Amritsar news: ਪਾਸਪੋਰਟ ਦਫ਼ਤਰ 'ਚ ਖੱਜਲ-ਖੁਆਰ ਹੋ ਰਹੇ ਲੋਕ, ਦਫ਼ਤਰ ਦੇ ਬਾਹਰ ਕਿਸਾਨਾਂ ਨੇ ਕੀਤਾ ਰੋਸ਼ ਪ੍ਰਦਰਸ਼ਨ
Amritsar news: ਅੰਮ੍ਰਿਤਸਰ ਦੇ ਜ਼ਿਲ੍ਹਾ ਪਾਸਪੋਰਟ ਦਫ਼ਤਰ ਵਿੱਚ ਲੋਕਾਂ ਨੂੰ ਕਈ ਮਹੀਨਿਆਂ ਤੋਂ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
Amritsar news: ਅੰਮ੍ਰਿਤਸਰ ਦੇ ਜ਼ਿਲ੍ਹਾ ਪਾਸਪੋਰਟ ਦਫ਼ਤਰ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਈ ਮਹੀਨਿਆ ਤੋਂ ਲੋਕਾ ਨੂੰ ਪਾਸਪੋਰਟ ਬਣਾਉਣ ਸਬੰਧੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਸਪੋਰਟ ਬਣਾਉਣ ਸੰਬਧੀ ਆ ਰਹੀਆਂ ਦਿੱਕਤਾਂ ਦੇ ਮੱਦੇਨਜ਼ਰ ਅੱਜ ਅਸੀਂ ਪਾਸਪੋਰਟ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪਾਸਪੋਰਟ ਅਧਿਕਾਰੀ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਅਤੇ ਪ੍ਰੇਸ਼ਾਨ ਲੋਕਾਂ ਨੇ ਦੱਸਿਆ ਕਿ ਕਈ ਮਹੀਨਿਆਂ ਤੋਂ ਪਾਸਪੋਰਟ ਵਿੱਚ ਨਿਕੀਆਂ ਕਮੀਆ ਨੂੰ ਲੈ ਕੇ ਫੇਰੇ ਮਾਰਨੇ ਪੈ ਰਹੇ ਹਨ।
ਇਹ ਵੀ ਪੜ੍ਹੋ: Crime News: ਜਲੰਧਰ 'ਚ ਪੈਟਰੋਲ ਪੰਪ 'ਤੇ ਚੱਲੀਆਂ ਗੋਲ਼ੀਆਂ, ਆੜ੍ਹਤੀਏ ਤੋਂ ਖੋਹੀ ਕਾਰ, 5 ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਪਾਸਪੋਰਟ ਅਧਿਕਾਰੀ ਲੋਕਾਂ ਦਾ ਕੰਮ ਨਹੀਂ ਕਰਦੇ ਹਨ ਅਤੇ ਉਨ੍ਹਾਂ ਨੂੰ ਖੱਜਲ-ਖੁਆਰ ਕਰਦੇ ਹਨ। ਇਸ ਦੇ ਨਾਲ ਹੀ ਅਧਿਕਾਰੀ ਲੋਕਾਂ ਨੂੰ ਕਹਿੰਦੇ ਹਨ ਕਿ ਪੈਸੇ ਦਿਓ ਅਤੇ ਛੇਤੀ ਕੰਮ ਹੋ ਜਾਵੇਗਾ।
ਇਸ ਨਾਲ ਪਾਸਪੋਰਟ ਅਧਿਕਾਰੀਆਂ ਅਤੇ ਏਜੰਟਾ ਦੀ ਮਿਲੀ ਭੁਗਤ ਜਗ-ਜਾਹਰ ਹੋ ਰਹੀ ਹੈ ਅਤੇ ਇਸ ਸੰਬਧੀ ਪਾਸਪੋਰਟ ਅਧਿਕਾਰੀ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਆਸ਼ਵਾਸਨ ਦਿੱਤਾ ਹੈ ਕਿ ਜਲਦ ਹੀ ਇਹ ਮਸਲਾ ਸੁਲਝਾ ਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾ ਦਾ ਹੱਲ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ: Amritsar news: ਯੂਐਸ ਬੇਸ ਡਰੱਗ ਤਸਕਰ ਹਰਪ੍ਰੀਤ ਸਿੰਘ ਡੇਢ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