(Source: ECI/ABP News)
Jalandhar News: ਹੱਥ 'ਚ ਹਥਿਆਰ ਤੇ ਡੀਜੇ ’ਤੇ ਭੰਗੜਾ... ਪੁਲਿਸ ਵੇਖ ਮਾਰੀ ਛੱਤ ਤੋਂ ਛਾਲ...ਲੱਤ ਤੁੜਵਾ ਬੈਠਾ ਵੱਡਾ 'ਬਦਮਾਸ਼'
ਦੱਸ ਦਈਏ ਕਿ ਘਟਨਾ ਦੇ ਕੁਝ ਸੀਸੀਟੀਵੀ ਤੇ ਵੀਡੀਓ ਵੀ ਸਾਹਮਣੇ ਆਏ ਹਨ। ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਮੇਸ਼ਾ ਪਾਰਟੀ ’ਚ ਭੰਗੜਾ ਪਾਉਂਦੇ ਹੋਏ ਹਥਿਆਰ ਲਹਿਰਾ ਰਿਹਾ ਹੈ। ਸੀਸੀਟੀਵੀ ਵਿੱਚ ਇਹ ਵੀ ਨਜ਼ਰ ਆ ਰਿਹਾ।

Jalandhar News: ਰਾਮਾਮੰਡੀ ਵਿੱਚ ਇੱਕ ਪਾਰਟੀ ਦੌਰਾਨ ਨਸ਼ਾ ਤਸਕਰ ਨੂੰ ਹਥਿਆਰਾਂ ਨਾਲ ਡੀਜੇ ’ਤੇ ਭੰਗੜਾ ਪਾਉਣਾ ਮਹਿੰਗਾ ਪੈ ਗਿਆ। ਗ੍ਰਿਫ਼ਤਾਰ ਕਰਨ ਆਈ ਪੁਲਿਸ ਤੋਂ ਬਚਣ ਲਈ ਉਸ ਨੇ ਛੱਤ ਤੋਂ ਛਾਲ ਮਾਰ ਦਿੱਤੀ ਤੇ ਲੱਤ ਤੁੜਵਾ ਲਈ। ਮੁਲਜ਼ਮ ਦੀ ਪਛਾਣ ਮਨੀਸ਼ ਗਿੱਲ ਉਰਫ਼ ਮੇਸ਼ਾ ਵਜੋਂ ਹੋਈ ਹੈ। ਉਹ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਦੱਸ ਦਈਏ ਕਿ ਘਟਨਾ ਦੇ ਕੁਝ ਸੀਸੀਟੀਵੀ ਤੇ ਵੀਡੀਓ ਵੀ ਸਾਹਮਣੇ ਆਏ ਹਨ। ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਮੇਸ਼ਾ ਪਾਰਟੀ ’ਚ ਭੰਗੜਾ ਪਾਉਂਦੇ ਹੋਏ ਹਥਿਆਰ ਲਹਿਰਾ ਰਿਹਾ ਹੈ। ਸੀਸੀਟੀਵੀ ਵਿੱਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਪੁਲਿਸ ਪਿੱਛਾ ਕਰ ਰਹੀ ਹੈ ਤੇ ਤਸਕਰ ਛੱਤ ਤੋਂ ਛਾਲ ਮਾਰ ਦਿੰਦਾ ਹੈ।
ਹਾਸਲ ਜਾਣਕਾਰੀ ਅਨੁਸਾਰ ਮੇਸ਼ਾ ਬੀਤੇ ਦਿਨ ਆਪਣੇ ਇੱਕ ਜਾਣਕਾਰ ਦੇ ਘਰ ਰੱਖੀ ਪਾਰਟੀ ਵਿੱਚ ਗਿਆ ਸੀ। ਉੱਥੇ ਡੀਜੇ ’ਤੇ ਡਾਂਸ ਕਰਦੇ ਹੋਏ ਉਸ ਨੇ ਹਥਿਆਰ ਕੱਢ ਲਿਆ ਤੇ ਹਵਾ ’ਚ ਲਹਿਰਾਉਣਾ ਸ਼ੁਰੂ ਕਰ ਦਿੱਤਾ। ਇਸ ਦਾ ਵੀਡੀਓ ਵਾਇਰਲ ਹੋ ਗਿਆ ਤੇ ਰਾਮਾਮੰਡੀ ਥਾਣੇ ਪਹੁੰਚ ਗਿਆ। ਪੁਲਿਸ ਨੇ ਤੁਰੰਤ ਇਸ ਮਾਮਲੇ ਵਿੱਚ ਧਾਰਾ 188 ਤਹਿਤ ਕੇਸ ਦਰਜ ਕਰ ਲਿਆ ਹੈ।
ਉਧਰ, ਜਾਂਚ ’ਚ ਪਤਾ ਲੱਗਾ ਕਿ ਇਹ ਹਥਿਆਰ ਗ਼ੈਰ-ਕਾਨੂੰਨੀ ਸੀ, ਜਿਸ ਨੂੰ ਉਹ ਆਪਣੇ ਕਿਸੇ ਜਾਣਕਾਰ ਤੋਂ ਲੈ ਕੇ ਆਇਆ ਸੀ। ਰਾਮਾਮੰਡੀ ਥਾਣੇ ਦੇ ਐਸਐਚਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੇਸ਼ਾ ਦਾ ਪੁਲਿਸ ਚੌਕੀ ਵਿੱਚ ਇਲਾਜ ਚੱਲ ਰਿਹਾ ਹੈ। ਉਸ ਖਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਦੋ ਮਾਮਲੇ ਦਰਜ ਹਨ। ਉਹ ਜ਼ਮਾਨਤ ’ਤੇ ਬਾਹਰ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਉਸ ਤੋਂ ਹਥਿਆਰ ਲਿਆਉਣ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦਈਏ ਕਿ ਪੰਜਾਬ 'ਚ ਹਰ ਦਿਨ ਗੁੰਡੇ ਬਦਮਾਸ਼ ਆਪਣੇ ਪੈਰ ਪਸਾਰ ਰਹੇ ਹਨ। ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ ਨੂੰ ਹਾਲੇ ਤੱਕ ਠੱਲ ਨਹੀਂ ਪਾਈ ਜਾ ਸਕੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
