ਲਈ ਡੇਢ ਤੋਂ ਦੋ ਲੱਖ ਰੁਪਏ ਵਸੂਲਦੇ ਸਨ। ਜਿਸ ਵਿੱਚੋਂ ਸੂਰਜ ਭੰਡਾਰੀ ਇੱਕ ਲੱਖ ਰੁਪਏ ਲੈ ਲੈਂਦਾ ਸੀ ਅਤੇ ਬਾਕੀ ਆਪਸ ਵਿੱਚ ਵੰਡਦਾ ਸੀ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।

ਟਾਪ ਹੈਡਲਾਈਨ

Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਜਾਨਲੇਵਾ ਹਮਲਾ, ਸੀਨੀਅਰ ਵਿਧਾਇਕ ਦੇ PA ਸਣੇ 5 ਖਿਲਾਫ਼...
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਜਾਨਲੇਵਾ ਹਮਲਾ, ਸੀਨੀਅਰ ਵਿਧਾਇਕ ਦੇ PA ਸਣੇ 5 ਖਿਲਾਫ਼...
Punjab News : ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਟ-ਫੁੱਟ ਕੇ ਰੋ ਪਈ ਅਦਾਕਾਰਾ , ਬੋਲੀ- ਮਾਂ ਦੀ ਬਹੁਤ ਯਾਦ ਆ ਰਹੀ ਹੈ
Punjab News : ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਟ-ਫੁੱਟ ਕੇ ਰੋ ਪਈ ਅਦਾਕਾਰਾ , ਬੋਲੀ- ਮਾਂ ਦੀ ਬਹੁਤ ਯਾਦ ਆ ਰਹੀ ਹੈ
ਅੰਮ੍ਰਿਤਸਰ ਏਅਰਪੋਰਟ ਦੇ ਕੋਲ ਡਰੋਨ ਉਡਾਉਣ 'ਤੇ ਰੋਕ, ਜਾਣੋ ਹੋਰ ਕਿਹੜੀਆਂ ਚੀਜ਼ਾਂ 'ਤੇ ਲੱਗੀ ਪਾਬੰਦੀ; ਉਲੰਘਣਾ ਕੀਤੀ...
ਅੰਮ੍ਰਿਤਸਰ ਏਅਰਪੋਰਟ ਦੇ ਕੋਲ ਡਰੋਨ ਉਡਾਉਣ 'ਤੇ ਰੋਕ, ਜਾਣੋ ਹੋਰ ਕਿਹੜੀਆਂ ਚੀਜ਼ਾਂ 'ਤੇ ਲੱਗੀ ਪਾਬੰਦੀ; ਉਲੰਘਣਾ ਕੀਤੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਹੋਟਲ ਦੇ ਬਾਹਰ ਤਲਵਾਰਾਂ ਨਾਲ ਵੱਢਿਆ ਨੌਜਵਾਨ, ਜਾਣੋ ਪੂਰਾ ਮਾਮਲਾ...
Punjab News: ਪੰਜਾਬ 'ਚ ਵੱਡੀ ਵਾਰਦਾਤ, ਹੋਟਲ ਦੇ ਬਾਹਰ ਤਲਵਾਰਾਂ ਨਾਲ ਵੱਢਿਆ ਨੌਜਵਾਨ, ਜਾਣੋ ਪੂਰਾ ਮਾਮਲਾ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ ਏਅਰਪੋਰਟ 'ਤੇ 2 ਘੰਟੇ ਬਿਠਾ ਕੇ ਰੱਖਿਆ, ਕਸਟਮ ਹੈੱਡ CEC ਗਿਆਨੇਸ਼ ਕੁਮਾਰ ਦੇ ਸਕੇ ਭਰਾ; ਮੌਕਾ ਮਿਲਣ 'ਤੇ ਬਦਲਾ ਲਿਆ
ਦਿੱਲੀ ਏਅਰਪੋਰਟ 'ਤੇ 2 ਘੰਟੇ ਬਿਠਾ ਕੇ ਰੱਖਿਆ, ਕਸਟਮ ਹੈੱਡ CEC ਗਿਆਨੇਸ਼ ਕੁਮਾਰ ਦੇ ਸਕੇ ਭਰਾ; ਮੌਕਾ ਮਿਲਣ 'ਤੇ ਬਦਲਾ ਲਿਆ
ਕਾਂਗਰਸੀ ਆਗੂ ਸੁਖਪਾਲ ਖਹਿਰਾ ਵਿਧਾਨ ਸਭਾ ਸੈਸ਼ਨ ਤੋਂ ਸਸਪੈਂਡ
ਕਾਂਗਰਸੀ ਆਗੂ ਸੁਖਪਾਲ ਖਹਿਰਾ ਵਿਧਾਨ ਸਭਾ ਸੈਸ਼ਨ ਤੋਂ ਸਸਪੈਂਡ
