BSF ਵੱਲੋਂ ਮੈਰਾਥਨ-2022 ਦਾ ਆਯੋਜਨ, 2500 ਦੇ ਕਰੀਬ ਜਵਾਨਾਂ ਨੇ ਲਿਆ ਹਿੱਸਾ
ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਬੀਐਸਐਫ ਦੇ ਏਡੀਜੀ ਪੀਵੀ ਰਾਮਾ ਸਾਸਤਰੀ ਪੁੱਜੇ ਜਦਕਿ ਮੈਰਾਥਨ 'ਚ ਜਵਾਨਾਂ ਦੀ ਹੌਸਲਾ ਅਫਜ਼ਾਈ ਲਈ ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਵੀ ਪੁੱਜੇ।
ਬੀਐਸਐਫ ਵੱਲੋਂ ਬੀਐਸਐਫ ਮੈਰਾਥਨ-2022' ਦਾ ਆਯੋਜਨ ਕੀਤਾ ਗਿਆ, ਜਿਸ 2500 ਦੇ ਕਰੀਬ ਬੀਐਸਐਫ ਦੇ ਜਵਾਨਾਂ ਤੇ ਆਮ ਜਨਤਾ ਨੇ ਸ਼ਿਰਕਤ ਕੀਤੀ। ਇਹ ਮੈਰਾਥਨ ਤਿੰਨ ਵੱਖਰੇ ਵੱਖਰੇ ਪੁਆਇੰਟਾਂ ਤੋਂ ਸ਼ੁਰੂ ਹੋਈ, ਜਿਸ 'ਚ ਪਹਿਲਾ ਪੁਆਇੰਟ ਅੰਮ੍ਰਿਤਸਰ ਦਾ ਗੋਲਡਨ ਗੇਟ ਤੋਂ ਜੇਸੀਪੀ ਅਟਾਰੀ (42 ਕਿਲੋਮੀਟਰ), ਦੂਜਾ ਪੁਆਇੰਟ 22 ਕਿਲੋਮੀਟਰ ਤੇ ਤੀਜਾ ਪੁਆਇੰਟ 10 ਕਿਲੋਮੀਟਰ ਨਿਰਧਾਰਤ ਕੀਤਾ ਗਿਆ ਸੀ ਤੇ ਇੰਨ੍ਹਾਂ ਪੁਆਇਟਾਂ ਤੋਂ ਲੋਕ ਮੈਰਾਥਨ ਨਾਲ ਜੁੜਦੇ ਗਏ।
ਇਸ ਤੋੰ ਬਾਅਦ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਬੀਐਸਐਫ ਦੇ ਏਡੀਜੀ ਪੀਵੀ ਰਾਮਾ ਸਾਸਤਰੀ ਪੁੱਜੇ ਜਦਕਿ ਮੈਰਾਥਨ 'ਚ ਜਵਾਨਾਂ ਦੀ ਹੌਸਲਾ ਅਫਜ਼ਾਈ ਲਈ ਬਾਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਵੀ ਪੁੱਜੇ।
ਇਸ ਤੋਂ ਇਲਾਵਾ ਬੀਐਸਐਫ ਦੇ ਪੰਜਾਬ ਫਰੰਟੀਅਰ ਦੇ ਅਧਿਕਾਰੀ ਆਈ ਆਸਿਫ ਜਲਾਲ ਤੇ ਆਈ ਸੋਨਾਲੀ ਮਿਸ਼ਰਾ ਵੀ ਹਾਜਰ ਸਨ। ਏਡੀਜੀ ਬੀਐਸਐਫ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਅੱਜ ਦੀ ਮੈਰਾਥਨ ਦੇ ਆਯੋਜਨ ਨੂੰ ਇਤਿਹਾਸਕ ਦੱਸਿਆ ਤੇ ਕਿਹਾ ਕਿ ਇਸ ਨਾਲ ਜਵਾਨਾਂ ਦਾ ਮਨੋਬਲ ਵੱਧਦਾ ਹੈ ਤੇ ਆਮ ਲੋਕਾਂ ਤੇ ਜਵਾਨਾ ਵਿਚਾਲੇ ਤਾਲਮੇਲ ਵੀ ਵਧਦਾ ਹੈ।
ਡਰੋਨ ਸਮੱਸਿਆ ਬਾਰੇ ਉਨਾਂ ਕਿਹਾ ਕਿ ਹਾਲ ਹੀਬੀਐਸਐਫ ਨੇ ਤਿੰਨ ਡਰੋਨ ਸੁੱਟੇ ਹਨ ਤੇ ਸਾਡੇ ਵੱਲੋਂ ਕਈ ਨਵੀਆਂ ਤਕਨੀਕਾਂ ਇਜਾਦ ਕੀਤੀਆਂ ਜਾ ਰਹੀਆਂ ਹਨ ਤੇ ਜਵਾਨ ਵੀ ਪੂਰੀ ਤਰਾਂ ਮੁਸਤੈਦ ਹਨ। ਏਡੀਜੀ ਸਾਸ਼ਤਰੀ ਨੇ ਕੰਡਿਆਲੀ ਤਾਰ ਸਰਹੱਦ ਦੇ ਨਜਦੀਕ ਕਰਨ ਦੀ ਮੰਗ 'ਤੇ ਕਿਹਾ ਕਿ ਇਹ ਫੈਸਲਾ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਵਿਚਾਲੇ ਗੱਲਬਾਤ ਨਾਲ ਹੁੰਦਾ ਹੈ ਤੇ ਸਾਡਾ ਕੰਮ ਚੌਕਸੀ ਨਾਲ ਰੱਖਿਆ ਕਰਨਾ ਹੈ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।