ਪੜਚੋਲ ਕਰੋ

Golden Temple Amritsar: 'ਜੋ ਬੋਲੇ ​​ਸੋ ਨਿਹਾਲ' ਦੇ ਜੈਕਾਰਿਆਂ ਨਾਲ ਚੜ੍ਹਿਆ ਨਵਾਂ ਸਾਲ! ਚਾਰ ਲੱਖ ਸ਼ਰਧਾਲੂ ਪਹੁੰਚੇ

New Year at Golden Temple Amritsar: ਨਵੇਂ ਸਾਲ 2025 ਦੀ ਆਮਦ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ। ਲੱਖਾਂ ਦੇ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨੇ 'ਜੋ ਬੋਲੇ ​​ਸੋ ਨਿਹਾਲ' ਦੇ ਜੈਕਾਰੇ ਲਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ।

New Year at Golden Temple Amritsar: ਨਵੇਂ ਸਾਲ 2025 ਦੀ ਆਮਦ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ। ਲੱਖਾਂ ਦੇ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨੇ 'ਜੋ ਬੋਲੇ ​​ਸੋ ਨਿਹਾਲ' ਦੇ ਜੈਕਾਰੇ ਲਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਮੰਨਿਆ ਜਾ ਰਿਹਾ ਹੈ ਕਿ ਨਵੇਂ ਸਾਲ ਦੀ ਆਮਦ ਮੌਕੇ ਚਾਰ ਲੱਖ ਤੋਂ ਵੱਧ ਸੰਗਤ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੀ ਹੋਈ ਹੈ। ਬੇਸ਼ੱਕ ਸੰਗਤਾਂ ਦੀ ਗਿਣਤੀ ਰਿਕਾਰਡ ਤੋੜ ਰਹੀ ਹੈ ਪਰ ਗੁਰੂ ਕੇ ਲੰਗਰ ਲਗਾਤਾਰ ਚੱਲ਼ ਰਹੇ ਹਨ। 

ਦਰਅਸਲ ਗੁਰੂ ਨਗਰੀ ਦੇ ਨਿਵਾਸੀਆਂ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸਾਲ 2025 ਦੀ ਆਮਦ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। 31 ਦਸੰਬਰ ਦੀ ਸਵੇਰ ਤੋਂ ਹੀ ਸ਼ਰਧਾਲੂ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚ ਰਹੇ ਸਨ। ਰਾਤ 9 ਤੋਂ 12 ਵਜੇ ਤੱਕ ਦੋ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਪਰਿਕਰਮਾ ਵਿੱਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।

ਹਾਲਾਤ ਅਜਿਹੇ ਹਨ ਕਿ ਪੈਰ ਰੱਖਣ ਲਈ ਵੀ ਥਾਂ ਨਹੀਂ। ਇਸ ਦੇ ਨਾਲ ਹੀ ਅੰਦਾਜ਼ਾ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਤਿੰਨ ਲੱਖ ਦੇ ਕਰੀਬ ਸ਼ਰਧਾਲੂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਸਕਦੇ ਹਨ। ਰਾਤ 9 ਵਜੇ ਤੋਂ ਹੀ ਹਰਿਮੰਦਰ ਸਾਹਿਬ ਵਿਖੇ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਸੰਗਤ ਦੀ ਭੀੜ ਇੰਨੀ ਜ਼ਿਆਦਾ ਹੋ ਗਈ ਕਿ ਲੋਕਾਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਪਰਿਕਰਮਾ ਕਰਨ ਲਈ ਵੀ ਸੰਘਰਸ਼ ਕਰਨਾ ਪਿਆ। 

