ਅੰਮ੍ਰਿਤਸਰ ਦੇ ਮਜੀਠ ਮੰਡੀ ਬੈਂਕ ਬਾਹਰ ਚੱਲੀਆਂ ਗੋਲੀਆਂ, ਜ਼ਖਮੀ ਨੌਜਵਾਨ ਹਸਪਤਾਲ ਦਾਖਲ
Amritsar News: ਅੰਮਿਤਸਰ ਦੇ ਮਜੀਠ ਮੰਡੀ ਜੰਮੂ-ਕਸਮੀਰ ਬੈਂਕ ਦੇ ਬਾਹਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ।
Amritsar News: ਅੰਮ੍ਰਿਤਸਰ ਵਿੱਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਖੌਫ ਨਹੀਂ ਰਿਹਾ। ਲੁਟੇਰੇ ਆਏ ਦਿਨ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ। ਗੋਲੀਆਂ ਚੱਲਣ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ ਪਰ ਉੱਥੇ ਹੀ ਸ਼ਹਿਰ ਵਾਸੀ ਅੰਦਰੋਂ-ਅੰਦਰੀ ਡਰੇ ਹੋਏ ਹਨ। ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਉੱਥੇ ਹੀ ਅੱਜ ਦਿਨ-ਦਿਹਾੜੇ ਅੰਮਿਤਸਰ ਦੇ ਮਜੀਠ ਮੰਡੀ ਵਿੱਚ ਜੰਮੂ-ਕਸਮੀਰ ਬੈਂਕ ਦੇ ਬਾਹਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਦੋ ਨੌਜਵਾਨ ਐਕਟਿਵਾ ਤੇ ਸਵਾਰ ਹੋ ਕੇ ਬੈਂਕ ਦੇ ਕੋਲੋਂ ਲੰਘ ਰਹੇ ਸਨ। ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ 'ਤੇ ਕੱਪੜਾ ਬੰਨ੍ਹਿਆ ਹੋਇਆ ਸੀ, ਨੇ ਐਕਟਿਵਾ ਸਵਾਰ ਨੌਜਵਾਨਾਂ ਤੇ ਗੋਲੀਆਂ ਚਲਾਈਆਂ।
ਇਹ ਵੀ ਪੜ੍ਹੋ: ਹੈਰੀਟੇਜ ਸਟ੍ਰੀਟ ਦੇ ਸੁਰੱਖਿਆ ਗਾਰਡਾਂ ਤੇ ਇਲਾਕੇ ਦੇ ਲੋਕਾਂ ਵਿਚਾਲੇ ਝੜਪ
ਇਸ ਦੇ ਚੱਲਦੇ ਉੱਥੋਂ ਇੱਕ ਗੋਲ਼ੀ ਦਾ ਖੋਲ੍ਹ ਵੀ ਬਰਾਮਦ ਹੋਇਆ ਹੈ। ਪਤਾ ਲੱਗਾ ਹੈ ਕਿ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਜਖਮੀ ਨੌਜਵਾਨਾਂ ਦਾ ਪਤਾ ਲਾ ਰਹੇ ਹਾਂ। ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਪਤਾ ਲਾਇਆ ਜਾ ਰਿਹਾ ਹੈ ਕਿ ਇਹ ਕੌਣ ਨੌਜਵਾਨ ਹਨ ਜਿਨ੍ਹਾਂ ਤੇ ਗੋਲ਼ੀ ਚਲਾਈ ਗਈ ਹੈ।
ਉੱਥੇ ਹੀ ਜੰਮੂ ਕਸਮੀਰ ਬੈਂਕ ਦੇ ਮੁਲਾਜ਼ਮ ਨੇ ਦੱਸਿਆ ਕਿ ਅਸੀਂ ਬੈਂਕ ਦਾ ਕੈਸ਼ ਚੈੱਕ ਕਰਨ ਲੱਗੇ ਸੀ। ਇਕਦਮ ਗੋਲ਼ੀ ਦੀ ਆਵਾਜ਼ ਆਈ। ਬਾਹਰ ਦੋ ਨੌਜਵਾਨ ਸੀ ਜਿਨ੍ਹਾਂ ਤੇ ਗੋਲ਼ੀ ਚਲਾਈ ਗਈ ਸੀ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਲੱਤ ਵਿੱਚੋਂ ਖੂਨ ਨਿਕਲ ਰਿਹਾ ਸੀ। ਉਨ੍ਹਾਂ ਨੂੰ ਬਾਅਦ ਵਿੱਚ ਹਸਪਤਾਲ਼ ਲੈ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਬੈਂਕ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਗੋਲ਼ੀ ਬਾਹਰ ਕਿਸੇ ਰਾਹਗੀਰ ਦੇ ਲੱਗੀ ਹੈ। ਦੋ ਨੌਜਵਾਨਾਂ ਵੱਲੋਂ ਗੋਲੀ ਚਲਾਈ ਗਈ ਹੈ।
ਇਹ ਵੀ ਪੜ੍ਹੋ: Punjab News: ਸੁੱਤੇ ਪਏ ਡਿੱਗੀ ਮਕਾਨ ਦੀ ਛੱਤ, ਪਤੀ-ਪਤਨੀ ਤੇ ਬੇਟੇ ਦੀ ਮੌਤ, 7 ਮਹੀਨੇ ਦੀ ਗਰਭਵਤੀ ਸੀ ਮਹਿਲਾ