(Source: ECI/ABP News/ABP Majha)
Amritsar News: ਨਹੀਂ ਰੁਕ ਰਿਹਾ ਚਾਈਨਾ ਡੋਰ ਦਾ ਕਹਿਰ, ਕੌਮੀ ਖਿਡਾਰਨ ਦੀ ਚਾਈਨਾ ਡੋਰ ਕਾਰਨ ਕੱਟੀ ਗਈ ਜ਼ੁਬਾਨ
Amritsar News: ਪੰਜਾਬ ਸਰਕਾਰ ਦੇ ਲੱਖ ਦਾਬਿਆਂ ਤੇ ਪੰਜਾਬ ਪੁਲਿਸ ਦੀ ਸਖਤੀ ਦੇ ਬਾਵਜੂਦ ਸੂਬੇ 'ਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਕਈ ਲੋਕਾਂ ਦੀਆਂ ਜਾਨਾਂ ਖ਼ਤਰੇ 'ਚ ਪੈ ਗਈਆਂ ਹਨ। ਸੂਬੇ 'ਚ ਚਾਈਨਾ ਡੋਰ ਨਾਲ ਕਈ ਹਾਦਸੇ ਵਾਪਰ ਰਹੇ ਹਨ।
Amritsar News: ਪੰਜਾਬ ਸਰਕਾਰ ਦੇ ਲੱਖ ਦਾਬਿਆਂ ਤੇ ਪੰਜਾਬ ਪੁਲਿਸ ਦੀ ਸਖਤੀ ਦੇ ਬਾਵਜੂਦ ਸੂਬੇ 'ਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ, ਜਿਸ ਕਾਰਨ ਕਈ ਲੋਕਾਂ ਦੀਆਂ ਜਾਨਾਂ ਖ਼ਤਰੇ 'ਚ ਪੈ ਗਈਆਂ ਹਨ। ਸੂਬੇ 'ਚ ਚਾਈਨਾ ਡੋਰ ਨਾਲ ਕਈ ਹਾਦਸੇ ਵਾਪਰ ਰਹੇ ਹਨ। ਦੂਜੇ ਪਾਸੇ ਚਾਈਨਾ ਡੋਰ ਸ਼ਰੇਆਮ ਵਿਕ ਵੀ ਰਹੀ ਹੈ ਤੇ ਲੋਕ ਇਸ ਡੋਰ ਨਾਲ ਹੀ ਪਤੰਗਬਾਜ਼ੀ ਵੀ ਕਰ ਰਹੇ ਹਨ। ਹੁਣ ਕੌਮੀ ਪੱਧਰ ਦੀ ਖਿਡਾਰਨ ਲਵਪ੍ਰੀਤ ਕੌਰ ਦੀ ਚਾਈਨਾ ਡੋਰ ਕਾਰਨ ਜ਼ੁਬਾਨ ਕੱਟੀ ਗਈ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਵੇਰਕਾ ਦੀ ਰਹਿਣ ਵਾਲੀ 20 ਸਾਲਾ ਲਵਪ੍ਰੀਤ ਕੌਰ ਸਾਫਟਬਾਲ 'ਚ ਸਟੇਟ ਤੇ ਨੈਸ਼ਨਲ ਲੈਵਲ 'ਤੇ ਕਈ ਮੈਡਲ ਜਿੱਤ ਕੇ ਮਾਪਿਆਂ ਦਾ ਨਾਮ ਰੋਸ਼ਨ ਕਰ ਚੁੱਕੀ ਹੈ ਪਰ ਹੁਣ ਕੌਮੀ ਪੱਧਰ ਦੀ ਖਿਡਾਰਣ ਲਵਪ੍ਰੀਤ ਕੌਰ ਦੀ ਚਾਈਨਾ ਡੋਰ ਕਾਰਨ ਜ਼ੁਬਾਨ ਕੱਟ ਗਈ ਹੈ, ਜਿਸ ਕਾਰਨ ਉਸ ਦੀ ਉਡਾਣ ਨੂੰ ਉਥੇ ਹੀ ਬਰੇਕਾਂ ਲੱਗ ਗਈਆਂ ਹਨ। ਖਿਡਾਰਣ ਲਵਪ੍ਰੀਤ ਕੌਰ ਦੇ ਪਰਿਵਾਰ ਨੇ ਮਦਦ ਦੀ ਗੁਹਾਰ ਲਾਈ ਹੈ।