ਸਾਰੀ ਰਾਤ ਪਰਿਕਰਮਾ ਵਿੱਚ ਹਰ ਪਾਸੇ ਸ਼ਰਧਾਲੂ ਹੀ ਨਜ਼ਰ ਆਏ। ਰਾਤ ਦੇ 12 ਵਜੇ ਦਾ ਇੰਤਜ਼ਾਰ ਕਰਦੇ ਹੋਏ ਲੋਕ ਜਿੱਥੇ ਵੀ ਜਗ੍ਹਾ ਮਿਲੀ, ਉੱਥੇ ਬੈਠ ਕੇ ਨਾਮ ਜਪਦੇ ਦੇਖੇ ਗਏ। ਇਸ ਦੌਰਾਨ ਸੰਗਤਾਂ ਸਾਰਾ ਸਮਾਂ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਰਹੀਆਂ। ਪੰਜਾਬ ਦੇ ਦੇਸ਼ ਦੇ ਦੂਜੇ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਸ਼੍ਰੀ ਹਰਿਮੰਦਰ ਸਾਹਿਬ ਪਹੁਚੇ ਹੋਏ ਹਨ।

ਰਾਤ ਨੂੰ ਜਿਵੇਂ ਹੀ ਘੜੀ ਉਪਰ 12 ਵੱਜੇ ਤਾਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਇੱਕ ਲੱਖ ਤੋਂ ਵੱਧ ਸ਼ਰਧਾਲੂ ਇਕੱਠੇ ਹੀ 'ਜੋ ਬੋਲੇ ​​ਸੋ ਨਿਹਾਲ' ਦੇ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਮਗਰੋਂ ਸੰਗਤਾਂ ਦੀ ਭੀੜ ਵਧਦੀ ਹੀ ਗਈ। ਅੰਦਾਜ਼ੇ ਮੁਤਾਬਕ ਅੱਜ ਤਿੰਨ ਲੱਖ ਤੋਂ ਵੱਧ ਸ਼ਰਧਾਲੂ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜਣਗੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲਈ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਹਨ।

ਹਾਸਲ ਜਾਣਕਾਰੀ ਮੁਤਾਬਕ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਦਰ ਸੱਚਖੰਡ ਸਾਹਿਬ ਦੇ ਕਪਾਟ ਬੰਦ ਹੋਏ ਤਾਂ ਸੰਗਤਾਂ ਲੰਗਰ ਸਾਹਿਬ ਵੱਲ ਵਧਣੀਆਂ ਸ਼ੁਰੂ ਹੋ ਗਈਆਂ। ਭੀੜ ਇੰਨੀ ਜ਼ਿਆਦਾ ਸੀ ਕਿ ਲੰਗਰ ਹਾਲ ਦੇ ਪਿੱਛੇ ਬਣੇ ਨਵੇਂ ਕਮਰੇ ਵੀ ਖੋਲ੍ਹਣੇ ਪਏ। ਜਿੰਨੇ ਸ਼ਰਧਾਲੂ ਹਾਲ ਦੇ ਅੰਦਰ ਮੌਜੂਦ ਸਨ, ਓਨੇ ਹੀ ਬਾਹਰ ਉਡੀਕ ਕਰ ਰਹੇ ਸਨ, ਪਰ ਸੇਵਾ ਵਿੱਚ ਕਿਤੇ ਵੀ ਕਮੀ ਨਹੀਂ ਦਿੱਸੀ। ਰਾਤ ਸਮੇਂ ਹਾਲ ਦੇ ਦੂਜੇ ਪਾਸੇ ਨਵੇਂ ਸਾਲ ਲਈ ਤਿਆਰ ਕੀਤੇ ਪਕਵਾਨ ਵੀ ਵਰਤਾਏ ਜਾ ਰਹੇ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
Advertisement
ABP Premium

