ਪੜਚੋਲ ਕਰੋ

Amritsar News: ਸ੍ਰੀ ਦਰਬਾਰ ਸਾਹਿਬ 'ਚ ਸ਼ਰਾਰਤੀ ਅਨਸਰਾਂ ਨੂੰ ਦਾਖਲ ਹੋਣ ਤੋਂ ਰੋਕਣ ਲਈ SGPC ਵੱਲੋਂ ਸਕੈਨਰ ਲਾਉਣ ਦਾ ਕੰਮ ਸ਼ੁਰੂ

ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਵਿਸ਼ੇਸ਼ ਯਤਨਾਂ ਸਦਕਾ ਸੰਗਤਾਂ ਦੀ ਸਹੂਲਤ ਲਈ ਹਰੇਕ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ।

Amritsar News: ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਆੜ ਵਿਚ ਸ਼ਰਾਰਤੀ ਅਨਸਰਾਂ ਨੂੰ ਦਾਖਲ ਹੋਣ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਕੈਨਰ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸ੍ਰੀ ਦਰਬਾਰ ਸਾਹਿਬ ਦੀ ਘੰਟਾਘਰ ਬਾਹੀ 'ਤੇ ਦੋ ਸਕੈਨਰ ਲਗਾਏ ਜਾ ਰਹੇ ਹਨ। ਬੈਗ ਸਕੈਨਰ ਦੀਆਂ ਦੋ ਮਸ਼ੀਨਾਂ ਦੇ ਟਰਾਇਲ ਦਾ ਕੰਮ ਸ਼ੁਰੂ ਹੋ ਗਿਆ ਹੈ।

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਵਿਸ਼ੇਸ਼ ਯਤਨਾਂ ਸਦਕਾ ਸੰਗਤਾਂ ਦੀ ਸਹੂਲਤ ਲਈ ਹਰੇਕ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ। 

ਪਿਛਲੇ ਸਮੇਂ ਵਿੱਚ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਵਾਜਿਆਂ 'ਤੇ ਸਕੈਨਿੰਗ ਮਸ਼ੀਨਾਂ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ 11 ਮਈ ਨੂੰ ਮੁੜ ਪ੍ਰਧਾਨ ਐਡਵੋਕੇਟ ਧਾਮੀ ਨੇ ਇਸ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਡਿਊਟੀਆਂ ਲਗਾਈਆਂ ਸਨ। ਉਨਾਂ ਦਸਿਆ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਜਾਣ ਵਾਲੇ 6 ਰਸਤਿਆਂ ਘੰਟਾ ਘਰ ਬਾਹੀ, ਸਕਤਰੇਤ ਬਾਹੀ, ਪਾਪੜਾ ਵਾਲਾ ਬਜਾਰ ਬਾਹੀ, ਆਟਾ ਮੰਡੀ ਬਾਹੀ, ਸਰਾਂ ਬਾਹੀ ਅਤੇ ਖਜਨਾ ਡਿਉੜੀ ਸਾਹੀ ਤੇ ਇਹ ਸਕੈਨਿੰਗ ਮਸ਼ੀਨਾਂ ਲਗਾਈਆਂ ਜਾਣਗੀਆਂ। 
ਇਸ ਬਾਰੇ ਦੋ ਕੰਪਨੀਆਂ ਦੀਆਂ ਸਕੈਨਿੰਗ ਮਸ਼ੀਨਾਂ ਟਰਾਇਲ ਦੇ ਤੌਰ ਸ਼ੁਰੂ ਕੀਤੀਆਂ ਹਨ, ਜਿਹੜੀ ਮਸ਼ੀਨ ਸਹੀ ਕੰਮ ਕਰੋਗੀ ਉਸ ਕੰਪਨੀ ਦੀਆਂ ਮਸ਼ੀਨਾਂ ਲੋੜ ਵਾਲੇ ਸਥਾਨਾਂ 'ਤੇ 24 ਘੰਟੇ ਕੰਮ ਕਰਨ ਲਈ ਲਗਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਕਈ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਇਕ ਵੱਡਅਕਾਰੀ ਐਲਈਡੀ ਸਕਰੀਨ ਵੀ ਘੰਟਾ ਘਰ ਦੇ ਗੇਟ ਦੇ ਨਾਲ ਲਗਾਈ ਗਈ ਹੈ, ਜਿਸ 'ਤੇ ਸੰਗਤਾਂ ਨੂੰ ਮਰਿਆਦਾ ਤੇ ਹੋਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। 

