(Source: ECI/ABP News/ABP Majha)
Punjab News: ਵਿਦੇਸ਼ ਤੋਂ ਫਿਰ ਆਈ ਮਾੜੀ ਖਬਰ! ਪੁਰਤਗਾਲ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ, ਪਿੰਡ 'ਚ ਸੋਗ ਦੀ ਲਹਿਰ
Punjabi Boy: ਕਸਬਾ ਮਹਿਤਾ ਦੇ ਅਧੀਨ ਪੈਂਦੇ ਪਿੰਡ ਪੱਲ੍ਹਾ ਨਿਵਾਸੀ ਬਾਬਿਆਂ ਦੇ ਪਰਿਵਾਰ ’ਚੋਂ ਨੌਜਵਾਨ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ। ਇਹ ਪੰਜਾਬੀ ਨੌਜਵਾਨ ਪਿਛਲੇ ਸਾਲ ਹੀ ਪੁਰਤਗਾਲ ਗਿਆ ਸੀ।
Amritsar News: ਵਿਦੇਸ਼ ਦੀ ਧਰਤੀ ਤੋਂ ਇੱਕ ਵਾਰ ਫਿਰ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ। ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਦਾ ਸਮਾਚਾਰ ਹਾਸਿਲ ਹੋਇਆ ਹੈ। ਕਸਬਾ ਮਹਿਤਾ ਦੇ ਅਧੀਨ ਪੈਂਦੇ ਪਿੰਡ ਪੱਲ੍ਹਾ ਨਿਵਾਸੀ ਬਾਬਿਆਂ ਦੇ ਪਰਿਵਾਰ ’ਚੋਂ ਨੌਜਵਾਨ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ। ਇਹ ਪੰਜਾਬੀ ਨੌਜਵਾਨ ਪਿਛਲੇ ਸਾਲ ਹੀ ਪੁਰਤਗਾਲ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਪੱਲ੍ਹਾ ਨੇ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਪੱਲ੍ਹਾ ਨਵੰਬਰ 2022 ਵਿਚ ਰੋਜ਼ੀ ਰੋਟੀ ਲਈ ਪੁਰਤਗਾਲ ਗਿਆ ਸੀ, ਜਿੱਥੇ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਪਿੰਡ ਵਿੱਚ ਵੀ ਸੋਗ ਦਾ ਮਾਹੌਲ ਛਾਇਆ ਪਿਆ ਹੈ।
ਇਹ ਪਹਿਲਾਂ ਮੌਕਾ ਨਹੀਂ ਜਦੋਂ ਕਿਸੇ ਪੰਜਾਬੀ ਨੌਜਵਾਨ ਦੀ ਵਿਦੇਸ਼ ਵਿੱਚ ਹਾਰਟ ਅਟੈਕ ਨਾਲ ਮੌਤ ਹੋਈ ਹੋਵੇ। ਅਜਿਹੇ ਮਾਮਲੇ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਕੈਨੇਡਾ ਤੋਂ ਆ ਰਹੇ ਹਨ। ਜਿਸ ਕਰਕੇ ਕਈ ਪੰਜਾਬੀ ਪੁੱਤ ਵਿਦੇਸ਼ ਦੀ ਧਰਤੀ ਉੱਤੇ ਮੌਤ ਦੀ ਨੀਂਦ ਸੌਂ ਚੁੱਕੇ ਹਨ।
ਲਗਾਤਾਰ ਹੋ ਰਹੇ ਹਾਰਟ ਅਟੈਕ ਦਾ ਸ਼ਿਕਾਰ
ਦੱਸ ਦਈਏ ਕਿ ਪੰਜਾਬ ਦੇ ਨੌਜਵਾਨ ਰੁਜ਼ਗਾਰ ਤੇ ਪੜ੍ਹਾਈ ਦੀ ਭਾਲ ਵਿੱਚ ਵਿਦੇਸ਼ ਧੜਾਧੜ ਵਿਦੇਸ਼ ਜਾ ਰਹੇ ਹਨ। ਮਾਪੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਉਨ੍ਹਾਂ ਦੀ ਰੀਝ ਪੂਰੀ ਕਰ ਰਹੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਵਿਦੇਸ਼ ਗਏ ਪੰਜਾਬੀ ਨੌਜਵਾਨ ਲਗਾਤਾਰ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ।
ਜੇ ਗੱਲ ਕਰੀਏ ਇਸ ਸਾਲ ਦੀ ਤਾਂ ਵਿਦੇਸ਼ ਜਾਣ ਵਾਲੇ ਨੌਜਵਾਨਾਂ ਵਿੱਚ ਹਾਰਟ ਅਟੈਕ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਾਰਿਆਂ ਦੀ ਉਮਰ 17 ਤੋਂ 26 ਸਾਲ ਦੇ ਵਿਚਕਾਰ ਸੀ।
ਇਸ ਬਾਰੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਮੌਸਮ 'ਚ ਅਚਾਨਕ ਆਈ ਤਬਦੀਲੀ ਹੋ ਸਕਦੀ ਹੈ। ਭਾਰਤ ਤੇ ਵਿਦੇਸ਼ਾਂ ਦੇ ਮੌਸਮ ਵਿੱਚ ਬਹੁਤ ਅੰਤਰ ਹੈ। ਇਹ ਨੌਜਵਾਨ ਭਾਰਤ ਦੇ ਗਰਮ ਮਾਹੌਲ ਵਿੱਚ ਸਾਲਾਂ ਤੋਂ ਰਹਿੰਦੇ ਹਨ। ਵਿਦੇਸ਼ਾਂ ਵਿੱਚ ਮੌਸਮ ਠੰਢਾ ਹੈ। ਅਚਾਨਕ ਮੌਸਮ 'ਚ ਬਦਲਾਅ ਕਾਰਨ ਸਾਹ ਲੈਣ 'ਚ ਤਕਲੀਫ ਹੁੰਦੀ ਹੈ, ਜਿਸ ਦਾ ਸਿੱਧਾ ਅਸਰ ਦਿਲ ਦੀ ਸਿਹਤ 'ਤੇ ਪੈਂਦਾ ਹੈ। ਕੁਝ ਮਾਮਲਿਆਂ ਵਿੱਚ, ਦਿਲ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ ਜਿਸ ਕਾਰਨ ਮੌਤ ਹੋ ਜਾਂਦੀ ਹੈ।
ਇਸ ਤੋਂ ਇਲਾਵਾ ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ਾਂ ਵਿੱਚ ਸਿਸਟਮ ਬਦਲਿਆ ਹੈ। ਕਈ ਦੇਸ਼ਾਂ ਵਿੱਚ ਮੰਦੀ ਵੀ ਵਧੀ ਹੈ। ਰੁਜ਼ਗਾਰ ਦੇ ਮੌਕੇ ਘਟੇ ਹਨ। ਇਸ ਦੇ ਉਲਟ ਮਹਿੰਗਾਈ ਵਧੀ ਹੈ। ਇਸ ਕਰਕੇ ਵਿਦੇਸ਼ ਗਏ ਨੌਜਵਾਨ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਨਹੀਂ ਕਰ ਪਾਉਂਦੇ। ਇਸ ਲਈ ਉਹ ਤਣਾਅ ਵਿੱਚ ਰਹਿੰਦੇ ਹਨ। ਇਹ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਵਿਦੇਸ਼ ਵਿੱਚ ਜਾ ਕੇ ਅੱਤ ਦੀ ਖੁਸ਼ੀ ਵੀ ਇੱਕ ਹੋਰ ਕਾਰਨ ਹੋ ਸਕਦੀ ਹੈ। ਵਿਦੇਸ਼ਾਂ ਦੀ ਰੌਣਕ ਭਰੀ ਜ਼ਿੰਦਗੀ ਦੇਖ ਕੇ ਪੰਜਾਬ ਦੇ ਨੌਜਵਾਨ ਬੇਹੱਦ ਖੁਸ਼ ਹੋ ਜਾਂਦੇ ਹਨ। ਇਸ ਕਾਰਨ ਉਨ੍ਹਾਂ ਦੇ ਦਿਲ ਦੀ ਧੜਕਣ ਅਚਾਨਕ ਵਧ ਜਾਂਦੀ ਹੈ। ਅਜਿਹੀ ਸਥਿਤੀ 'ਚ ਦਿਲ ਨੂੰ ਖੂਨ ਪੰਪ ਕਰਨ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਦਿਲ 'ਤੇ ਦਬਾਅ ਪੈਂਦਾ ਹੈ ਤੇ ਅਟੈਕ ਹੋ ਜਾਂਦਾ ਹੈ।