ਇਹ ਵੀ ਪੜ੍ਹੋ :ਸੀਐਮ ਭਗਵੰਤ ਮਾਨ ਦੇ ਹਲਕੇ ਦਾ ਨੈਸ਼ਨਲ ਬਾਕਸਿੰਗ ਚੈਂਪੀਅਨ ਝਾੜੂ ਮਾਰ ਕਰ ਰਿਹਾ ਗੁਜ਼ਾਰਾ
ਦਰਅਸਲ 'ਚ ਖਿਡਾਰਨ ਲਵਪ੍ਰੀਤ ਕੌਰ ਨੇ ਬੀਤੀ ਦਿਨੀਂ ਲੁਧਿਆਣਾ ਕੋਚਿੰਗ ਕੈਂਪ ਵਿੱਚ ਹਿੱਸਾ ਲੈਣ ਤੋਂ ਬਾਅਦ 2 ਫਰਵਰੀ ਨੂੰ ਨੈਸ਼ਨਲ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਜਾਣਾ ਸੀ ਪਰ ਜਦੋਂ ਇਕ ਫਰਵਰੀ ਨੂੰ ਲਵਪ੍ਰੀਤ ਲੁਧਿਆਣਾ ਤੋਂ ਅੰਮ੍ਰਿਤਸਰ ਦੇ ਬੱਸ ਸਟੈਂਡ ਉਤੇ ਪਹੁੰਚੀ ਤੇ ਉਸ ਦਾ ਭਰਾ ਮਨਿੰਦਰ ਨੂੰ ਉਸ ਨੂੰ ਐਕਟਿਵਾ 'ਤੇ ਲੈਣ ਲਈ ਗਿਆ। ਦੋਵੇਂ ਭੈਣ ਭਰਾ ਖੁਸ਼ੀ ਖੁਸ਼ੀ ਘਰ ਜਾ ਰਹੇ ਸਨ। ਇਕਦਮ ਲਵਪ੍ਰੀਤ ਦੇ ਮੂੰਹ ਉਤੇ ਚਾਈਨਾ ਡੋਰ ਫਿਰੀ ਤੇ ਉਸ ਦੀ ਜ਼ੁਬਾਨ ਕੱਟੀ ਗਈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਰਿਹਾਇਸ 'ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਵਾਪਸ ਬੁਲਾਏ
ਓਧਰ ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਆਪਣੇ ਨਾਲ ਬੀਤੇ ਇਸ ਦੁਖਾਂਤ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਮਦਦ ਦੀ ਗੁਹਾਰ ਲਾਈ ਹੈ। ਉਨ੍ਹਾਂ ਕਿਹਾ ਕਿ 7-8 ਸਾਲ ਤੋਂ ਖੇਡ ਦੇ ਮੈਦਾਨ ਵਿੱਚ ਸੂਬੇ ਦਾ ਨਾਮ ਰੋਸ਼ਨ ਕਰਨ ਵਾਲੀ ਇਸ ਧੀ ਦੇ ਇਲਾਜ ਦਾ ਖਰਚਾ ਸਰਕਾਰ ਨੂੰ ਚੁੱਕਣਾ ਚਾਹੀਦਾ ਹੈ। ਪਰਿਵਾਰ ਦੀ ਇਹ ਜ਼ੋਰਦਾਰ ਮੰਗ ਹੈ ਕਿ ਸਰਕਾਰ ਚਾਈਨਾ ਡੋਰ ਨੂੰ ਮੁਕੰਮਲ ਤੌਰ ਉਤੇ ਬੰਦ ਕਰੇ ਤਾਂ ਜੋ ਇਸ ਤਰ੍ਹਾਂ ਦੀ ਘਟਨਾ ਕਿਸੇ ਹੋਰ ਨਾਲ ਨਾ ਵਾਪਰੇ।