(Source: ECI/ABP News/ABP Majha)
Gunman Controversy: AAP ਵਿਧਾਇਕਾ ਦੇ ਗੈਨਮੈਨ ਵਰਦੀ ਸਮੇਤ ਦਾਖਲ ਹੋਏ ਸ੍ਰੀ ਦਰਬਾਰ ਸਾਹਿਬ, ਤਸਵੀਰਾਂ ਆਈਆਂ ਸਾਹਮਣੇ
AAP MLA Baljinder Kaur in Golden Temple: ਵਿਧਾਇਕਾ ਬਲਜਿੰਦਰ ਕੌਰ ਆਪਣੇ ਪਤੀ ਸੁਖਰਾਜ ਸਿੰਘ ਬੱਲ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਹੋਈ ਸੀ। ਇਸ ਸਮੇਂ ਦੌਰਾਨ ਉਨ੍ਹਾਂ ਦੇ ਸਰਕਾਰੀ ਗੰਨਮੈਨ ਵਰਦੀ ਵਿੱਚ ਹਰਿਮੰਦਰ ਸਾਹਿਬ ਗਏ ਅਤੇ ਸੱਚਖੰਡ
AAP MLA Baljinder Kaur in Golden Temple: ਆਪਣੇ ਗੰਨਮੈਨਾਂ ਨਾਲ ਮੱਥਾ ਟੇਕਣ ਸ੍ਰੀ ਦਰਬਾਰ ਸਾਹਿਬ ਪਹੁੰਚੀ ਆਮ ਆਦਮੀ ਪਾਰਟੀ ਦੀ ਵਿਧਾਇਕਾਂ ਬਲਜਿੰਦਰ ਕੌਰ ਹੁਣ ਵਿਵਾਦਾਂ ਵਿੱਚ ਆ ਗਈ ਹੈ। ਵਿਵਾਦ ਉਹਨਾਂ ਦੇ ਗੰਨਮੈਨਾਂ ਨੂੰ ਲੈ ਕੇ ਉੱਠਣ ਲੱਗਾ ਹੈ। ਅਤੇ ਇਹ ਮੁੱਦਾ ਅਕਾਲੀ ਦਲ ਨੇ ਚੁੱਕ ਲਿਆ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਵਿਧਾਇਕ ਦੇ ਸੁਰੱਖਿਆ ਗਾਰਡ ਵਰਦੀ ਅਤੇ ਹਥਿਆਰਾਂ ਸਮੇਤ ਸ੍ਰੀ ਦਰਬਾਰ ਸਾਹਿਬ ਦਾਖਲ ਹੋਏ ਹਨ। ਜੋ ਮਰਿਆਦਾ ਦੇ ਖਿਲਾਫ਼ ਹੈ।
ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ - ਹੰਕਾਰ ਵਿੱਚ ਵੱਡਾ ਗੁਨਾਹ, ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਣਾਂ ਵਿੱਚ ਅਜਿਹੇ ਮੌਕੇ 'ਤੇ ਨਤਮਸਤਕ ਹੋਣਾ ਸ਼ਲਾਘਾਯੋਗ ਹੈ ਪਰ ਸ਼੍ਰੀ ਦਰਬਾਰ ਸਾਹਿਬ ਅੰਦਰ ਆਪਣੀ ਸਕਿਉਰਟੀ ਵਾਲੀ ਪੁਲਿਸ ਨੂੰ ਵਰਦੀ ਸਮੇਤ ਨਾਲ ਲੈਕੇ ਜਾਣਾ ਮਰਯਾਦਾ ਦੀ ਘੋਰ ਉਲੰਘਣਾ ਹੈ।ਅੱਗੇ ਤੋਂ ਮਰਯਾਦਾ ਦੀ ਉਲੰਘਣਾ ਕਰਨ ਦੀ ਕਿਸੇ ਦੀ ਵੀ ਜੁਰਅਤ ਨਾਂ ਪਵੇ ਇਸ ਕਰਕੇ MLA ਬੀਬੀ ਬਲਜਿੰਦਰ ਕੌਰ ਤਲਵੰਡੀ ਸਾਬੋ,ਉਨਾਂ ਦੇ ਪਤੀ ਸ.ਸੁਖਰਾਜ ਸਿੰਘ ਬੱਲ ਅਤੇ ਸੰਬੰਧਿਤ ਪੁਲਿਸ ਮੁਲਾਜ਼ਮਾਂ ਵਿਰੁੱਧ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਧਾਰਮਿਕ ਅਤੇ ਕਾਨੂੰਨੀ ਕਾਰਵਾਈ ਕਰੇ।
ਬਠਿੰਡਾ ਜ਼ਿਲ੍ਹੇ ਦੀ ਤਲਵੰਡੀ ਸਾਬੋ ਸੀਟ ਤੋਂ ‘ਆਪ’ ਵਿਧਾਇਕ ਬਲਜਿੰਦਰ ਕੌਰ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੀ ਸੀ। ਪੰਜਾਬ ਵਿੱਚ ਸਿੱਖ ਮਰਿਆਦਾ ਅਨੁਸਾਰ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਸ੍ਰੀ ਹਰਿਮੰਦਰ ਸਾਹਿਬ ਸਮੇਤ ਕਿਸੇ ਵੀ ਗੁਰਦੁਆਰੇ ਵਿੱਚ ਸਰਕਾਰੀ ਵਰਦੀ ਪਾ ਕੇ ਜਾਂ ਸਰਕਾਰੀ ਹਥਿਆਰ ਲੈ ਕੇ ਦਾਖ਼ਲ ਨਹੀਂ ਹੁੰਦਾ। ਸਿੱਖ ਪੰਥ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਸਾਹਿਬ ਨੇ 1984 ਵਿੱਚ ਸਾਕਾ ਨੀਲਾ ਤਾਰਾ ਤੋਂ ਬਾਅਦ ਅਜਿਹਾ ਕਰਨ ਦੀ ਜ਼ੁਬਾਨੀ ਮਨਾਹੀ ਕਰ ਦਿੱਤੀ ਸੀ। ਉਦੋਂ ਤੋਂ ਇਹ ਪਰੰਪਰਾ ਬਣ ਗਈ ਹੈ।
ਵਿਧਾਇਕਾ ਬਲਜਿੰਦਰ ਕੌਰ ਆਪਣੇ ਪਤੀ ਸੁਖਰਾਜ ਸਿੰਘ ਬੱਲ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ ਹੋਈ ਸੀ। ਇਸ ਸਮੇਂ ਦੌਰਾਨ ਉਨ੍ਹਾਂ ਦੇ ਸਰਕਾਰੀ ਗੰਨਮੈਨ ਵਰਦੀ ਵਿੱਚ ਹਰਿਮੰਦਰ ਸਾਹਿਬ ਗਏ ਅਤੇ ਸੱਚਖੰਡ ਅੰਦਰ ਪਹੁੰਚ ਕੇ ਵਰਦੀ ਵਿੱਚ ਮੱਥਾ ਟੇਕਿਆ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial