Punjab Politics: ਕੁੰਵਰ ਵਿਜੇ ਪ੍ਰਤਾਪ ਦੀ ਨਰਾਜ਼ਗੀ ਕਰੇਗੀ ਆਪ ਦਾ ਨੁਕਸਾਨ ? CM ਦੀਆਂ ਮੀਟਿੰਗਾਂ ਤੋਂ ਬਣਾਈ ਦੂਰੀ
ਦਰਅਸਲ, ਸੱਤਾ ਵਿੱਚ ਆਉਣ ਤੋਂ ਬਾਅਦ ਵਿਧਾਇਕ ਨੇ ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਉਨ੍ਹਾਂ ਨੇ ਬਹਿਬਲ ਕਲਾਂ ਤੇ ਬਰਗਾੜੀ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਦੀ ਸਾਰਿਆਂ ਸਾਹਮਣੇ ਮੁਖ਼ਾਲਫ਼ਤ ਕਰਨੀ ਸ਼ੁਰੂ ਕਰ ਦਿੱਤੀ

Punjab politics: ਆਪਣੀ ਹੀ ਸਰਕਾਰ ਦੇ ਖ਼ਿਲਾਫ਼ ਡਟ ਕੇ ਬੋਲਣ ਵਾਲੇ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਦੀਆਂ ਬੈਠਕਾਂ ਤੋਂ ਦੂਰੀ ਬਣਾ ਲਈ ਹੈ। ਪਹਿਲਾਂ ਉਹ ਅਕਸਰ ਆਪਣਾ ਵਿਰੋਧ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦੇ ਸੀ ਪਰ ਹੁਣ ਲਗਦਾ ਹੈ ਜਿਵੇਂ ਉਨ੍ਹਾਂ ਨੇ ਸਰਕਾਰ ਦੇ ਨਾਲ-ਨਾਲ ਸੋਸ਼ਲ ਮੀਡੀਆ ਤੋਂ ਕਿਨਾਰਾ ਕਰ ਲਿਆ ਹੈ।
ਜ਼ਿਕਰ ਕਰ ਦਈਏ ਕਿ ਚੰਡੀਗੜ੍ਹ ਵਿੱਚ ਅੰਮ੍ਰਿਤਸਰ ਲੋਕ ਸਭਾ ਸੀਟ ਨੂੰ ਲੈ ਕੇ ਹੋਈ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਮੀਟਿੰਗ ਵਿੱਚ ਕੁੰਵਰ ਵਿਜੇ ਪ੍ਰਤਾਪ ਸ਼ਾਮਲ ਨਹੀਂ ਹੋਏ। ਇਸ ਬੈਠਕ ਵਿੱਚ ਆਪ ਦੇ ਵਿਧਾਇਕਾਂ ਸਮੇਤ ਮਜੀਠਾ ਤੇ ਰਾਜਾ ਸਾਂਸੀ ਤੋਂ ਹਲਕਾ ਇੰਚਾਰਜਾਂ ਨੇ ਹਿੱਸਾ ਲਿਆ ਪਰ ਇਸ ਵਿੱਚੋਂ ਕੁੰਵਰ ਵਿਜੇ ਪ੍ਰਤਾਪ ਨੇ ਦੂਰੀ ਬਣਾ ਕੇ ਰੱਖਣਾ ਹੀ ਮੁਨਾਸਿਬ ਸਮਝਿਆ
ਦਰਅਸਲ, ਸੱਤਾ ਵਿੱਚ ਆਉਣ ਤੋਂ ਬਾਅਦ ਵਿਧਾਇਕ ਨੇ ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਉਨ੍ਹਾਂ ਨੇ ਬਹਿਬਲ ਕਲਾਂ ਤੇ ਬਰਗਾੜੀ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਦੀ ਸਾਰਿਆਂ ਸਾਹਮਣੇ ਮੁਖ਼ਾਲਫ਼ਤ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਵੀ ਆਪਣੀ ਸਰਕਾਰ ਨੂੰ ਭੰਡਣ ਦੀ ਕੋਈ ਕਸਰ ਨਹੀਂ ਛੱਡੀ।
ਪੁੱਛਦਾ ਹੈ ਪੰਜਾਬ,
— Kunwar Vijay Pratap Singh (@Kvijaypratap) February 16, 2024
ਮੁੱਖ ਮੰਤਰੀ ਸਾਹਬ, ਦੇ ਦਿਓ ਜਵਾਬ.
Behbal Kalan firing accused's wife appointed assistant AG.
*ਬਹਿਬਲ ਕਲਾਂ ਗੋਲੀ ਕਾਂਡ ਦੇ ਮੁਲਜ਼ਮ ਦੀ ਪਤਨੀ ਨੂੰ ਨਿਯੁਕਤ ਕੀਤਾ ਗਿਆ ਸਰਕਾਰੀ ਸਹਾਇਕ ਏ.ਜੀ. (ਸਹਾਇਕ ਐਡਵੋਕੇਟ ਜਨਰਲ)*. pic.twitter.com/Lzjw36ldwM
ਸੁਸ਼ੀਲ ਰਿੰਕੂ ਤੇ ਵਿਧਾਇਕ ਸ਼ੀਤਲ ਅੰਗੂਰਾਲ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਸਸੀ ਜੋ ਉਨ੍ਹਾਂ ਨੂੰ ਪਾਰਟੀ ਛੱਡਣ ਲਈ ਮਜਬੂਰ ਕਰ ਰਹੇ ਹਨ।
ਕਿਆ ਸੇ ਕਿਆ ਹੋ ਗਿਆ ਦੇਖਤੇ ਦੇਖਤੇ
— Kunwar Vijay Pratap Singh (@Kvijaypratap) March 27, 2024
क्या से क्या हो गया देखते देखते
आख़िर कहीं तो चूक हुई है!
अपनों से दूरी, छल-कपट और ग़ैरों को गले लगाना; ये कौन सा न्याय है?
संकट के इस क्षण में कोई आपको छोड़ के पार्टी बदल रहा है, कोई ख़ुशियाँ मना रहा है और कोई इलाज़ के बहाने देश से बाहर चला गया है pic.twitter.com/ZaBzE4VPC1
ਜ਼ਿਕਰ ਕਰ ਦਈਏ ਕਿ ਇੱਕ ਪੋਸਟ ਵਿੱਚ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਉੱਤੇ ਵੱਡਾ ਇਲਜ਼ਾਮ ਲਾਇਆ ਸੀ ਕਿ ਹੁਣ ਤਾਂ ਉਨ੍ਹਾਂ ਦੇ PA ਵੀ ਮੇਰਾ ਫੋਨ ਨਹੀਂ ਚੁੱਕਦੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
