ਪੜਚੋਲ ਕਰੋ

Amritsar News: ‘ਸਿੱਖਿਆ ਲੰਗਰ’ ਲਹਿਰ ਸ਼ੁਰੂ ਕਰਨ ਦਾ ਐਲਾਨ, ਦੇਸ਼ ਭਰ ਦੇ ਗੁਰਦੁਆਰਿਆਂ 'ਚ ਖੋਲ੍ਹੇ ਜਾਣਗੇ ਹੁਨਰ ਵਿਕਾਸ ਕੇਂਦਰ

ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ‘ਸਿੱਖਿਆ ਲੰਗਰ’ ਲਹਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿੱਚ ਐਤਵਾਰ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਕਾਨਫ਼ਰੰਸ ਕੀਤੀ ਗਈ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ...

Amritsar News: ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ‘ਸਿੱਖਿਆ ਲੰਗਰ’ ਲਹਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿੱਚ ਐਤਵਾਰ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਕਾਨਫ਼ਰੰਸ ਕੀਤੀ ਗਈ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ਮੂਲੀਅਤ ਕੀਤੀ। 

ਇਸ ਦੌਰਾਨ ਸਾਹਨੀ ਨੇ ਦੱਸਿਆ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਸਰਪ੍ਰਸਤੀ ਹੇਠ ਹੋਈ ਕਾਨਫਰੰਸ ਵਿੱਚ ਸਰਬਸੰਮਤੀ ਨਾਲ ਫੈਸਲਾ ਕਰਕੇ ਸਿੱਖਿਆ ਲੰਗਰ ਲਹਿਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਲਹਿਰ ਦਾ ਮੁੱਖ ਏਜੰਡਾ ਸਿੱਖ ਨੌਜਵਾਨਾਂ ਵਿੱਚ ਹੁਨਰ ਪੈਦਾ ਕਰਨਾ ਹੈ ਤਾਂ ਕਿ ਉਹ ਵਧੇਰੇ ਨੌਕਰੀਆਂ ਪ੍ਰਾਪਤ ਕਰ ਸਕਣ। ਇਸ ਸਬੰਧ ਵਿੱਚ ਦੇਸ਼ ਭਰ ਦੇ ਗੁਰਦੁਆਰਿਆਂ ਵਿੱਚ ਹੁਨਰ ਵਿਕਾਸ ਕੇਂਦਰਾਂ ਦੀ ਸਥਾਪਨਾ ਕੀਤੀ ਜਾਵੇਗੀ। ਸਿੱਖ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਲਈ ਸਨਅਤੀ ਸੰਪਰਕ ਨਾਲ ਜੋੜਿਆ ਜਾਵੇਗਾ। 

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖਿਆ ਲੰਗਰ ਲਹਿਰ ਨੂੰ ਅਪਣਾਉਣ ਤਾਂ ਕਿ ਵੱਧ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਹੁਨਰਮੰਦ ਬਣਨ ਦਾ ਮੌਕਾ ਮਿਲ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਅੱਜ ਦੀ ਕਾਨਫਰੰਸ ਵਿੱਚ ਸਰਬਸੰਮਤੀ ਨਾਲ ਪੰਜ ਮਤੇ ਪਾਸ ਕੀਤੇ ਹਨ ਜਿਸ ਰਾਹੀਂ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਗੁਰਦੁਆਰੇ ਦੇ ਬਜਟ ਦਾ 15 ਤੋਂ 25 ਫੀਸਦ ਹਿੱਸਾ ਸਿੱਖਿਆ ਲਈ ਖਰਚ ਕਰਨ। 

ਮਤੇ ਵਿਚ ਕਿਹਾ ਗਿਆ ਹੈ ਕਿ ਹਰ ਗੁਰਦੁਆਰੇ ਦੀ ਇੱਕ ਸਿੱਖਿਆ ਕਮੇਟੀ ਹੋਣੀ ਚਾਹੀਦੀ ਹੈ, ਗੁਰਦੁਆਰਿਆਂ ਨੂੰ ਇਸ ਸਿੱਖਿਆ ਫੰਡ ਨੂੰ ਖਰਚ ਕਰਨ ਲਈ ਇੱਕ ਰੂਪ ਰੇਖਾ ਤਿਆਰ ਕਰਨੀ ਚਾਹੀਦੀ ਹੈ ਜਿਸ ਤਹਿਤ ਉੱਚ ਸਿੱਖਿਆ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਇੱਕ ਮਤੇ ਰਾਹੀਂ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਹਰ ਗੁਰਦੁਆਰੇ ਨੂੰ ਇੱਕ ਹੁਨਰ ਕੇਂਦਰ ਸਥਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਹੁਨਰ ਕੇਂਦਰਾਂ ਦੇ ਖਰਚੇ ਦਾ 20 ਫ਼ੀਸਦ ਹਿੱਸਾ ਸਾਹਨੀ ਵੱਲੋਂ ਅਦਾ ਕੀਤਾ ਜਾਵੇਗਾ। 

ਸਾਹਨੀ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸੰਨ ਫ਼ਾਊਂਡੇਸ਼ਨ ਇਸ ਲਹਿਰ ਵਿਚ ਇੱਕ ਵਿਸ਼ਾ ਮਾਹਿਰ ਵਜੋਂ ਭਾਈਵਾਲੀ ਕਰੇਗੀ। ਉਨ੍ਹਾਂ ਨੇ 30 ਤੋਂ ਵੱਧ ਹੁਨਰ ਕੋਰਸ ਤਿਆਰ ਕੀਤੇ ਹਨ ਤੇ ਇਹ ਗੁਰਦੁਆਰਿਆਂ ਵਿੱਚ ਨੌਜਵਾਨਾਂ ਨੂੰ ਪੜ੍ਹਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਸਕਿਲਡ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਇਨ੍ਹਾਂ ਕੋਰਸਾਂ ਦਾ ਪਾਠਕ੍ਰਮ ਤਿਆਰ ਕੀਤਾ ਜਾਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

PAN ਤੋਂ ਬਾਅਦ VOTER ID ਨੂੰ ਵੀ ਕਰਨਾ ਹੋਵੇਗਾ AADHAR ਨਾਲ ਲਿੰਕ? ਜਾਣ ਲਓ ਨਵਾਂ ਨਿਯਮ

ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਕਰਦੇ ਬੁਰਸ਼, ਤਾਂ ਬਿਮਾਰ ਹੋ ਸਕਦਾ ਤੁਹਾਡਾ ਦਿਲ, ਹੋ ਸਕਦੀ ਆਹ ਪਰੇਸ਼ਾਨੀ

Punjab News: ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ, ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਹਾ-ਪੰਜਾਬ ਛੱਡਕੇ ਭੱਜ ਰਹੇ ਨੇ ਅਪਰਾਧੀ

Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ

ABP Premium

ਵੀਡੀਓਜ਼

ਖੂਨ ਖੌਲੇਗਾ ਫ਼ਿਲਮ ਅਕਾਲ ਦਾ ਟ੍ਰੇਲਰ ਵੇਖ , ਆ ਗਿਆ ਪੰਜਾਬੀ ਫ਼ਿਲਮਾਂ ਦਾ  ਸੁਨਿਹਰਾ ਦੌਰਅਸੀਂ ਕੌਮ ਨੂੰ ਜਵਾਬ ਦਿਆਂਗੇ, ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਇੰਨਬਿੰਨ ਪਾਲਨਾ ਕਰਾਂਗੇਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਬਾਕੀ ਤਖ਼ਤ ਸਾਹਿਬਾਨ ਨਾਲ ਜੋੜਨ ਦੀ ਮੰਗਜੇ ਹਿਮਾਚਲ ਵਾਲਿਆਂ ਪੰਜਾਬ ਵੜਨਾ ਤਾਂ ਵਾਹਨਾਂ 'ਤੇ ਸੰਤ ਭਿੰਡਰਾਵਾਲਾ ਦੇ ਪੋਸਟਰ ਲਾ ਕੇ ਆਓ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PAN ਤੋਂ ਬਾਅਦ VOTER ID ਨੂੰ ਵੀ ਕਰਨਾ ਹੋਵੇਗਾ AADHAR ਨਾਲ ਲਿੰਕ? ਜਾਣ ਲਓ ਨਵਾਂ ਨਿਯਮ
PAN ਤੋਂ ਬਾਅਦ VOTER ID ਨੂੰ ਵੀ ਕਰਨਾ ਹੋਵੇਗਾ AADHAR ਨਾਲ ਲਿੰਕ? ਜਾਣ ਲਓ ਨਵਾਂ ਨਿਯਮ
ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਕਰਦੇ ਬੁਰਸ਼, ਤਾਂ ਬਿਮਾਰ ਹੋ ਸਕਦਾ ਤੁਹਾਡਾ ਦਿਲ, ਹੋ ਸਕਦੀ ਆਹ ਪਰੇਸ਼ਾਨੀ
ਰਾਤ ਨੂੰ ਸੌਣ ਤੋਂ ਪਹਿਲਾਂ ਨਹੀਂ ਕਰਦੇ ਬੁਰਸ਼, ਤਾਂ ਬਿਮਾਰ ਹੋ ਸਕਦਾ ਤੁਹਾਡਾ ਦਿਲ, ਹੋ ਸਕਦੀ ਆਹ ਪਰੇਸ਼ਾਨੀ
Punjab News: ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ, ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਹਾ-ਪੰਜਾਬ ਛੱਡਕੇ ਭੱਜ ਰਹੇ ਨੇ ਅਪਰਾਧੀ
Punjab News: ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਆਰ-ਪਾਰ ਦੀ ਲੜਾਈ ਦਾ ਕੀਤਾ ਐਲਾਨ, ਜਾਰੀ ਕੀਤਾ ਹੈਲਪਲਾਈਨ ਨੰਬਰ, ਕਿਹਾ-ਪੰਜਾਬ ਛੱਡਕੇ ਭੱਜ ਰਹੇ ਨੇ ਅਪਰਾਧੀ
Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ
Akali Dal Recruitment: ਗਿਆਨੀ ਹਰਪ੍ਰੀਤ ਸਿੰਘ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਮੈਂਬਰ, ਹੁਣ ਜਾਣ ਲਵੋ ਅਗਲੀ ਪਲਾਨਿੰਗ
ਪਤੀ ਰੋਟੀ ਖਾਣ ਆਇਆ ਘਰ ਤਾਂ ਉੱਡ ਗਏ ਹੋਸ਼, ਮੰਜ਼ਰ ਵੇਖ ਮੱਚ ਗਿਆ ਚੀਕ ਚੀਹਾੜਾ

ਪੰਜਾਬ ਵਾਲਿਆਂ ਨੂੰ ਸਰਕਾਰ ਦਾ ਤੋਹਫ਼ਾ, ਮਿਲ ਗਈ ਆਹ ਵੱਡੀ ਸਹੂਲਤ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ

ਛੇਤੀ-ਛੇਤੀ ਨਿਪਟਾ ਲਓ ਸਾਰੇ ਕੰਮ, ਚਾਰ ਦਿਨ ਬੈਂਕ ਰਹਿਣਗੇ ਬੰਦ

Embed widget