ਪੜਚੋਲ ਕਰੋ

Balwinder Kaur suicide case: ਪੀੜਤ ਨੂੰ ਇਨਸਾਫ਼ ਦੇਣ ਦੀ ਬਜਾਏ ਸੀਐਮ ਭਗਵੰਤ ਚੋਣ ਪ੍ਰਚਾਰ ਨੂੰ ਦੇ ਰਹੇ ਤਰਜੀਹ, ਲੁੱਟਿਆ ਜਾ ਰਿਹਾ ਸਰਕਾਰੀ ਖ਼ਜਾਨਾ

Balwinder Kaur Suicide- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਖੁਦਕੁਸ਼ੀ ਪੀੜਤ ਪ੍ਰੋਫੈਸਰ ਬਲਵਿੰਦਰ ਕੌਰ ਦੇ ਪਰਿਵਾਰ ਦੀ ਅਣਦੇਖੀ ਕਰਦਿਆਂ ਚੋਣ ਪ੍ਰਚਾਰ ਲਈ ਮੱਧ ਪ੍ਰਦੇਸ਼ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਝਾੜ ਪਾਈ ਹੈ। 

Balwinder Kaur suicide case  - ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਖੁਦਕੁਸ਼ੀ ਪੀੜਤ ਪ੍ਰੋਫੈਸਰ ਬਲਵਿੰਦਰ ਕੌਰ ਦੇ ਪਰਿਵਾਰ ਦੀ ਅਣਦੇਖੀ ਕਰਦਿਆਂ ਚੋਣ ਪ੍ਰਚਾਰ ਲਈ ਮੱਧ ਪ੍ਰਦੇਸ਼ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਝਾੜ ਪਾਈ ਹੈ। 

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਚੋਣ ਮੁਹਿੰਮ ਦੇ ਹਿੱਸੇ ਵਜੋਂ ਅੱਜ ਮੱਧ ਪ੍ਰਦੇਸ਼ ਦੇ ਮਹਾਰਾਜਪੁਰ, ਛਤਰਪੁਰ, ਬਿਜਾਵਰ ਅਤੇ ਬੁੰਦੇਲਖੰਡ ਵਿਖੇ ਰੋਡ ਸ਼ੋਅ ਕਰਨ ਵਾਲੇ ਸਨ। 

ਉਨ੍ਹਾਂ ਕਿਹਾ ਕਿ ਖੁਦਕੁਸ਼ੀ ਪੀੜਤ ਪਰਿਵਾਰ ਅਤੇ 1158 ਸਹਾਇਕ ਪ੍ਰੋਫੈਸਰ ਫਰੰਟ ਦੀਆਂ ਮੰਗਾਂ ਵੱਲ ਧਿਆਨ ਦੇਣ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਪੰਜਾਬ ਦੇ ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਮੱਧ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਨੂੰ ਤਰਜੀਹ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਦਾ ਅਜਿਹਾ ਲਾਪਰਵਾਹੀ ਵਾਲਾ ਰਵੱਈਆ ਦਰਸਾਉਂਦਾ ਹੈ ਕਿ ਉਹ ਪੰਜਾਬ ਦੀਆਂ ਧੀਆਂ ਨਾਲ ਨਿਆਂ ਕਰਨ ਨਾਲੋਂ ਪਾਰਟੀ ਦੇ ਵਿਸਥਾਰ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। 

ਬਾਜਵਾ ਨੇ ਕਿਹਾ ਕਿ ਕਈ ਅਧਿਕਾਰ ਕਾਰਕੁਨਾਂ, ਕਿਸਾਨ ਯੂਨੀਅਨਾਂ ਅਤੇ ਸਿਆਸੀ ਪਾਰਟੀਆਂ ਨੇ ਹੁਣ ਗੰਭੀਰਪੁਰ ਪਿੰਡ ਵਿਖੇ ਧਰਨੇ ਵਾਲੀ ਥਾਂ 'ਤੇ ਡੇਰਾ ਲਾ ਲਿਆ ਹੈ ਤਾਂ ਜੋ ਜ਼ਾਲਮ 'ਆਪ' ਸਰਕਾਰ 'ਤੇ ਪੰਜਾਬ ਦੇ ਸਿੱਖਿਆ ਮੰਤਰੀ ਵਿਰੁੱਧ ਐਫਆਈਆਰ ਦਰਜ ਕਰਨ ਲਈ ਦਬਾਅ ਪਾਇਆ ਜਾ ਸਕੇ, ਜਿਸ ਦਾ ਨਾਮ ਬਲਵਿੰਦਰ ਕੌਰ ਨੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਸੀ। 

ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਅਜੇ ਤੱਕ ਦੋਸ਼ੀ ਮੰਤਰੀ ਦਾ ਅਸਤੀਫਾ ਵੀ ਨਹੀਂ ਮੰਗਿਆ ਹੈ। ਆਪਣੇ ਦਾਗੀ ਮੰਤਰੀਆਂ ਅਤੇ ਵਿਧਾਇਕਾਂ ਪ੍ਰਤੀ 'ਆਪ' ਸਰਕਾਰ ਦੀ ਅਜਿਹਾ ਪੱਖਪਾਤ ਵਾਲਾ ਰਵਈਆ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਦੇ ਉਲਟ ਹੈ।

ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ 'ਚ ਆਉਣ ਤੋਂ ਬਾਅਦ ਸੂਬੇ ਦੀ ਆਰਥਿਕਤਾ ਅਸਥਿਰ ਹੋਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ 'ਆਪ' ਦੀਆਂ ਚੋਣ ਮੁਹਿੰਮਾਂ ਲਈ ਸੂਬੇ ਦੇ ਸਰੋਤਾਂ ਅਤੇ ਖਜ਼ਾਨੇ ਦੀ ਦੁਰਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ ਹਨ। 

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਪੰਜਾਬ ਦੇ ਟੈਕਸ ਭਰਨ ਵਾਲਿਆਂ ਦੇ ਮੋਢਿਆਂ 'ਤੇ ਵਾਧੂ ਬੋਝ ਪਾਉਂਦੇ ਹੋਏ ਪੰਜਾਬ ਦੀ 'ਆਪ' ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ 'ਆਪ' ਦੀ ਦਿੱਲੀ ਲੀਡਰਸ਼ਿਪ ਨੂੰ ਚੋਣਾਂ ਵਾਲੇ ਸੂਬਿਆਂ 'ਚ ਪਹੁੰਚਾਉਣ ਲਈ ਜਹਾਜ਼ ਕਿਰਾਏ 'ਤੇ ਲਏ ਹਨ। ਬਾਜਵਾ ਨੇ ਪੁੱਛਿਆ ਉਹ ਅਜਿਹੀਆਂ ਗਤੀਵਿਧੀਆਂ ਲਈ ਪਾਰਟੀ ਫੰਡ ਦੀ ਵਰਤੋਂ ਕਿਉਂ ਨਹੀਂ ਕਰ ਸਕਦੀ?

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab School Holidays: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?
ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?

ਵੀਡੀਓਜ਼

CM ਮਾਨ ਤੇ ਭੜਕੀ ਹਰਸਿਮਰਤ ਬਾਦਲ , AAP ਰਾਜ ਨੇ ਪੰਜਾਬ ਕੀਤਾ ਬਰਬਾਦ
ਸਰਪੰਚ ਕਤਲ ਕੇਸ ’ਚ ਵੱਡੀ ਕਾਰਵਾਈ! ਪੁਲਿਸ ਦੇ ਹੱਥੇ ਚੜ੍ਹੇ ਕਾਤਲ
ਪੰਜਾਬ ’ਚ ਠੰਢ ਦਾ ਕਹਿਰ! 1.6 ਡਿਗਰੀ ਤੱਕ ਡਿੱਗਿਆ ਪਾਰਾ
ਜਥੇਦਾਰ ਗੜਗੱਜ ਨੂੰ ਕੀ ਬੇਨਤੀ ਕਰ ਰਹੇ AAP ਮੰਤਰੀ ?
328 ਪਾਵਨ ਸਰੂਪਾਂ 'ਤੇ ਜਥੇਦਾਰ ਗੜਗੱਜ ਦੀ ਸਖ਼ਤ ਚੇਤਾਵਨੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Sri Muktsar Sahib 'ਚ ਮਾਘੀ ਮੇਲੇ 'ਤੇ ਭਖੀ ਸਿਆਸਤ! 2027 ਦੀਆਂ ਚੋਣਾਂ ਦਾ ਬਿਗੁਲ, ਕਾਂਗਰਸ ਨੇ ਕਿਉਂ ਬਣਾਈ ਦੂਰੀ?
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab News: ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ! ਚਰਨਜੀਤ ਬਰਾੜ ਨੇ ਛੱਡੀ ਪਾਰਟੀ
Punjab School Holidays: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
Punjab News: ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?
ਪੰਜਾਬ 'ਚ ਕੜਾਕੇ ਦੀ ਠੰਡ-ਸੰਘਣੀ ਧੁੰਦ ਨੇ ਤੋੜਿਆ 8 ਸਾਲਾਂ ਦਾ ਰਿਕਾਰਡ, ਇਨ੍ਹਾਂ ਤਰੀਕਾਂ ਨੂੰ ਛਮ-ਛਮ ਵਰ੍ਹੇਗਾ ਮੀਂਹ; ਜਾਣੋ ਕਿਹੜੇ ਸਕੂਲਾਂ 'ਚ ਵਧੀਆਂ ਛੁੱਟੀਆਂ...?
Sarabjit Kaur Audio: ਸਰਬਜੀਤ ਕੌਰ ਨੇ ਪਾਕਿਸਤਾਨ ਤੋਂ ਪਹਿਲੇ ਪਤੀ ਨੂੰ ਕੀਤੀ ਕਾਲ, ਬੋਲੀ- ਮੈਂ ਭਾਰਤ ਆ ਰਹੀ ਹਾਂ; ਮੇਰੇ ਤੋਂ ਗਲਤੀ ਹੋ ਗਈ, ਮੈਂ ਇੱਕ-ਇੱਕ ਰੁਪਏ ਨੂੰ ਤਰਸ...
ਸਰਬਜੀਤ ਕੌਰ ਨੇ ਪਾਕਿਸਤਾਨ ਤੋਂ ਪਹਿਲੇ ਪਤੀ ਨੂੰ ਕੀਤੀ ਕਾਲ, ਬੋਲੀ- ਮੈਂ ਭਾਰਤ ਆ ਰਹੀ ਹਾਂ; ਮੇਰੇ ਤੋਂ ਗਲਤੀ ਹੋ ਗਈ, ਮੈਂ ਇੱਕ-ਇੱਕ ਰੁਪਏ ਨੂੰ ਤਰਸ...
Punjab News: ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਰਡਾਰ 'ਤੇ ਇਹ 22 ਅਫ਼ਸਰ! ਵਿੱਤ ਮੰਤਰੀ ਬੋਲੇ-'ਨਹੀਂ ਬਖ਼ਸ਼ਿਆ ਜਾਵੇਗਾ ਦੋਸ਼ੀ, ਚਾਹੇ ਕਿੰਨੇ ਵੀ ਉੱਚੇ ਅਹੁਦੇ ’ਤੇ ਹੋਵੇ...'
ਐਕਸ਼ਨ ਮੋਡ 'ਚ ਪੰਜਾਬ ਸਰਕਾਰ, ਰਡਾਰ 'ਤੇ ਇਹ 22 ਅਫ਼ਸਰ! ਵਿੱਤ ਮੰਤਰੀ ਬੋਲੇ-'ਨਹੀਂ ਬਖ਼ਸ਼ਿਆ ਜਾਵੇਗਾ ਦੋਸ਼ੀ, ਚਾਹੇ ਕਿੰਨੇ ਵੀ ਉੱਚੇ ਅਹੁਦੇ ’ਤੇ ਹੋਵੇ...'
Mohali 'ਚ ਕਬੱਡੀ ਖਿਡਾਰੀ ਦੇ ਕਤਲ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਇਦਾਂ ਕੀਤੀ ਪੂਰੀ ਪਲਾਨਿੰਗ; ਇੱਕ-ਇੱਕ ਗੱਲ ਆਈ ਸਾਹਮਣੇ
Mohali 'ਚ ਕਬੱਡੀ ਖਿਡਾਰੀ ਦੇ ਕਤਲ ਦੇ ਮਾਮਲੇ 'ਚ ਹੋਇਆ ਵੱਡਾ ਖੁਲਾਸਾ, ਇਦਾਂ ਕੀਤੀ ਪੂਰੀ ਪਲਾਨਿੰਗ; ਇੱਕ-ਇੱਕ ਗੱਲ ਆਈ ਸਾਹਮਣੇ
Punjab News: ਪੰਜਾਬ 'ਚ ਸਕੂਲ ਖੁੱਲ੍ਹਦੇ ਹੀ ਮੱਚਿਆ ਹਾਹਾਕਾਰ, ਵਿਦਿਅਕ ਅਦਾਰੇ ਫਿਰ ਕੀਤੇ ਗਏ ਬੰਦ: ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਨੂੰ ਮਿਲੀ ਧਮਕੀ: ਫਿਰ ਹੋਈ ਛੁੱਟੀ...
ਪੰਜਾਬ 'ਚ ਸਕੂਲ ਖੁੱਲ੍ਹਦੇ ਹੀ ਮੱਚਿਆ ਹਾਹਾਕਾਰ, ਵਿਦਿਅਕ ਅਦਾਰੇ ਫਿਰ ਕੀਤੇ ਗਏ ਬੰਦ: ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ਨੂੰ ਮਿਲੀ ਧਮਕੀ: ਫਿਰ ਹੋਈ ਛੁੱਟੀ...
Embed widget