ਵੀਡੀਓਜ਼

ਸਾਡੀਆਂ ਮੰਗਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਸਾਡੇ ਵਿੱਚ ਨਾ ਆਵੇਆਰ. ਐਸ. ਐਸ. ਨਾਲ ਮਿਲੇ ਹੋਣ ਦੀਆਂ ਗੱਲਾਂ ਦਾ ਸੱਚGuwahati 'ਚ ਗੱਜੇ ਦਿਲਜੀਤ ਦੋਸਾਂਝ , Dr. ਮਨਮੋਹਨ ਸਿੰਘ ਦੇ ਨਾਮ ਕੀਤਾ ਸ਼ੋਅਅਕਾਲੀ ਦਲ ਵਲੋਂ ਵਾਰ ਵਾਰ ਆਰ ਐਸ ਐਸ ਦੀ ਦਖ਼ਲਅੰਦਾਜੀ ਦਾ ਮੁੱਦਾ ਕਿਉਂ ਚੁੱਕਿਆ ਜਾਂਦਾ ਹੈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ ਅਪਡੇਟ, ਲਗਾਤਾਰ ਡਾਊਨ ਹੋ ਰਿਹਾ ਬਲੱਡ ਪ੍ਰੈਸ਼ਰ, ਹਾਲਤ ਹੋਈ ਨਾਜ਼ੁਕ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਵਾਪਰ ਗਿਆ ਭਾਣਾ, ਟਰੈਟਕਰ-ਟਰਾਲੀ ਨੇ ਦਰੜਿਆ ਨੌਜਵਾਨ, ਹੋਈ ਮੌਤ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਕਿਤੇ ਘੁੰਮਣ ਜਾ ਰਹੇ ਹੋ, ਤਾਂ ਪਹਿਲਾਂ ਹੀ ਜਾਣ ਲਓ, ਕੋਲ ਨਹੀਂ ਹੋਇਆ ਆਹ ਕਾਗਜ਼ ਤਾਂ ਕੱਟੇਗਾ ਮੋਟਾ ਚਲਾਨ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
ਨਵੇਂ ਸਾਲ 'ਤੇ ਪਿਆਕੜਾਂ ਦੀ ਲੱਗੀ ਮੌਜ, ਹੁਣ ਗੂਗਲ ਦੱਸੇਗਾ ਕਿਹੜੀ ਸ਼ਰਾਬ ਦੀ ਦੁਕਾਨ ਸਭ ਤੋਂ ਨੇੜੇ, ਜਾਣੋ ਕਿਵੇਂ
Punjab News: ਨਵੇਂ ਸਾਲ ਦੀ ਸ਼ੁਰੂਆਤ ਪੰਜਾਬੀਆਂ ਲਈ ਬਣੀ ਸੰਕਟ! ਇਸ ਚੀਜ਼ ਲਈ ਤਰਸ ਜਾਣਗੇ ਲੋਕ...
Punjab News: ਨਵੇਂ ਸਾਲ ਦੀ ਸ਼ੁਰੂਆਤ ਪੰਜਾਬੀਆਂ ਲਈ ਬਣੀ ਸੰਕਟ! ਇਸ ਚੀਜ਼ ਲਈ ਤਰਸ ਜਾਣਗੇ ਲੋਕ...
Punjab News: ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
ਪੰਜਾਬ 'ਚ ਸਕੂਲਾਂ ਤੋਂ ਬਾਅਦ ਸੰਸਥਾਵਾਂ ਦੀਆਂ ਵਧੀਆਂ ਛੁੱਟੀਆਂ, ਇਹ ਸਰਕਾਰੀ ਅਦਾਰੇ 7 ਜਨਵਰੀ ਤੱਕ ਰਹਿਣਗੇ ਬੰਦ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
Punjab News: ਪੰਜਾਬ ਵਾਸੀ ਨਵੇਂ ਸਾਲ ਦੇ ਜਸ਼ਨ ਮੌਕੇ ਰਹਿਣ ਸਾਵਧਾਨ, ਪੁਲਿਸ ਨੇ ਦਿੱਤੀ ਸਖਤ ਚੇਤਾਵਨੀ
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
LPG Prices: ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ!
Embed widget