ਪੜਚੋਲ ਕਰੋ

Amritsar News: ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫਾ, ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੋਰ ਉਡਾਣਾਂ

Amritsar : ਨਵੰਬਰ 8 ਤੋਂ ਏਅਰਲਾਈਨ ਵੱਲੋਂ ਸ਼ੁਰੂ ਕੀਤੀ ਗਈ ਹਫਤੇ ਵਿੱਚ ਸਿਰਫ ਦੋ ਦਿਨ ਲਈ ਕੁਆਲਾਲੰਪੂਰ-ਅੰਮ੍ਰਿਤਸਰ ਸਿੱਧੀ ਉਡਾਣ ਨੂੰ ਮਿਲੇ ਭਰਵੇਂ ਹੁੰਗਾਰੇ ਦੇ ਮੱਦੇਨਜ਼ਰ, ਹੁਣ 15 ਜਨਵਰੀ 2024 ਤੋਂ ਇਨ੍ਹਾਂ ਉਡਾਣਾਂ ਦੀ ਗਿਣਤੀ ਹਫਤੇ ਵਿੱਚ 2 ਤੋਂ ਵਧਾ ਕੇ 4 ਕੀਤੀ ਜਾ ਰਹੀ ਹੈ।

Amritsar News: ਮਲੇਸ਼ੀਆ ਏਅਰਲਾਈਨਜ਼, ਪੰਜਾਬ ਦੇ ਸਭ ਤੋਂ ਵੱਡੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੇ ਪੰਜਾਬੀ ਭਾਈਚਾਰੇ ਖਾਸਕਰ ਪ੍ਰਵਾਸੀ ਪੰਜਾਬੀਆਂ ਨੂੰ ਹੋਰ ਵਧੇਰੇ ਉਡਾਣਾਂ ਨਾਲ ਨਵੇਂ ਸਾਲ 2024 ਦਾ ਤੋਹਫਾ ਦੇਣ ਜਾ ਰਹੀ ਹੈ। ਨਵੰਬਰ 8 ਤੋਂ ਏਅਰਲਾਈਨ ਵੱਲੋਂ ਸ਼ੁਰੂ ਕੀਤੀ ਗਈ ਹਫਤੇ ਵਿੱਚ ਸਿਰਫ ਦੋ ਦਿਨ ਲਈ ਕੁਆਲਾਲੰਪੂਰ-ਅੰਮ੍ਰਿਤਸਰ ਸਿੱਧੀ ਉਡਾਣ ਨੂੰ ਮਿਲੇ ਭਰਵੇਂ ਹੁੰਗਾਰੇ ਦੇ ਮੱਦੇਨਜ਼ਰ, ਹੁਣ 15 ਜਨਵਰੀ 2024 ਤੋਂ ਇਨ੍ਹਾਂ ਉਡਾਣਾਂ ਦੀ ਗਿਣਤੀ ਹਫਤੇ ਵਿੱਚ 2 ਤੋਂ ਵਧਾ ਕੇ 4 ਕੀਤੀ ਜਾ ਰਹੀ ਹੈ।

ਇਸ ਸਬੰਧੀ ਏਅਰਲਾਈਨ ਨੇ ਬੁਕਿੰਗ ਆਪਣੀ ਵੈਬਸਾਈਟ ‘ਤੇ ਵੀ ਸ਼ੁਰੂ ਕਰ ਦਿੱਤੀ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਤੇ ਕਨਵੀਨਰ (ਇੰਡੀਆ) ਯੋਗੇਸ਼ ਕਾਮਰਾ ਨੇ ਸਾਂਝੇ ਤੌਰ ਤੇ ਜਾਰੀ ਆਪਣੇ ਬਿਆਨ ਵਿੱਚ ਇਹ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦੇ ਹੋਏ ਏਅਰਲਾਈਨ ਦੇ ਇਸ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ।

ਉਹਨਾਂ ਦੱਸਿਆ ਕਿ ਅੰਕੜਿਆਂ ਅਨੁਸਾਰ ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਹੋਰ ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਤੋਂ ਵੱਡੀ ਗਿਣਤੀ ਵਿੱਚ ਯਾਤਰੀ ਇਨ੍ਹਾਂ ਉਡਾਣਾਂ ਰਾਹੀਂ ਪੰਜਾਬ ਪਹੁੰਚ ਰਹੇ ਹਨ। ਇਸ ਨੂੰ ਦੇਖਦੇ ਹੋਏ ਤੇ ਉਹਨਾਂ ਲਈ ਹੋਰ ਨਿਰਵਿਘਨ ਯਾਤਰਾ ਦੀ ਸਹੂਲਤ ਦੇ ਉਦੇਸ਼ ਨਾਲ ਏਅਰਲਾਈਨ ਵੱਲੋਂ ਇਨ੍ਹਾਂ ਦੀ ਗਿਣਤੀ ਵਿੱਚ ਹੁਣ ਵਾਧਾ ਕੀਤਾ ਗਿਆ ਜਾਪਦਾ ਹੈ।

