Gurdaspur News: ਬਟਾਲਾ 'ਚ ਦੁਕਾਨਦਾਰਾਂ ਨੂੰ ਜਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੇ ਸਖ਼ਤ ਹੁਕਮ, ਆਹ ਕੰਮ ਕਰਨ 'ਤੇ ਹੋਵੇਗੀ ਕਾਰਵਾਈ
Strict orders to Shopkeepers in Batala: ਸੀਨੀਅਰ ਪੁਲਿਸ ਕਪਤਾਨ ਬਟਾਲਾ ਦੇ ਪੱਤਰ ਰਾਹੀ ਸੂਚਿਤ ਕੀਤਾ ਗਿਆ ਸੀ ਕਿ ਬਟਾਲਾ ਸ਼ਹਿਰ ਦੇ ਦੁਕਾਨਦਾਰਾਂ ਵੱਲੋ ਆਪਣੀਆਂ ਦੁਕਾਨਾਂ ਦੇ ਬਾਹਰ ਕਰੀਬ 8/8,10/10 ਫੁੱਟ ਆਪਣੀਆ ਦੁਕਾਨਾਂ ਦਾ ਸਮਾਨ ਰੱਖਿਆ
Strict orders to Shopkeepers in Batala: ਸੁਭਾਸ ਚੰਦਰ,ਵਧੀਕ ਜਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਫੌਜਦਾਰੀ ਜਾਬਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਤਹਿਤ ਜਾਰੀ ਹੁਕਮਾਂ ਵਿੱਚ ਦੱਸਿਆ ਹੈ ਕਿ ਸੀਨੀਅਰ ਪੁਲਿਸ ਕਪਤਾਨ ਬਟਾਲਾ ਦੇ ਪੱਤਰ ਰਾਹੀ ਸੂਚਿਤ ਕੀਤਾ ਗਿਆ ਸੀ ਕਿ ਬਟਾਲਾ ਸ਼ਹਿਰ ਦੇ ਦੁਕਾਨਦਾਰਾਂ ਵੱਲੋ ਆਪਣੀਆਂ ਦੁਕਾਨਾਂ ਦੇ ਬਾਹਰ ਕਰੀਬ 8/8,10/10 ਫੁੱਟ ਆਪਣੀਆ ਦੁਕਾਨਾਂ ਦਾ ਸਮਾਨ ਰੱਖਿਆ ਜਾਦਾ ਹੈ।
ਜਿਸ ਨਾਲ ਬਜਾਰ ਵਿੱਚ ਰਸਤਾ ਤੰਗ ਹੋ ਜਾਦਾ ਹੈ। ਜਿਸ ਨਾਲ ਆਵਾਜਾਈ ਵਿੱਚ ਬਹੁਤ ਪ੍ਰੇਸ਼ਾਨੀ ਆ ਰਹੀ ਹੈ ਅਤੇ ਲੜਾਈ ਦਾ ਮਾਹੌਲ ਬਨਣ ਕਾਰਨ ਤਨਾਅ ਵਾਲੀ ਸਥਿਤੀ ਹੋ ਜਾਣ ਕਾਰਨ ਅਮਨ ਅਤੇ ਕਾਨੂੰਨ ਦੀ ਸਥਿਤੀ ਵਿਗੜਨ ਦਾ ਡਰ ਰਹਿੰਦਾ ਹੈ।
ਇਸ ਲਈ ਜਿਲ੍ਹੇ ਗੁਰਦਾਸਪੁਰ ਵਿੱਚ ਹੇਠ ਲਿਖੇ ਅਨੁਸਾਰ ਹੁਕਮ ਪਾਸ ਕੀਤੇ ਗਏ ਹਨ। ਬਿਨ੍ਹਾ ਤਹਿਬਜਾਰੀ ਕੋਈ ਦੁਕਾਨਦਾਰ ਆਪਣੇ ਦੁਕਾਨ ਦੇ ਸ਼ਟਰ ਤੋ ਬਾਹਰ ਆਪਣੀ ਦੁਕਾਨ ਦਾ ਕੋਈ ਵੀ ਸਮਾਨ ਬਾਹਰ ਨਹੀ ਰੱਖੇਗ। ਕੋਈ ਦੁਕਾਨਦਾਰ ਆਪਣੇ ਦੁਕਾਨ ਦੇ ਸਾਹਮਣੇ ਕੋਈ ਰੇਹੜੀ ਕਾਰਪੋਰੇਸ਼ਨ ਦੀ ਪਰਮਿਸ਼ਨ ਤੋ ਬਿਨਾਂ ਨਹੀਂ ਲਗਾਵੇਗਾ।
ਦੁਕਾਨ ਦੇ ਬਾਹਰ ਦੁਕਾਨ ਦੇ ਉੱਪਰ ਸੜਕ ਦੀ ਜਗ੍ਹਾ ਉੱਪਰ ਸ਼ੈੱਡਡ ਜਾਂ ਵਧਾ ਨਾ ਪਾਇਆ ਜਾਵੇ । ਜਿੰਨਾ ਰੇਹੜੀ ਵਾਲਿਆ ਨੂੰ ਜੋ ਜਗ੍ਹਾ ਰੇਹੜੀ ਲਗਾਉਣ ਲਈ ਅਲਾਟ ਹੋਈ ਹੈ ,ਉਸ ਜਗ੍ਹਾ ਤੋ ਇਲਾਵਾ ਉਹ ਆਮ ਬਜਾਰਾਂ ਵਿੱਚ ਰੇਹੜੀ ਨਹੀ ਲਗਾਉਣਗੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel:
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