ਪੜਚੋਲ ਕਰੋ
Advertisement
ਅੰਮ੍ਰਿਤਸਰ 'ਚ ਚੋਰਾਂ ਨੇ ਠੇਕੇ 'ਚੋਂ ਚੋਰੀ ਕੀਤੀ ਮਹਿੰਗੀ ਸ਼ਰਾਬ ਤੇ ਨਕਦੀ , ਘਟਨਾ ਸੀਸੀਟੀਵੀ 'ਚ ਕੈਦ , ਠੇਕੇ ਦੇ ਬਾਹਰ ਹੁੰਦਾ ਪੁਲਿਸ ਦਾ ਨਾਕਾ
Amritsar News : ਅੰਮ੍ਰਿਤਸਰ 'ਚ ਮੰਗਲਵਾਰ ਦੇਰ ਰਾਤ ਨੂੰ ਦੋ ਚੋਰਾਂ ਵੱਲੋਂ ਸ਼ਰਾਬ ਦੇ ਠੇਕੇ 'ਚੋਂ ਮਹਿੰਗੀ ਸ਼ਰਾਬ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਠੇਕੇ ਦੀ ਛੱਤ ਤੋਂ ਪੌੜੀ ਲਾ ਕੇ ਚੋਰੀ ਦੀ ਇਸ ਵਾਰਦਾਤ ਨੂੰ
Amritsar News : ਅੰਮ੍ਰਿਤਸਰ 'ਚ ਮੰਗਲਵਾਰ ਦੇਰ ਰਾਤ ਨੂੰ ਦੋ ਚੋਰਾਂ ਵੱਲੋਂ ਸ਼ਰਾਬ ਦੇ ਠੇਕੇ 'ਚੋਂ ਮਹਿੰਗੀ ਸ਼ਰਾਬ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਠੇਕੇ ਦੀ ਛੱਤ ਤੋਂ ਪੌੜੀ ਲਾ ਕੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰਾਂ ਨੇ ਠੇਕੇ ਵਿੱਚੋਂ ਮਹਿੰਗੀ ਸ਼ਰਾਬ ਅਤੇ ਨਕਦੀ ਚੋਰੀ ਕਰ ਲਈ ਪਰ ਉਸਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਸੀਸੀਟੀਵੀ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਅਲਫ਼ਾ ਵਨ ਦੇ ਸਾਹਮਣੇ ਸ਼ਰਾਬ ਦੇ ਠੇਕੇ 'ਤੇ ਚੋਰਾਂ ਨੇ ਸੇਂਧ ਲਾਈ ਹੈ। ਇਸ ਵਾਰਦਾਤ ਨੂੰ 2 ਚੋਰਾਂ ਨੇ ਅੰਜਾਮ ਦਿੱਤਾ ਹੈ। ਅੱਧੀ ਰਾਤ ਨੂੰ ਚੋਰ ਛੱਤ ਦਾ ਟੀਨ ਤੋੜ ਕੇ ਹੇਠਾਂ ਆ ਗਏ। ਇਸ ਤੋਂ ਬਾਅਦ ਚੋਰਾਂ ਨੇ ਸਾਰੇ ਦਰਵਾਜ਼ੇ ਖੋਲ੍ਹ ਕੇ ਨਕਦੀ ਕੱਢ ਲਈ। ਇਸ ਤੋਂ ਬਾਅਦ ਚੋਰ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਲੈ ਗਏ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਠੇਕੇ ਦੇ ਬਾਹਰ ਹੁੰਦਾ ਪੁਲਿਸ ਦਾ ਨਾਕਾ
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਜਿਸ ਠੇਕੇ ਨੂੰ ਚੋਰਾਂ ਨੇ ਅੰਜਾਮ ਦਿੱਤਾ ਸੀ, ਉਸ ਦੇ ਬਿਲਕੁਲ ਬਾਹਰ ਹੀ ਪੁਲੀਸ ਦਾ ਨਾਕਾ ਲੱਗਾ ਹੋਇਆ ਹੈ। ਪੁਲਿਸ ਇੱਥੇ 24 ਘੰਟੇ ਖੜੀ ਰਹਿੰਦੀ ਹੈ। ਇਸ ਦੇ ਬਾਵਜੂਦ ਚੋਰਾਂ ਨੇ ਨਾਕੇ ਦੇ ਨਾਲ ਬਣੇ ਠੇਕੇ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰਾਂ ਨੂੰ ਪੁਲਿਸ ਦਾ ਡਰ ਖੌਫ ਨਹੀਂ ਹੈ। ਇਸ ਘਟਨਾ ਤੋਂ ਬਾਅਦ ਪੁਲੀਸ ਨੇ ਸੀਸੀਟੀਵੀ ਕਬਜ਼ੇ ਵਿੱਚ ਲੈ ਲਿਆ ਹੈ। ਸੀਸੀਟੀਵੀ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੁਲੀਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement