Amritsar Man Dies Fighting For Russian Army: ਅੰਮ੍ਰਿਤਸਰ ਦੇ ਰਹਿਣ ਵਾਲੇ ਤੇਜਪਾਲ ਨਾਂ ਦੇ ਨੌਜਵਾਨ ਦੀ ਯੂਕਰੇਨ ਸਰਹੱਦ 'ਤੇ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਤੇਜਪਾਲ 12 ਜਨਵਰੀ ਨੂੰ ਟੂਰਿਸਟ ਵੀਜ਼ੇ 'ਤੇ ਭਾਰਤ ਤੋਂ ਰੂਸ ਗਿਆ ਸੀ। ਤੇਜਪਾਲ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ, ਜਿਨ੍ਹਾਂ ਵਿੱਚ 3 ਸਾਲ ਦੀ ਬੇਟੀ ਅਤੇ 6 ਸਾਲ ਦਾ ਬੇਟਾ ਹੈ। ਤੇਜਪਾਲ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਨੂੰ ਜ਼ਬਰਦਸਤੀ ਰੂਸ (Russia) ਵਿੱਚ ਭਰਤੀ ਕੀਤਾ ਗਿਆ ਸੀ। 3 ਮਾਰਚ ਨੂੰ ਜਦੋਂ ਅਸੀਂ ਫੋਨ 'ਤੇ ਗੱਲ ਕੀਤੀ ਤਾਂ ਤੇਜਪਾਲ ਨੇ ਦੱਸਿਆ ਸੀ ਕਿ ਉਹ ਸਰਹੱਦ 'ਤੇ ਜਾ ਰਿਹਾ ਹੈ।



ਪੰਜਾਬੀ ਨੌਜਵਾਨ ਦੀ ਰੂਸ-ਯੂਕਰੇਨ ਵਾਰ ਹੋਈ ਮੌਤ


ਜਾਣਕਾਰੀ ਮੁਤਾਬਕ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ 'ਚ ਅੰਮ੍ਰਿਤਸਰ ਦੇ ਰਹਿਣ ਵਾਲੇ ਤੇਜਪਾਲ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਤੇਜਪਾਲ ਟੂਰਿਸਟ ਵੀਜ਼ੇ 'ਤੇ ਰੂਸ ਪਹੁੰਚਿਆ ਸੀ। ਉਥੇ ਉਹ ਫੌਜ ਵਿਚ ਭਰਤੀ ਹੋ ਗਿਆ।


ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ-ਪਤਨੀ


ਤੇਜਪਾਲ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੇ ਨਹੀਂ ਸੋਚਿਆ ਸੀ ਕਿ ਤੇਜਪਾਲ ਕਦੇ ਵਾਪਸ ਨਹੀਂ ਆਵੇਗਾ, ਕਿਉਂਕਿ ਪਰਿਵਾਰ ਉਸ ਨੂੰ ਭੇਜਣ ਲਈ ਤਿਆਰ ਨਹੀਂ ਸੀ। ਸਰਕਾਰ ਤੋਂ ਮੰਗ ਹੈ ਕਿ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ, ਤਾਂ ਜੋ ਅਸੀਂ ਅੰਤਿਮ ਸੰਸਕਾਰ ਕਰ ਸਕੀਏ।


ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਚੁੱਕੇ ਇਹ ਕਦਮ


ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਰੂਸੀ ਫੌਜ ਵਿੱਚ ਭਰਤੀ ਦੋ ਭਾਰਤੀ ਨਾਗਰਿਕ ਯੂਕਰੇਨ ਸੰਘਰਸ਼ ਵਿੱਚ ਮਾਰੇ ਗਏ ਹਨ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਾਸਕੋ ਵਿੱਚ ਭਾਰਤੀ ਦੂਤਘਰ ਨੇ ਰੂਸੀ ਫੌਜ ਵਿੱਚ ਸੇਵਾ ਕਰ ਰਹੇ ਸਾਰੇ ਭਾਰਤੀ ਨਾਗਰਿਕਾਂ ਦੀ ਜਲਦੀ ਰਿਹਾਈ ਅਤੇ ਵਾਪਸੀ ਲਈ ਨਵੀਂ ਦਿੱਲੀ ਵਿੱਚ ਰੂਸੀ ਰਾਜਦੂਤ ਅਤੇ ਮਾਸਕੋ ਵਿੱਚ ਰੂਸੀ ਅਧਿਕਾਰੀਆਂ ਕੋਲ ਇਹ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਹੈ। ਵਿਦੇਸ਼ ਮੰਤਰੀ ਦੇ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਨੇ ਰੂਸੀ ਫੌਜ ਵੱਲੋਂ ਆਪਣੇ ਨਾਗਰਿਕਾਂ ਦੀ ਹੋਰ ਭਰਤੀ ਨੂੰ ਰੋਕਣ ਦੀ ਮੰਗ ਵੀ ਕੀਤੀ ਹੈ।


ਹੋਰ ਪੜ੍ਹੋ : CM ਮਾਨ ਨੇ ਜੰਮੂ ਕਸ਼ਮੀਰ ਵਿਖੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਲਈ ਜਤਾਇਆ ਦੁੱਖ, ਕਿਹਾ-'ਸ਼ਹੀਦ ਅਤੇ ਜ਼ਖ਼ਮੀ ਹੋਏ ਜਵਾਨਾਂ ਦੇ ਦੇਸ਼ ਖ਼ਾਤਰ ਹੌਂਸਲੇ ਤੇ ਜਜ਼ਬੇ ਨੂੰ ਦਿਲੋਂ ਸਲਾਮ'