ਇਸ ਵਾਧੇ ਸੰਬੰਧੀ ਗੁਮਟਾਲਾ ਨੇ ਦੱਸਿਆ ਕਿ ਏਅਰਲਾਈਨ 15 ਜਨਵਰੀ ਤੋਂ ਬੁੱਧਵਾਰ ਤੇ ਸ਼ਨੀਵਾਰ ਵਾਲੇ ਦਿਨ ਚੱਲ ਰਹੀਆਂ ਮੌਜੂਦਾ ਉਡਾਣਾਂ ਤੋਂ ਇਲਾਵਾ ਹਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਵੀ ਅੰਮ੍ਰਿਤਸਰ ਲਈ ਉਡਾਣਾਂ ਚਲਾਏਗੀ। ਕੁਆਲਾਲੰਪੁਰ ਤੋਂ ਹਰ ਸੋਮਵਾਰ ਤੇ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਵਾਲੀਆਂ ਨਵੀਆਂ ਉਡਾਣਾਂ ਰਾਤ 11 ਵਜੇ ਰਵਾਨਾ ਹੋਣਗੀਆਂ ਤੇ ਅੱਧੀ ਰਾਤ ਤੋਂ ਬਾਦ ਅਗਲੇ ਦਿਨ ਸਵੇਰੇ 2:20 ਵਜੇ ਅੰਮ੍ਰਿਤਸਰ ਪੁੱਜਣਗੀਆਂ। ਇਹੀ ਜਹਾਜ਼ ਫਿਰ ਹਰ ਮੰਗਲਵਾਰ ਤੇ ਸ਼ਨੀਵਾਰ ਨੂੰ ਅੰਮ੍ਰਿਤਸਰ ਤੋਂ ਸਵੇਰੇ 3:20 ਵਜੇ ਰਵਾਨਾ ਹੋਵੇਗਾ ਤੇ ਸਵੇਰੇ 11:45 ਵਜੇ ਕੁਆਲਾਲੰਪੁਰ ਪਹੁੰਚੇਗਾ।

ਦੂਜੀਆਂ ਦੋ ਉਡਾਣਾਂ ਆਪਣੀ ਮੌਜੂਦਾ ਸਮਾਂ-ਸਾਰਣੀ ਬੁੱਧਵਾਰ ਤੇ ਸ਼ਨੀਵਾਰ ਨੂੰ ਸ਼ਾਮ 6:50 ਵਜੇ ਕੁਆਲਾਲੰਪੁਰ ਤੋਂ ਰਵਾਨਾ ਹੋ ਕੇ ਰਾਤ 10:10 ਵਜੇ ਅੰਮ੍ਰਿਤਸਰ ਪਹੁੰਚਦੀ ਹੈ ਅਤੇ ਵਾਪਸੀ ਦੀ ਉਡਾਣ ਉਸੇ ਦਿਨ ਰਾਤ ਅੰਮ੍ਰਿਤਸਰ ਤੋਂ 11:25 ਵਜੇ ਰਵਾਨਾ ਹੁੰਦੀ ਹੈ ਤੇ ਸਵੇਰੇ 7:30 ਵਜੇ ਮਲੇਸ਼ੀਆ ਪਹੁੰਚਦੀ ਹੈ। ਇਨ੍ਹਾਂ ਉਡਾਣਾਂ ਦੀ ਗਿਣਤੀ ਵਿੱਚ ਵਾਧੇ ਤੋਂ ਉਤਸ਼ਾਹਿਤ ਕਾਮਰਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਮਲੇਸ਼ੀਆ ਏਅਰਲਾਈਨ ਦੇ ਨਾਲ ਨਾਲ ਮਲੇਸ਼ੀਆ ਦੀਆਂ ਦੋ ਹੋਰ ਏਅਰਲਾਈਨਾਂ ਏਅਰ ਏਸ਼ੀਆ ਐਕਸ ਹਫਤੇ ਵਿੱਚ 4 ਤੇ ਬਾਟਿਕ ਏਅਰ 2 ਉਡਾਣਾਂ ਦਾ ਸੰਚਾਲਨ ਕਰ ਰਹੀਆਂ ਹਨ।