ਇਸ ਤੋਂ ਇਲਾਵਾਂ ਪਰਿਕਰਮਾ ਦੇ ਸੇਵਾਦਾਰਾਂ ਨੂੰ ਆਪਸੀ ਤਾਲਮੇਲ ਲਈ 50 ਵਾਕੀਟਾਕੀ ਮੁਹੱਈਆ ਕਰਵਾਏ ਗਏ ਹਨ। 5 ਗਾਇਡ ਵੀ ਸੰਗਤ ਦੀ ਸਹੂਲਤ ਲਈ ਪਰਿਕਰਮਾ ਵਿਚ ਲਗਾਏ ਗਏ ਹਨ, ਜਿਹੜੀਆਂ ਸੰਗਤਾਂ ਨੂੰ ਗਾਇਡ ਦੀ ਲੋੜ ਹੁੰਦੀ ਹੈ, ਮੁਫਤ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਉਂਣ ਵਾਲੇ ਸਮੇਂ ਵਿਚ ਬਹੁਤ ਬਦਲਾਵ ਸੰਗਤਾਂ ਨੂੰ ਦੇਖਣ ਨੂੰ ਮਿਲਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (2-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (2-11-2024)
ਦੀਵਾਲੀ 'ਤੇ ਖਾ ਲਈ ਜ਼ਿਆਦਾ ਮਠਿਆਈ ਤਾਂ ਇਦਾਂ ਕੰਟਰੋਲ ਕਰੋ ਆਪਣੀ ਡਾਈਟ, ਨਹੀਂ ਵਿਗੜੇਗੀ ਤੁਹਾਡੀ ਫਿਟਨੈਸ
ਦੀਵਾਲੀ 'ਤੇ ਖਾ ਲਈ ਜ਼ਿਆਦਾ ਮਠਿਆਈ ਤਾਂ ਇਦਾਂ ਕੰਟਰੋਲ ਕਰੋ ਆਪਣੀ ਡਾਈਟ, ਨਹੀਂ ਵਿਗੜੇਗੀ ਤੁਹਾਡੀ ਫਿਟਨੈਸ
ਕਿਹੜੇ ਮਰਦਾਂ ਨੂੰ ਰਹਿੰਦਾ ਬ੍ਰੈਸਟ ਕੈਂਸਰ ਹੋਣ ਦਾ ਸਭ ਤੋਂ ਜ਼ਿਆਦਾ ਖਤਰਾ? ਇੱਥੇ ਜਾਣੋ ਹਰ ਗੱਲ ਦਾ ਜਵਾਬ
ਕਿਹੜੇ ਮਰਦਾਂ ਨੂੰ ਰਹਿੰਦਾ ਬ੍ਰੈਸਟ ਕੈਂਸਰ ਹੋਣ ਦਾ ਸਭ ਤੋਂ ਜ਼ਿਆਦਾ ਖਤਰਾ? ਇੱਥੇ ਜਾਣੋ ਹਰ ਗੱਲ ਦਾ ਜਵਾਬ
Ranveer-Deepika Daughter: ਰਣਵੀਰ ਸਿੰਘ-ਦੀਪਿਕਾ ਪਾਦੂਕੋਣ ਨੇ ਧੀ ਦੀ ਪਹਿਲੀ ਤਸਵੀਰ ਕੀਤੀ ਸਾਂਝੀ, ਦੀਵਾਲੀ ਮੌਕੇ ਦੱਸਿਆ ਬੇਟੀ ਦਾ ਨਾਂਅ...
ਰਣਵੀਰ ਸਿੰਘ-ਦੀਪਿਕਾ ਪਾਦੂਕੋਣ ਨੇ ਧੀ ਦੀ ਪਹਿਲੀ ਤਸਵੀਰ ਕੀਤੀ ਸਾਂਝੀ, ਦੀਵਾਲੀ ਮੌਕੇ ਦੱਸਿਆ ਬੇਟੀ ਦਾ ਨਾਂਅ...
Advertisement
ABP Premium

