Amritsar News: ਤਰਨਤਾਰਨ 'ਚ RSS ਦੇ ਪ੍ਰਚਾਰਕ ਨੂੰ ਬ੍ਰਾਂਚ ਬੰਦ ਕਰਨ ਦੀ ਮਿਲੀ ਧਮਕੀ, ਵਿਦੇਸ਼ੀ ਨੰਬਰ ਤੋਂ ਆਇਆ ਫੋਨ
RSS in Punjab: ਆਰਐਸਐਸ ਦੇ ਪ੍ਰਚਾਰਕ ਰਵਿੰਦਰਪਾਲ ਸਿੰਘ ਨੂੰ ਤਰਨਤਾਰਨ ਵਿੱਚ ਸ਼ਾਖਾ ਬੰਦ ਕਰਨ ਦੀ ਧਮਕੀ ਮਿਲੀ ਹੈ ਜਿਸ ਸਬੰਧੀ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਡੀਐਸਪੀ ਸਿਟੀ ਨੇ ਉਨ੍ਹਾਂ ਨੂੰ ਸੁਰੱਖਿਆ ਲਈ 2 ਸੁਰੱਖਿਆ ਗਾਰਡ ਦਿੱਤੇ ਹਨ।
Punjab News: ਪੰਜਾਬ ਦੇ ਤਰਨਤਾਰਨ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਪ੍ਰਚਾਰਕ ਨੂੰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। RSS ਦੇ ਪ੍ਰਚਾਰਕ ਰਵਿੰਦਰਪਾਲ ਸਿੰਘ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਭਰਿਆ ਫ਼ੋਨ ਆਇਆ ਹੈ। ਰਵਿੰਦਰਪਾਲ ਸਿੰਘ ਨੂੰ ਜਦੋਂ ਪਹਿਲੀ ਵਾਰ ਫੋਨ ਆਇਆ ਤਾਂ ਉਸ ਨੇ ਇਸ ਨੂੰ ਅਣਸੁਣਿਆ ਕਰ ਦਿੱਤਾ। ਪਰ ਜਦੋਂ ਆਰਐਸਐਸ ਦੇ ਪ੍ਰਚਾਰਕ ਨੂੰ ਦੂਜੀ ਵਾਰ ਧਮਕੀ ਦਿੱਤੀ ਗਈ ਤਾਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਰਵਿੰਦਰਪਾਲ ਸਿੰਘ ਦੀ ਸੁਰੱਖਿਆ ਲਈ 2 ਸੁਰੱਖਿਆ ਗਾਰਡ ਤਾਇਨਾਤ ਕਰ ਦਿੱਤੇ।
RSS ਦੀ ਸ਼ਾਖਾ ਬੰਦ ਕਰਨ ਦੀ ਧਮਕੀ
ਵਿਦੇਸ਼ ਤੋਂ ਆਰਐਸਐਸ ਦੇ ਪ੍ਰਚਾਰਕ ਰਵਿੰਦਰਪਾਲ ਸਿੰਘ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੇ ਗਾਂਧੀ ਪਾਰਕ ਵਿੱਚ ਚੱਲ ਰਹੀ ਆਰਐਸਐਸ ਦੀ ਸ਼ਾਖਾ ਨੂੰ ਬੰਦ ਕਰਨ ਲਈ ਕਿਹਾ ਹੈ। ਰਵਿੰਦਰਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਇਸ ਤੋਂ ਪਹਿਲਾਂ 26 ਅਕਤੂਬਰ 2023 ਨੂੰ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ ਤੇ ਆਰਐਸਐਸ ਦਾ ਪ੍ਰਚਾਰ ਬੰਦ ਕਰਕੇ ਘਰ ਜਾਣ ਲਈ ਕਿਹਾ ਗਿਆ। ਅਜਿਹਾ ਨਾ ਕਰਨ 'ਤੇ ਹੁਣ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਰਵਿੰਦਰਪਾਲ ਸਿੰਘ ਨੂੰ 9 ਨਵੰਬਰ 2023 ਨੂੰ ਵਿਦੇਸ਼ੀ ਨੰਬਰ ਤੋਂ ਦੂਜੀ ਕਾਲ ਵੀ ਕੀਤੀ ਗਈ। ਫੋਨ ਕਰਨ ਵਾਲੇ ਵਿਅਕਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਪਿਛਲੀ ਕਾਲ ਦਾ ਕੋਈ ਅਸਰ ਨਹੀਂ ਹੋਇਆ। ਹੁਣ ਜੇਕਰ ਤੁਸੀਂ RSS ਦਾ ਪ੍ਰਚਾਰ ਬੰਦ ਨਾ ਕੀਤਾ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ।
ਸਾਈਬਰ ਕ੍ਰਾਈਮ ਸੈੱਲ ਕਾਲ ਟਰੇਸ ਕਰਨ 'ਚ ਰੁੱਝਿਆ
ਆਰਐਸਐਸ ਦੇ ਪ੍ਰਚਾਰਕ ਰਵਿੰਦਰਪਾਲ ਸਿੰਘ ਨੇ ਆਪਣੀ ਸ਼ਿਕਾਇਤ ਐਸਐਸਪੀ ਤਰਨਤਾਰਨ ਅਸ਼ਵਨੀ ਕਪੂਰ ਨੂੰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਡੀਐਸਪੀ ਸਿਟੀ ਨੂੰ ਮਾਮਲੇ ਵਿੱਚ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਡੀਐਸਪੀ ਸਿਟੀ ਤਰਸੇਮ ਮਸੀਹ ਦਾ ਕਹਿਣਾ ਹੈ ਕਿ ਥਾਣਾ ਸਿਟੀ ਪੁਲੀਸ ਨੇ ਮਾਮਲੇ ਸਬੰਧੀ ਐਫਆਈਆਰ ਦਰਜ ਕਰ ਲਈ ਹੈ ਅਤੇ ਪੰਜਾਬ ਪੁਲੀਸ ਦਾ ਸਾਈਬਰ ਕਰਾਈਮ ਸੈੱਲ ਵਿਦੇਸ਼ੀ ਨੰਬਰਾਂ ਦੀ ਜਾਂਚ ਵਿੱਚ ਰੁੱਝਿਆ ਹੋਇਆ ਹੈ। ਇਸ ਦੌਰਾਨ ਡੀਐਸਪੀ ਤਰਸੇਮ ਸਿੰਘ ਨੇ ਦੱਸਿਆ ਕਿ ਆਰਐਸਐਸ ਪ੍ਰਚਾਰਕ ਰਵਿੰਦਰਪਾਲ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਦੋ ਸੁਰੱਖਿਆ ਗਾਰਡ ਦਿੱਤੇ ਗਏ ਹਨ।