ਇਸ ਨਾਲ ਅੰਮ੍ਰਿਤਸਰ ਅਤੇ ਕੁਆਲਾਲੰਪੁਰ ਵਿਚਕਾਰ ਹਰ ਮਹੀਨੇ ਯਾਤਰਾ ਕਰਨ ਲਈ ਤਕਰੀਬਨ 21000 ਸੀਟਾਂ ਉਪਲੱਬਧ ਹੋ ਗਈਆਂ ਹਨ। ਇਸ ਤੋਂ ਇਲਾਵਾ ਸਿੰਗਾਪੁਰ ਏਅਰਲਾਈਨਜ਼ ਦੀ ਸਹਾਇਕ ਏਅਰਲਾਈਨ ਸਕੂਟ ਵੀ ਸਿੰਗਾਪੁਰ ਤੋਂ ਪੰਜ ਹਫਤਾਵਾਰੀ ਉਡਾਣਾਂ ਚਲਾਉਂਦੀ ਹੈ। ਇਸ ਨਾਲ ਮਹੀਨੇ ਵਿੱਚ ਅੰਮਿਤਸਰ-ਸਿੰਗਾਪੁਰ ਵਿੱਚਕਾਰ ਤਕਰੀਬਨ 13400 ਸੀਟਾਂ ਉਪਲੱਬਧ ਹਨ ਤੇ ਅੰਕੜਿਆਂ ਅਨੁਸਾਰ ਇਨ੍ਹਾਂ ਉਡਾਣ ਵਿੱਚ ਵੀ ਵੱਡੀ ਗਿਣਤੀ ਆਸਟ੍ਰੇਲੀਆ ਦੇ ਯਾਤਰੀਆਂ ਦੀ ਹੁੰਦੀ ਹੈ।

ਮਲੇਸ਼ੀਆ ਏਅਰਲਾਈਨ ਦੁਆਰਾ 15 ਜਨਵਰੀ ਤੋਂ ਆਪਣੀਆਂ 2 ਵਾਧੂ ਉਡਾਣਾਂ ਲਈ ਸਮਾਂ ਵੀ ਸਿਡਨੀ, ਮੈਲਬੌਰਨ, ਪਰਥ, ਐਡੀਲੇਡ, ਆਕਲੈਂਡ ਤੋਂ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਕੁਆਲਾਲੰਪੂਰ ਰਾਹੀਂ ਸਿਰਫ 1 ਤੋਂ 3 ਘੰਟਿਆਂ ਦੇ ਅੰਦਰ-ਅੰਦਰ ਹੋਰਨਾਂ ਮੁਲਕਾਂ ਦੀਆਂ ਉਡਾਣਾਂ ਲਈ ਸੁਵਿਧਾਜਨਕ ਸੰਪਰਕ ਮਿਲਦਾ ਹੈ, ਜਿਸ ਨਾਲ ਹਵਾਈ ਯਾਤਰਾ ਸਿਰਫ 16-17 ਘੰਟੇ ਵਿੱਚ ਪੂਰੀ ਹੋ ਜਾਂਦੀ ਹੈ। ਇਸ ਤਰਾਂ ਬੈਂਕਾਕ, ਫੂਕੇਟ, ਮਨੀਲਾ, ਹਾਂਗਕਾਂਗ, ਬਾਲੀ ਵਰਗੇ ਦੱਖਣ-ਪੂਰਬੀ ਏਸ਼ੀਆਈ ਸ਼ਹਿਰਾਂ ਦੀ ਦੂਰੀ ਵੀ 10-12 ਘੰਟੇ ਵਿੱਚ ਪੂਰੀ ਕੀਤੀ ਜਾ ਸਕਦੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ
ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ
India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ
India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ
328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ
328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ

ਵੀਡੀਓਜ਼

ਚੰਡੀਗੜ੍ਹ ਪੰਜਾਬ ਦਾ ਬਣਾਕੇ ਰਹਾਂਗੇ! CM ਮਾਨ ਦਾ ਐਲਾਨ
ਨੌਕਰੀ, ਬਿਜਲੀ, ਪਾਣੀ ਸਭ ‘ਚ ਵੱਡੇ ਫੈਸਲੇ , CM ਮਾਨ ਦਾ ਪਾਵਰ ਪੈਕ ਬਿਆਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਤੋਹਫ਼ਾ! CM ਮਾਨ ਨੇ ਕੀਤਾ ਵੱਡਾ ਐਲਾਨ
ਪੰਜਾਬ ਦੀ ਸਾਂਝ ਨਹੀਂ ਤੋੜ ਸਕਦੇ , CM ਮਾਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ
ਪੰਜਾਬ ਨਾਲ ਹਮੇਸ਼ਾ ਹੁੰਦੀ ਧੱਕੇਸ਼ਾਹੀ! CM ਮਾਨ ਦਾ ਕੇਂਦਰ ‘ਤੇ ਵੱਡਾ ਹਮਲਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਅੰਮ੍ਰਿਤਪਾਲ ਸਿੰਘ ਦੇ NSA ਕੇਸ 'ਚ ਸੁਣਵਾਈ ਟਲੀ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ
ਬੁੱਧ-ਸ਼ੁਕਰ ਦੇ ਟਕਰਾਅ ਨਾਲ 4 ਰਾਸ਼ੀਆਂ 'ਤੇ ਹੋ ਸਕਦਾ ਖਤਰਾ! ਜਾਣੋ ਇਸ ਦੇ ਅਸਰ ਅਤੇ ਉਪਾਅ
India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ
India EU FTA ਤੋਂ ਬਾਅਦ ਦਵਾਈਆਂ ਤੋਂ ਲੈਕੇ ਸ਼ਰਾਬ ਤੱਕ...ਜਾਣੋ ਭਾਰਤ 'ਚ ਕੀ-ਕੀ ਹੋਵੇਗਾ ਸਸਤਾ? ਦੇਖੋ ਪੂਰੀ ਲਿਸਟ
328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ
328 ਪਾਵਨ ਸਰੂਪਾਂ ਮਾਮਲੇ 'ਚ ਵੱਡਾ ਮੋੜ! SGPC ਦਾ ਡਾਟਾ ਅਧੂਰਾ, ਇੰਨੀ ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ
ਪਠਾਨਕੋਟ 'ਚ ਤੇਲ ਦੇ ਡਿਪੂ 'ਚ ਲੱਗੀ ਅੱਗ, ਮੱਚੇ ਅੱਗ ਦੇ ਭਾਂਬੜ, ਦੁਕਾਨਾਂ ਸੜ ਕੇ ਹੋਈਆਂ ਸੁਆਹ
ਪਠਾਨਕੋਟ 'ਚ ਤੇਲ ਦੇ ਡਿਪੂ 'ਚ ਲੱਗੀ ਅੱਗ, ਮੱਚੇ ਅੱਗ ਦੇ ਭਾਂਬੜ, ਦੁਕਾਨਾਂ ਸੜ ਕੇ ਹੋਈਆਂ ਸੁਆਹ
PM ਮੋਦੀ ਆਉਣਗੇ ਪੰਜਾਬ, ਜਾਣੋ ਕਿੰਨੇ ਦਿਨ ਦਾ ਹੋਵੇਗਾ ਦੂਰਾ, ਦੇਖੋ ਪੂਰਾ ਸ਼ਡਿਊਲ
PM ਮੋਦੀ ਆਉਣਗੇ ਪੰਜਾਬ, ਜਾਣੋ ਕਿੰਨੇ ਦਿਨ ਦਾ ਹੋਵੇਗਾ ਦੂਰਾ, ਦੇਖੋ ਪੂਰਾ ਸ਼ਡਿਊਲ
ਸਰਹੱਦ ਪਾਰੋਂ ਤਸਕਰੀ ਦਾ ਪਰਦਾਫਾਸ਼, ਅੰਮ੍ਰਿਤਸਰ ਪੁਲਿਸ ਦਾ ਵੱਡਾ ਖੁਲਾਸਾ! ਹੈਰੋਇਨ, ਹਥਿਆਰਾਂ ਸਮੇਤ 4 ਗ੍ਰਿਫ਼ਤਾਰ
ਸਰਹੱਦ ਪਾਰੋਂ ਤਸਕਰੀ ਦਾ ਪਰਦਾਫਾਸ਼, ਅੰਮ੍ਰਿਤਸਰ ਪੁਲਿਸ ਦਾ ਵੱਡਾ ਖੁਲਾਸਾ! ਹੈਰੋਇਨ, ਹਥਿਆਰਾਂ ਸਮੇਤ 4 ਗ੍ਰਿਫ਼ਤਾਰ
Zirakpur 'ਚ Security Guard 'ਤੇ ਹਮਲਾ, ਬੰਦੂਕ ਖੋਹ ਕੇ ਫਰਾਰ! CCTV ਫੁਟੇਜ ਦੀ ਜਾਂਚ
Zirakpur 'ਚ Security Guard 'ਤੇ ਹਮਲਾ, ਬੰਦੂਕ ਖੋਹ ਕੇ ਫਰਾਰ! CCTV ਫੁਟੇਜ ਦੀ ਜਾਂਚ
Embed widget