ਜ਼ਰਾ ਸੋਚੋ...! ਡੀ.ਜੇ 'ਤੇ ਭੰਗੜਾ ਪਾਉਂਦੇ ਚਲਾਈਆਂ ਗੋਲ਼ੀਆਂ, ਇੱਕ ਦੀ ਮੌਤ
ਰਵੀ ਨੂੰ ਗੋਲ਼ੀਆਂ ਚਲਾਉਂਦਾ ਵੇਖ ਕੇ ਚਾਨਣ ਸਿੰਘ ਦੇ ਜਵਾਈ ਗੁਰਦਿੱਤ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰਾਇਫਲ ਵਿੱਚੋਂ ਗੋਲੀ ਚੱਲੀ ਤੇ ਉਸ ਦੇ ਢਿੱਡ ਵਿੱਚ ਵੱਜੀ ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ
Amritsar News: ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਸਦਰ ਪੱਟੀ ਦੇ ਅਧੀਨ ਪੈਂਦੇ ਪਿੰਡ ਝੁੱਗੀਆਂ ਕਾਲੂ ਵਿਖੇ ਵਿਆਹ ਸਮਾਗਮ ਦੌਰਾਨ ਭੰਗੜਾ ਪਾਉਂਦੇ ਸਮੇਂ ਨੌਜਵਾਨ ਨੂੰ ਗੋਲੀ ਲੱਗ ਗਈ ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਦੇ ਇੰਚਾਰਜ ASI ਕ੍ਰਿਪਾਲ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਸਾਬਕਾ ਸਰਪੰਚ ਚਾਨਣ ਸਿੰਘ ਦੇ ਪੋਤੇ ਧਰਮ ਸਿੰਘ ਦਾ ਵਿਆਹ ਸੀ ਅਤੇ ਦੇਰ ਰਾਤ ਵਿਆਹ ਸਮਾਗਮ ਵਿੱਚ ਨੌਜਵਾਨ ਭੰਗੜਾ ਪਾ ਰਹੇ ਸਨ ਇਸ ਦੌਰਾਨ ਸਾਬਕਾ ਸਰਪੰਚ ਚਾਨਣ ਸਿੰਘ ਦੀ ਸਾਲੀ ਦਾ ਮੁੰਡਾ ਰਵੀ ਦੋਨਾਲੀ ਨਾਲ ਗੋਲੀਆਂ ਚਲਾਉਣ ਲੱਗ ਪਿਆ।
ਇਹ ਵੀ ਪੜ੍ਹੋ: Punjab News: ਸੀਨੀਅਰ ਲੀਡਰਾਂ ਵੱਲੋਂ ਕਾਂਗਰਸ ਛੱਡਣ ਮਗਰੋਂ ਨੌਜਵਾਨਾਂ ਦੀ ਖੁੱਲ੍ਹੀ ਕਿਸਮਤ, ਹੁਣ ਨਵੇਂ ਚਿਹਰਿਆਂ ਨੂੰ ਮਿਲਣਗੀਆਂ ਟਿਕਟਾਂ
ਰਵੀ ਨੂੰ ਗੋਲ਼ੀਆਂ ਚਲਾਉਂਦਾ ਵੇਖ ਕੇ ਚਾਨਣ ਸਿੰਘ ਦੇ ਜਵਾਈ ਗੁਰਦਿੱਤ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰਾਇਫਲ ਵਿੱਚੋਂ ਗੋਲੀ ਚੱਲੀ ਤੇ ਉਸ ਦੇ ਢਿੱਡ ਵਿੱਚ ਵੱਜੀ ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਬਾਬਤ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਸਿਵਲ ਹਸਪਤਾਲ ਪੱਟੀ ਵਿੱਚ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਪਰਿਵਾਰਕ ਮੈਂਬਰ ਬਿਆਨ ਦੇਣਗੇ ਉਸ ਦੇ ਆਧਾਰ ਉੱਤੇ ਹੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਸ ਬਾਬਤ ਸਾਬਕਾ ਸਰਪੰਚ ਚਾਨਣ ਸਿੰਘ ਨੇ ਕਿਹਾ ਕਿ ਇਹ ਹਾਦਸਾ ਅਚਾਨਕ ਵਾਪਰਿਆ ਹੈ ਇਸ ਵਿੱਚ ਕਿਸੇ ਦਾ ਕੋਈ ਵੀ ਕਸੂਰ ਨਹੀਂ ਹੈ।
ਇਹ ਵੀ ਪੜ੍ਹੋ: Punjab News: ਪੰਜਾਬ ਵਿੱਚ ਸਭ ਕੁਝ ਠੀਕ ਹੈ ਕਹਿਣ ਵਾਲੇ CM ਮਾਨ ਦੀ ਤਸਵੀਰ ਹੋਈ ਚੋਰੀ, ਕਹਿੰਦੇ ਚੌਕੀਦਾਰ ਲਾਓ..
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।