ਪੜਚੋਲ ਕਰੋ

SGPC: ਬਾਦਲ ਦੇ ਹੱਕ 'ਚ ਨਿੱਤਰੀ ਸ਼੍ਰੋਮਣੀ ਕਮੇਟੀ, ਸਾਬਕਾ IG ਖੱਟੜਾ ਨੂੰ SGPC ਦੀ ਚਿਤਾਵਨੀ, ਕਿਹਾ ਸੰਗਤਾਂ ਨੂੰ ਕੀਤਾ ਜਾ ਰਿਹਾ ਗੁਮਰਾਹ, ਜੇ ਨਹੀਂ ਸੁਧਰੇ ਤਾਂ...

SGPC warning to Khatra: ਸ਼੍ਰੋਮਣੀ ਕਮੇਟੀ ਨੇ 17 ਜੁਲਾਈ 2019 ਨੂੰ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਮਤਾ ਨੰ: 515 ਰਾਹੀਂ ਸੀਬੀਆਈ ਵੱਲੋਂ ਦਰਜ ਕੀਤੀ ਕਲੋਜ਼ਰ ਰਿਪੋਰਟ ਨੂੰ ਬਹੁਤ ਹੀ ਮੰਦਭਾਗਾ ਅਤੇ ਦੁਖਦਾਈ ਕਰਾਰ ਦਿੰਦਿਆਂ ਇਸ ਦੀ

SGPC warning to Khatra: ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਆਈਜੀ ਰਣਬੀਰ ਸਿੰਘ ਖੱਟੜਾ ਨੂੰ ਕਰੜੇ ਹੱਥੀਂ ਲਿਆ ਹੈ ਅਤੇ ਉਸ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਗੁਮਰਾਹਕੁਨ ਤੇ ਤੱਥਹੀਣ ਬਿਆਨਬਾਜ਼ੀ ਕਰਾਰ ਦਿੱਤਾ ਹੈ। ਸਿੱਖ ਸੰਸਥਾ ਨੇ ਉਸ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੰਗਤਾਂ ਨੂੰ ਗੁਮਰਾਹ ਕਰਨ ਤੋਂ ਗੁਰੇਜ਼ ਕਰੇ ਨਹੀਂ ਤਾਂ ਸ਼੍ਰੋਮਣੀ ਕਮੇਟੀ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗੀ। 
 
ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਬਰਗਾੜੀ ਵਿਖੇ ਡੇਰਾ ਸਿਰਸਾ ਮੁਖੀ ਦੇ ਇਸ਼ਾਰੇ ’ਤੇ ਉਸ ਦੇ ਪੈਰੋਕਾਰਾਂ ਵੱਲੋਂ ਕੀਤੀਆਂ ਗਈਆਂ ਬੇਅਦਬੀਆਂ ਦੇ ਸਬੰਧ ਵਿਚ ਚੱਲ ਰਹੇ ਕੇਸਾਂ ਦੀ ਸੀਬੀਆਈ ਵੱਲੋਂ ਅਦਾਲਤ ਅੰਦਰ ਜੁਲਾਈ 2019 ਵਿਚ ਕਲੋਜ਼ਰ ਰਿਪੋਰਟ ਦਰਜ ਕੀਤੀ ਗਈ ਸੀ, ਜਿਸ ਦਾ ਸਖ਼ਤ ਇਤਰਾਜ਼ ਕਰਦਿਆਂ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਰੱਦ ਕਰ ਦਿੱਤਾ ਸੀ।

ਸ਼੍ਰੋਮਣੀ ਕਮੇਟੀ ਨੇ 17 ਜੁਲਾਈ 2019 ਨੂੰ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਮਤਾ ਨੰ: 515 ਰਾਹੀਂ ਸੀਬੀਆਈ ਵੱਲੋਂ ਦਰਜ ਕੀਤੀ ਕਲੋਜ਼ਰ ਰਿਪੋਰਟ ਨੂੰ ਬਹੁਤ ਹੀ ਮੰਦਭਾਗਾ ਅਤੇ ਦੁਖਦਾਈ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਸੀ, ਜਦਕਿ  ਖੱਟੜਾ ਸਿੱਖ ਸੰਸਥਾ ਵਿਰੁੱਧ ਬੁਨਿਆਦ ਦੋਸ਼ ਲਗਾ ਕੇ ਇਹ ਸਿੱਧ ਕਰਨ ਦਾ ਕੋਝਾ ਯਤਨ ਕਰ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਨੇ ਸੀਬੀਆਈ ਕਲੋਜ਼ਰ ਰਿਪੋਰਟ ਦੇ ਪੱਖ ਵਿਚ ਹਲਫ਼ੀਆ ਬਿਆਨ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਮਾਹਿਰ ਵਕੀਲਾਂ ਰਾਹੀਂ ਪ੍ਰੋਟੈਸਟ ਪਟੀਸ਼ਨ ਦਾਇਰ ਕਰਕੇ ਕਾਨੂੰਨੀ ਕਾਰਵਾਈ ਤੁਰੰਤ ਪ੍ਰਭਾਵ ਨਾਲ ਵਿੱਢ ਦਿੱਤੀ ਗਈ ਸੀ, ਜੋ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬਾਅਦ ਵਿਚ ਇਹ ਕੇਸ ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਸੀਬੀਆਈ ਤੋਂ ਪੰਜਾਬ ਪੁਲਿਸ ਦੀ ਸਿੱਟ ਨੂੰ ਵਾਪਸ ਦੇ ਦਿੱਤੇ ਗਏ ਸਨ।

