ਪੜਚੋਲ ਕਰੋ
Advertisement
Amritpal Singh Arrest Operation : ਅੰਮ੍ਰਿਤਪਾਲ ਦੇ ਘਰ ਪਹੁੰਚੀ ਪੰਜਾਬ ਪੁਲਿਸ ,ਪਰਿਵਾਰ ਤੋਂ ਕੀਤੀ ਜਾ ਰਹੀ ਪੁੱਛਗਿੱਛ
Amritsar News : ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੀ ਹੈ। ਦੱਸਿਆ ਜਾਂਦਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਜੱਲੂਪੁਰ ਖੇੜਾ ਪਿੰਡ ਦੇ ਬਾਹਰ ਪੁਲਿਸ ਦਾ ਸਖ਼ਤ ਪਹਿਰਾ ਸੀ ਪਰ ਅੱਜ DSP ਹਰਕ੍ਰਿਸ਼ਨ ਸਿੰਘ ਅਤੇ ਮ
Amritsar News : ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੀ ਹੈ। ਦੱਸਿਆ ਜਾਂਦਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਜੱਲੂਪੁਰ ਖੇੜਾ ਪਿੰਡ ਦੇ ਬਾਹਰ ਪੁਲਿਸ ਦਾ ਸਖ਼ਤ ਪਹਿਰਾ ਸੀ ਪਰ ਅੱਜ DSP ਹਰਕ੍ਰਿਸ਼ਨ ਸਿੰਘ ਅਤੇ ਮਹਿਲਾਂ ਉੱਚ ਅਧਿਕਾਰੀ ਦੇ ਨਾਲ ਕਈ ਪੁਲਿਸ ਕਰਮੀ ਅੰਮ੍ਰਿਤਪਾਲ ਦੇ ਘਰ ਪਹੁੰਚੇ ਹਨ। ਅੰਮ੍ਰਿਤਪਾਲ ਦੇ ਮਾਤਾ ਅਤੇ ਪਰਿਵਾਰ ਤੋਂ ਪੁੱਛਗਿੱਛ ਜਾਰੀ ਹੈ। ਅੰਮ੍ਰਿਤਪਾਲ ਦਾ ਪਰਿਵਾਰ ਪਿੰਡ ਜੱਲੂਪੁਰ ਖੇੜਾ ਵਿਖੇ ਰਹਿੰਦਾ ਹੈ।
ਫਿਲਹਾਲ ਕੀ ਗੱਲਬਾਤ ਹੁੰਦੀ ਹੈ ਜਦੋਂ ਪੁਲਿਸ ਅਧਿਕਾਰੀ ਆਉਂਦੇ ਨੇ ਉਦੋਂ ਪਤਾ ਲਗੇਗਾ। ਫਿਲਹਾਲ ਪੁਲਿਸ ਆਪਣੇ ਪੱਧਰ 'ਤੇ ਛਾਪੇਮਾਰੀ ਕਰ ਰਹੀ ਹੈ। ਮੀਡੀਆ ਰਿਪੋਰਟਸ ਅਨੁਸਾਰ ਪੁਲਿਸ ਵੱਲੋਂ ਅੰਮ੍ਰਿਤਾਪਲ ਦੀ ਐੱਨਆਰਆਈ ਪਤਨੀ ਦੇ ਖਾਤੇ ਵੀ ਖੰਗਾਲੇ ਜਾ ਰਹੇ ਹਨ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਉਸ ਦੇ ਤਾਂ ਖ਼ਾਲਿਸਤਾਨੀਆਂ ਨਾਲ ਸਬੰਧ ਨਹੀਂ ਹਨ।
ਇਹ ਵੀ ਪੜ੍ਹੋ : ਨਾਭਾ ਜੇਲ੍ਹ ਬਰੇਕ ਮਾਮਲੇ 'ਚ 22 ਮੁਲਜ਼ਮ ਦੋਸ਼ੀ ਕਰਾਰ, 6 ਬਰੀ
ਦੱਸ ਦੇਈਏ ਕਿ ਭਗੌੜੇ ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ। ਉਥੇ ਸਰਚ ਆਪਰੇਸ਼ਨ ਚਲਾ ਕੇ ਪੁਲਿਸ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ। ਹੁਣ ਜਿਸ ਗੱਡੀ 'ਚ ਅੰਮ੍ਰਿਤਪਾਲ ਸਿੰਘ ਬਾਈਕ 'ਤੇ ਸਵਾਰ ਹੋ ਕੇ ਭੱਜਿਆ ਸੀ, ਉਹ ਵੀ ਬਰਾਮਦ ਕਰ ਲਿਆ ਗਿਆ ਹੈ। ਇਹ ਜਾਣਕਾਰੀ ਜਲੰਧਰ ਦੇ ਐਸਐਸਪੀ ਸਵਰਨਦੀਪ ਸਿੰਘ ਨੇ ਦਿੱਤੀ ਹੈ। ਬਰੇਜ਼ਾ ਕਾਰ ਜਿਸ ਵਿਚ ਅੰਮ੍ਰਿਤਪਾਲ ਸਿੰਘ ਭੱਜ ਗਿਆ ਸੀ, ਪੁਲਿਸ ਨੇ ਪਹਿਲਾਂ ਹੀ ਬਰਾਮਦ ਕਰ ਲਿਆ ਸੀ। ਅੰਮ੍ਰਿਤਪਾਲ ਸਿੰਘ ਨੂੰ ਭੱਜਣ ਵਿੱਚ ਮਦਦ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਵੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦੇਈਏ ਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਅੱਜ ਪੰਜਵੇਂ ਦਿਨ ਵੀ ਪੰਜਾਬ ਪੁਲਿਸ ਦੀਆਂ ਟੀਮਾਂ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ। ਅੰਮ੍ਰਿਤਪਾਲ ਲਗਾਤਾਰ ਆਪਣਾ ਭੇਸ ਬਦਲ ਕੇ ਪੁਲਿਸ ਨੂੰ ਚਕਮਾ ਦੇ ਰਿਹਾ ਹੈ। ਪੁਲਿਸ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ 'ਤੇ ਵੀ ਸ਼ਿਕੰਜਾ ਕੱਸ ਰਹੀ ਹੈ। ਹੁਣ ਤੱਕ 154 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ 12 ਹਥਿਆਰ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ 'ਚੋਂ 2 ਰਾਈਫਲਾਂ ਵੀ ਸ਼ਾਮਲ ਹਨ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਪੁਲਿਸ ਨੂੰ ਚਕਮਾ ਦੇ ਕੇ ਸ਼ਾਹਕੋਟ ਦੇ ਗੁਰਦੁਆਰਾ ਸਾਹਿਬ ਪਹੁੰਚਿਆ ਸੀ। ਇਸ ਤੋਂ ਬਾਅਦ ਪਿੰਡ ਨੰਗਲ ਅੰਬੀਆ ਦੇ ਗੁਰਦੁਆਰਾ ਸਾਹਿਬ ਵਿੱਚ ਬਰੀਜਾ ਕਾਰ ਖੜੀ ਕੀਤੀ ਸੀ। ਇਸ ਦੌਰਾਨ ਉਸ ਦੇ ਨਾਲ ਤਿੰਨ-ਚਾਰ ਵਿਅਕਤੀ ਵੀ ਸਨ। ਦੋ ਮੋਟਰਸਾਈਕਲ ਵੀ ਸਨ। ਗੁਲਾਬੀ ਪੱਗ 'ਚ ਅੰਮ੍ਰਿਤਪਾਲ ਸਿੰਘ ਦਾ ਬਦਲਿਆ ਲੁੱਕ ਦੇਖਣ ਨੂੰ ਮਿਲਿਆ। ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਬਦਲੇ ਹੋਏ ਲੁੱਕ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ 'ਚ ਅੰਮ੍ਰਿਤਪਾਲ ਪੈਂਟ-ਸ਼ਰਟ ਪਹਿਨੀ ਅਤੇ ਸਿਰ 'ਤੇ ਗੁਲਾਬੀ ਰੰਗ ਦੀ ਪੱਗ ਬੰਨ੍ਹੀ ਨਜ਼ਰ ਆ ਰਹੀ ਹੈ।

Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਵਿਸ਼ਵ
ਪੰਜਾਬ
Advertisement