ਵੀਡੀਓਜ਼

ਦੀਵਾਲੀ ਤੇ ਕੀ ਖਾਸ ਕਰਦੇ ਯੋਗਰਾਜ ਸਿੰਘਪਰਿਵਾਰ ਤੋਂ ਬਿਨਾ ਰੋਸ਼ਨ ਦੀ ਦੀਵਾਲੀ , ਹੋਏ ਭਾਵੁਕਬਚਪਨ 'ਚ ਰਾਣਾ ਰਣਬੀਰ ਦੀ ਦੀਵਾਲੀ ਸੀ ਅਨੋਖੀPadddy | Farmers |ਮੰਡੀਆਂ 'ਚ ਰੁਲੀ ਕਿਸਾਨਾਂ ਦੀ ਦੀਵਾਲੀ! | Diwali |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (2-11-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (2-11-2024)
ਦੀਵਾਲੀ 'ਤੇ ਖਾ ਲਈ ਜ਼ਿਆਦਾ ਮਠਿਆਈ ਤਾਂ ਇਦਾਂ ਕੰਟਰੋਲ ਕਰੋ ਆਪਣੀ ਡਾਈਟ, ਨਹੀਂ ਵਿਗੜੇਗੀ ਤੁਹਾਡੀ ਫਿਟਨੈਸ
ਦੀਵਾਲੀ 'ਤੇ ਖਾ ਲਈ ਜ਼ਿਆਦਾ ਮਠਿਆਈ ਤਾਂ ਇਦਾਂ ਕੰਟਰੋਲ ਕਰੋ ਆਪਣੀ ਡਾਈਟ, ਨਹੀਂ ਵਿਗੜੇਗੀ ਤੁਹਾਡੀ ਫਿਟਨੈਸ
ਕਿਹੜੇ ਮਰਦਾਂ ਨੂੰ ਰਹਿੰਦਾ ਬ੍ਰੈਸਟ ਕੈਂਸਰ ਹੋਣ ਦਾ ਸਭ ਤੋਂ ਜ਼ਿਆਦਾ ਖਤਰਾ? ਇੱਥੇ ਜਾਣੋ ਹਰ ਗੱਲ ਦਾ ਜਵਾਬ
ਕਿਹੜੇ ਮਰਦਾਂ ਨੂੰ ਰਹਿੰਦਾ ਬ੍ਰੈਸਟ ਕੈਂਸਰ ਹੋਣ ਦਾ ਸਭ ਤੋਂ ਜ਼ਿਆਦਾ ਖਤਰਾ? ਇੱਥੇ ਜਾਣੋ ਹਰ ਗੱਲ ਦਾ ਜਵਾਬ
Ranveer-Deepika Daughter: ਰਣਵੀਰ ਸਿੰਘ-ਦੀਪਿਕਾ ਪਾਦੂਕੋਣ ਨੇ ਧੀ ਦੀ ਪਹਿਲੀ ਤਸਵੀਰ ਕੀਤੀ ਸਾਂਝੀ, ਦੀਵਾਲੀ ਮੌਕੇ ਦੱਸਿਆ ਬੇਟੀ ਦਾ ਨਾਂਅ...
ਰਣਵੀਰ ਸਿੰਘ-ਦੀਪਿਕਾ ਪਾਦੂਕੋਣ ਨੇ ਧੀ ਦੀ ਪਹਿਲੀ ਤਸਵੀਰ ਕੀਤੀ ਸਾਂਝੀ, ਦੀਵਾਲੀ ਮੌਕੇ ਦੱਸਿਆ ਬੇਟੀ ਦਾ ਨਾਂਅ...
ਸਪੇਨ 'ਚ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ, ਸਰਕਾਰ ਨੇ ਐਲਾਨੀ ਐਮਰਜੈਂਸੀ
ਸਪੇਨ 'ਚ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ, ਸਰਕਾਰ ਨੇ ਐਲਾਨੀ ਐਮਰਜੈਂਸੀ
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
Embed widget