ਚੰਡੀਗੜ੍ਹ 'ਚ ਵਿਦਿਆਰਥੀ ਦੀ ਛਾਤੀ 'ਚ ਗੋਲੀ ਮਾਰ ਕੇ ਹੱਤਿਆ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਵਿਦਿਆਰਥੀ ਦੀ ਛਾਤੀ 'ਚ ਗੋਲੀ ਮਾਰ ਕੇ ਹੱਤਿਆ, ਮੱਚੀ ਸਨਸਨੀ; ਜਾਣੋ ਪੂਰਾ ਮਾਮਲਾ
ਪੰਜਾਬ ਵਿਧਾਨ ਸਭਾ 'ਚ ਕਾਂਗਰਸ ਪ੍ਰਧਾਨ 'ਤੇ ਭੜਕੇ ਵਿੱਤ ਮੰਤਰੀ, ਕਿਹਾ- ਮਿਸਟਰ ਪਰਗਟ ਯੂ ਆਰ ਦ ਮੈਂਬਰ ਆਫ ਚਿੱਟਾ ਪਾਰਟੀ; ਸਿੱਖਾਂ ਦੇ ਗਲਾਂ 'ਚ...
ਪੰਜਾਬ ਵਿਧਾਨ ਸਭਾ 'ਚ ਕਾਂਗਰਸ ਪ੍ਰਧਾਨ 'ਤੇ ਭੜਕੇ ਵਿੱਤ ਮੰਤਰੀ, ਕਿਹਾ- ਮਿਸਟਰ ਪਰਗਟ ਯੂ ਆਰ ਦ ਮੈਂਬਰ ਆਫ ਚਿੱਟਾ ਪਾਰਟੀ; ਸਿੱਖਾਂ ਦੇ ਗਲਾਂ 'ਚ...
ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਦਿਵਾਲੀ ਦਾ ਤੋਹਫਾ, ਤਨਖਾਹ ਨੂੰ ਲੈਕੇ ਆਇਆ ਵੱਡਾ ਅਪਡੇਟ
ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਦਿਵਾਲੀ ਦਾ ਤੋਹਫਾ, ਤਨਖਾਹ ਨੂੰ ਲੈਕੇ ਆਇਆ ਵੱਡਾ ਅਪਡੇਟ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਸਤਾ ਹੋਇਆ ਸੋਨਾ, ਧੜੰਮ ਕਰਕੇ ਡਿੱਗੇ ਰੇਟ; ਚੈੱਕ ਕਰੋ ਰੇਟ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਸਤਾ ਹੋਇਆ ਸੋਨਾ, ਧੜੰਮ ਕਰਕੇ ਡਿੱਗੇ ਰੇਟ; ਚੈੱਕ ਕਰੋ ਰੇਟ
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, IG ਰੈਂਕ ਦੇ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਵਿਭਾਗ 'ਚ ਮੱਚੀ ਹਲਚਲ, IG ਰੈਂਕ ਦੇ ਅਧਿਕਾਰੀਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ
ਨਿਹੰਗ ਸਿੰਘਾਂ ਨੇ ਕਿਹਾ, ‘ਪਰਵਿੰਦਰ ਝੋਟੇ ਦੀ ਪਤਨੀ ਨੂੰ ਵਿਧਾਨ ਸਭਾ ਚੋਣ ਲੜਾਓ’, ਮਾਨਸਾ ਨੂੰ ਨਸ਼ਾਮੁਕਤ ਬਣਾਵੇਗੀ; 11ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ
ਨਿਹੰਗ ਸਿੰਘਾਂ ਨੇ ਕਿਹਾ, ‘ਪਰਵਿੰਦਰ ਝੋਟੇ ਦੀ ਪਤਨੀ ਨੂੰ ਵਿਧਾਨ ਸਭਾ ਚੋਣ ਲੜਾਓ’, ਮਾਨਸਾ ਨੂੰ ਨਸ਼ਾਮੁਕਤ ਬਣਾਵੇਗੀ; 11ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ
Embed widget