 ਪਰੰਤੂ ਸ਼੍ਰੋਮਣੀ ਕਮੇਟੀ ਸਿੱਖ ਭਾਵਨਾਵਾਂ ਨਾਲ ਜੁੜੇ ਹੋਏ ਇਨ੍ਹਾਂ ਕੇਸਾਂ ਦੀ ਲਗਾਤਾਰ ਠੋਸ ਪੈਰਵਾਈ ਕਰ ਰਹੀ ਹੈ। ਸਮੇਂ-ਸਮੇਂ ਫਰੀਦਕੋਟ ਤੋਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਤਬਦੀਲ ਹੋਏ ਇਨ੍ਹਾਂ ਕੇਸਾਂ ਦੀ ਸੁਣਵਾਈ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਹਮੇਸ਼ਾ ਹੀ ਆਪਣੇ ਵਕੀਲਾਂ ਰਾਹੀਂ ਯੋਗ ਕਾਨੂੰਨੀ ਪੈਰਵਾਈ ਕੀਤੀ ਗਈ ਹੈ।

ਪ੍ਰਤਾਪ ਸਿੰਘ ਨੇ ਕਿਹਾ ਕਿ ਇਨ੍ਹਾਂ ਕੇਸਾਂ ਦੀ ਸੁਣਵਾਈ ਦੌਰਾਨ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਚੀਫ ਜ਼ੁਡੀਸ਼ੀਅਲ ਮਜਿਸਟ੍ਰੇਟ ਡਾ: ਅਮਨ ਇੰਦਰ ਸਿੰਘ ਨੇ 7 ਮਾਰਚ 2024 ਨੂੰ ਪਾਸ ਕੀਤੇ ਆਰਡਰ ’ਚ ਪੰਜਾਬ ਸਰਕਾਰ ਦੀ ਸਿੱਟ ਦੇ ਮੈਂਬਰ ਸੀਆਈਏ ਫਰੀਦਕੋਟ ਦੇ ਇੰਸ: ਹਰਬੰਸ ਸਿੰਘ ਦੇ ਹਵਾਲੇ ਨਾਲ ਇਹ ਤੱਥ ਦਰਜ ਕੀਤਾ ਹੈ ਕਿ ਸਾਲ 2015 ਵਿਚ ਹੋਈ ਬੇਅਦਬੀ ਦੇ ਤਿੰਨ ਕੇਸਾਂ ਵਿਚ ਦੋਸ਼ੀ ਡੇਰਾ ਸਿਰਸਾ ਮੁਖੀ ਅਤੇ ਉਸ ਦੇ ਪੈਰੋਕਾਰਾਂ ਦੇ ਖਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆਂ ਮਾਮਲੇ ਵਿਭਾਗ ਪਾਸ ਲੰਬਿਤ ਪਈ ਹੈ। 

ਉਨ੍ਹਾਂ ਕਿਹਾ ਕਿ ਇਸ ਤੱਥ ਤੋਂ ਸਪੱਸ਼ਟ ਹੁੰਦਾ ਹੈ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਡੇਰਾ ਸਿਰਸਾ ਮੁਖੀ ਅਤੇ ਉਸ ਦੇ ਪੈਰੋਕਾਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਬੇਅਦਬੀ ਮਾਮਲੇ ਵਿਚ ਦੋਸ਼ੀ ਪ੍ਰਦੀਪ ਕਲੇਰ ਨੂੰ ਗ੍ਰਿਫ਼ਤਾਰੀ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਜ਼ਮਾਨਤ ਹੋ ਜਾਣਾ ਅਤੇ ਉਸ ਨੂੰ ਸਰਕਾਰੀ ਗਵਾਹ ਬਣਾਉਣਾ ਵੀ ਸਰਕਾਰ ਦੀ ਮਨਸ਼ਾ ਨੂੰ ਦਰਸਾਉਂਦਾ ਹੈ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ਼ ਸਿਰਜੇ ਜਾ ਰਹੇ ਗਲਤ ਬਿਰਤਾਂਤ ਤੋਂ ਸੁਚੇਤ ਰਹਿਣ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Advertisement
ABP Premium

ਵੀਡੀਓਜ਼

Farmers Protest | ਖਰੜੇ ਦੇ ਵਿਰੋਧ 'ਚ ਹੋਏ ਕਿਸਾਨਾਂ ਦੀ ਪੰਜਾਬ ਸਰਕਾਰ ਨੂੰ ਵੱਡੀ ਮੰਗ! |Abp Sanjhaਕਿਸਾਨਾਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਦਿੱਤੀ 24 ਫਸਲਾਂ 'ਤੇ MSPਪਾਣੀ ਨੂੰ ਲੈ ਕੇ ਆਪ ਸਰਕਾਰ ਦਾ ਵੱਡਾ ਕਦਮKomi Insaf Morcha ਨੇ ਕੀਤਾ ਵੱਡਾ ਐਲਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
Municipal Council Elections: ਇਸ ਵਾਰਡ ਵਿਚ ਮੁੜ ਹੋਣਗੀਆਂ ਚੋਣਾਂ, ਪੱਤਰ ਜਾਰੀ...
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
ਕੰਪਨੀ ਨੇ ਕਰਮਚਾਰੀਆਂ ਨੂੰ ਵੰਡੀਆਂ ਟਾਟਾ ਕਾਰਾਂ, ਰਾਇਲ ਐਨਫੀਲਡ ਬਾਈਕਸ ਅਤੇ ਐਕਟਿਵਾ ਸਕੂਟਰ, ਕਰ ਦਿੱਤਾ ਖੁਸ਼
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Rozgar Mela: ਪ੍ਰਧਾਨ ਮੰਤਰੀ ਮੋਦੀ ਰੋਜ਼ਗਾਰ ਮੇਲੇ 'ਚ 71,000 ਨੌਜਵਾਨਾਂ ਨੂੰ ਸੌਂਪਣਗੇ ਜੁਆਇਨ ਲੈਟਰ, ਦੇਣਗੇ ਸਰਕਾਰੀ ਨੌਕਰੀ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
Punjab News: ਪੰਜਾਬ 'ਚ ਹੁਣ ਸਫਰ ਹੋਏਗਾ ਆਸਾਨ, ਬਣਨ ਜਾ ਰਿਹੈ 110 ਕਿਲੋਮੀਟਰ ਲੰਬਾ ਨਵਾਂ ਹਾਈਵੇਅ
ਹੁਣ ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਸਸਤੀ ਕੰਟੀਨ ਸ਼ੁਰੂ ਕਰੇਗੀ ਸਰਕਾਰ, ਆਪ ਨੇ ਸੰਸਦ 'ਚ ਚੁੱਕਿਆ ਸੀ ਮੁੱਦਾ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂ
ਹੁਣ ਹਵਾਈ ਅੱਡਿਆਂ 'ਤੇ ਯਾਤਰੀਆਂ ਲਈ ਸਸਤੀ ਕੰਟੀਨ ਸ਼ੁਰੂ ਕਰੇਗੀ ਸਰਕਾਰ, ਆਪ ਨੇ ਸੰਸਦ 'ਚ ਚੁੱਕਿਆ ਸੀ ਮੁੱਦਾ, ਜਾਣੋ ਕਦੋਂ ਤੋਂ ਹੋਵੇਗੀ ਸ਼ੁਰੂ
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
ਆਮ ਲੋਕਾਂ ਨੂੰ ਮੋਦੀ ਸਰਕਾਰ ਦਾ ਨਵਾਂ ਝਟਕਾ ! ਹੁਣ ਪੁਰਾਣੀ ਕਾਰ ਖ਼ਰੀਦਣ 'ਤੇ ਦੇਣਾ ਪਵੇਗਾ 18 ਫੀਸਦੀ GST, ਸਰਕਾਰ ਦੇ ਆਏ ਅੱਛੇ ਦਿਨ
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ  ਸੀ EVM
Punjab News: ਖੰਨਾ 'ਚ 23 ਦਸੰਬਰ ਨੂੰ ਮੁੜ ਹੋਵੇਗੀ ਵੋਟਿੰਗ, ਰਾਜ ਚੋਣ ਕਮਿਸ਼ਨ ਨੇ ਦਿੱਤੇ ਹੁਕਮ, ਗਿਣਤੀ ਦੌਰਾਨ ਤੋੜੀਆਂ ਸੀ EVM
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
AP Dhillon ਅਤੇ Diljit Dosanjh ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ, ਦੋਸਾਂਝਾਵਾਲਾ ਬੋਲਿਆ- ਮੇਰੇ ਪੰਗੇ ਸਰਕਾਰਾਂ ਨਾਲ, ਕਲਾਕਾਰਾਂ ਨਾਲ ਨੀਂ...
Embed widget