ਪੜਚੋਲ ਕਰੋ

E-Chalan ਨਾਲ ਹੋ ਰਹੀ ਹੈ ਵੱਡੀ ਠੱਗੀ, ਬੈਂਕ ਖਾਤੇ ਹੋ ਰਹੇ ਹਨ ਖਾਲੀ, ਕਿਵੇਂ ਬਚੀਏ ਈ ਚਲਾਨ ਦੀ ਧੋਖਾਧੜੀ ਤੋਂ ? ਪੜੋ ਇਹ ਖਾਸ ਰਿਪੋਰਟ

ਜੇਕਰ ਗਲਤੀ ਨਾਲ ਤੁਸੀਂ ਲਿੰਕ ਤੇ ਕਲਿਕ ਕਰ ਲੈਂਦੇ ਹੋ ਤਾਂ ਤੁਰੰਤ ਹੀ ਇਸ ਦੀ ਰਿਪੋਰਟ ਸਾਈਬਰ ਕਰਾਈਮ ਦੀ ਕਾਲ ਸੇਵਾ ਨੰਬਰ 1930 ਤੇ ਦਿੱਤੀ ਜਾ ਸਕਦੀ ਹੈ। ਜੇਕਰ ਤੁਹਾਡੇ ਨਾਲ ਕੋਈ Fraud ਹੋ ਗਿਆ ਹੈ ਤਾਂ ਤੁਰੰਤ ਉਸਦੀ ਸ਼ਿਕਾਇਤ ਤੁਸੀਂ ਆਲ ਇੰਡਿਆ ਸਾਈਬਰ ਹੈਲਪ ਲਾਇਨ ਨੰਬਰ 1930 'ਤੇ ਕਰ ਸਕਦੇ ਹੋ। 

ਚੰਡੀਗੜ ਤੋਂ ਅਸ਼ਰਫ਼ ਢੁੱਡੀ ਦੀ ਰਿਪੋਰਟ 

ਸਮਾਰਟ ਸਿਟੀ ਵਿਚ ਹੋ ਰਹੇ ਈ-ਚਾਲਾਨ ਦੀ ਧੋਖਾਧੜੀ ਦਾ ਵੱਡਾ ਸਕੈਮ

ਤਕਨੀਕ ਦਾ ਯੁੱਗ ਜਿਵੇਂ ਜਿਵੇਂ ਵਧ ਰਿਹਾ ਹੈ, ਉਵੇਂ ਹੀ ਠੱਗੀਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਦੇਸ਼ ਭਰ ਵਿੱਚ ਈ-ਚਲਾਨ ਦੀ ਸੇਵਾ ਸਮਾਰਟ ਸਿਟੀ ਵਿੱਚ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਹੈ ਪਰ ਹੁਣ Hackers ਅਤੇ ਆਨਲਾਈਨ ਠੱਗਾਂ ਨੇ ਇਹ ਹਥਕੰਡਾ ਅਪਣਾ ਲਿਆ ਹੈ। ਇਸ ਠੱਗੀ ਤੋਂ ਕਿਵੇਂ ਬਚ ਸਕਦੇ ਹਾਂ, ਏਬੀਪੀ ਸਾਂਝਾ ਨਾਲ ਖਾਸ ਇੰਟਰਵਿਉ ਵਿੱਚ ਚੰਡੀਗੜ ਟਰੈਫਿਕ ਪੁਲਿਸ ਦੇ ਡੀ.ਐਸ.ਪੀ ਜਸਵਿੰਦਰ ਸਿੰਘ ਨੇ ਦਿੱਤੀ ਜਾਣਕਾਰੀ। ਅੱਜ ਕਲ ਜੋ ਸੈਕਮਸਰ (Scammers) ਹਨ ਅਤੇ ਆਨਲਾਈਨ ਠੱਗ ਹਨ, ਉਹ ਈ-ਚਲਾਨ ਦੇ ਰਾਹੀਂ ਆਮ ਲੋਕਾਂ ਨਾਲ ਠੱਗੀ ਕਰ ਰਹੇ ਹਨ। ਚੰਡੀਗੜ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨਾਲ ਠੱਗੀ ਹੋ ਚੁਕੀ ਹੈ, ਅਤੇ ਹਜਾਰਾਂ ਲੱਖਾਂ ਰੁਪਏ ਲੋਕਾਂ ਦੇ ਖਾਤੇ ਚੋਂ ਠੱਗੀ ਮਾਰ ਕੇ ਖਤਮ ਕੀਤੇ ਜਾ ਰਹੇ ਹਨ। 

ਤੁਸੀਂ ਵੀ ਜੇਕਰ ਚੰਡੀਗੜ੍ਹ ਵਾਸੀ ਹੋ ਜਾਂ ਫਿਰ ਚੰਡੀਗੜ੍ਹ ਆਪਣੇ ਕਿਸੇ ਕੰਮ ਲਈ ਆਉੰਦੇ ਹੋ ਜਾਂ ਫਿਰ Tourist ਵਜੋਂ ਆਉਂਦੇ ਹੋ। ਜਾਂ ਫਿਰ ਦੇਸ਼ ਦੀ ਕਿਸੇ ਵੀ ਸਮਾਰਟ ਸਿਟੀ ਵਿੱਚ ਜਾਂਦੇ ਹੋ। ਤੁਹਾਨੂੰ ਜੇਕਰ ਈ-ਚਾਲਾਨ ਦਾ ਕੋਈ ਮੈਸੇਜ ਜਾਂ WhatsApp ਮੈਸੇਜ ਆਉਂਦਾ ਹੈ ਤਾਂ ਤੁਹਾਨੂੰ ਲੋੜ ਹੈ ਸੁਚੇਤ ਹੋਣ ਦੀ। ਕਿਉਂਕਿ ਤੁਹਾਡੇ ਨਾਲ ਵੀ ਠੱਗੀ ਹੋ ਸਕਦੀ ਹੈ। ਤੁਹਾਡਾ ਮੋਬਾਇਲ ਹੈਕ ਕਰਕੇ ਤੁਹਾਡੇ ਬੈਂਕ ਖਾਤਿਆਂ ਵਿੱਚੋਂ ਤੁਹਾਡੀ ਮਿਹਨਤ ਦੀ ਕਮਾਈ ਨੂੰ ਠੱਗ ਚੋਰੀ ਕਰ ਲੈਣਗੇ। ਇਹੀ ਨਹੀਂ ਤੁਹਾਡੇ ਨਿਜੀ ਮੈਸੇਜ, ਤੁਹਾਡੀਆਂ ਨਿਜੀ ਫੋਟੋਆਂ ਵੀ ਲੀਕ ਹੋ ਸਕਦੀਆਂ ਹਨ। ਕਿਉਂਕਿ ਜਿਵੇਂ ਹੀ ਤੁਸੀਂ ਉਸ ਜਾਅਲੀ ਈ-ਚਲਾਨ(E-Challan) ਵਾਲੇ ਲਿੰਕ 'ਤੇ ਕਲਿਕ ਕੀਤਾ ਤਾਂ ਤੁਹਾਡਾ ਫੋਨ ਨਾਲ ਦੀ ਨਾਲ ਹੈਕ ਹੋ ਜਾਏਗਾ। ਤੁਹਾਡੇ ਫੋਨ ਦਾ ਸਾਰਾ Access ਹੈਕਰ ਤੇ ਠਗ ਕੋਲ ਪਹੁੰਚ ਜਾਏਗਾ। ਤੁਹਾਡੇ ਫੋਨ ਦੀ ਹਰ ਡਿਟੇਲ ਚੋਰੀ ਕਰ ਲਈ ਜਾਏਗੀ। ਤੁਹਾਡੇ ਪਰਿਵਾਰ, ਰਿਸ਼ਤੇਦਾਰ, ਦੋਸਤਾਂ ਮਿੱਤਰਾਂ ਦੇ ਸੰਪਰਕ ਚੋਰੀ ਕਰਕੇ ਉਨ੍ਹਾਂ ਨੂੰ ਤੁਹਾਡੇ ਨਾਮ ਤੋਂ ਮੈਸੇਜ ਭੇਜ ਕੇ ਜਾਂ ਫਿਰ ਕਾਲ ਕਰਕੇ ਪੈਸੇ ਮੰਗੇ ਜਾਂਦੇ ਹਨ ਜਾਂ ਫਿਰ ਮਦਦ ਦੇ ਰੁਪ ਵਿੱਚ ਪੈਸੇ ਮੰਗੇ ਜਾਂਦੇ ਹਨ। ਅਸੀਂ ਬਿਨ੍ਹਾਂ ਜਾਂਚ ਕੀਤੇ ਰੁਪਏ ਭੇਜ ਵੀ ਦਿੰਦੇ ਹਾਂ ਅਤੇ ਠੱਗੀ ਦਾ ਸ਼ਿਕਾਰ ਹੁੰਦੇ ਹਾਂ। 

ਇਸ ਠੱਗੀ ਤੋਂ ਬਚਨ ਲਈ ਚੰਡੀਗੜ੍ਹ ਟਰੈਫਿਕ ਪੁਲਿਸ ਵਲੋਂ ਲਗਾਤਾਰ ਸੋਸ਼ਲ ਮੀਡੀਆ 'ਤੇ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ । Advisory ਵੀ ਜਾਰੀ ਕੀਤੀ ਜਾ ਰਹੀ ਹੈ ।

ਕਿਵੇਂ ਆਉਂਦਾ ਹੈ ਜਾਅਲੀ eChallan ਦਾ ਮੈਸੇਜ ?

ਪ੍ਰਸ਼ਾਸਨ ਦੀ ਤਸਵੀਰ ਡਿਸਪਲੇ ਪਿਕ ਵਿੱਚ ਲਗਾ ਕੇ ਵਟਸਐਪ ਦੇ ਰਾਹੀਂ ਮੈਸੇਜ ਭੇਜਿਆ ਜਾਂਦਾ ਹੈ। Parivahan Sewa ਦਾ ਜਾਅਲੀ ਲਿੰਕ ਇਸ ਮੈਸੇਜ ਦੇ ਨਾਲ ਭੇਜਿਆ ਜਾਂਦਾ ਹੈ। ਤੁਹਾਡੇ ਵਾਹਨ ਦਾ ਨੰਬਰ ਵੀ ਇਸ ਵਿੱਚ ਲਿਖਿਆ ਜਾਂਦਾ ਹੈ। ਲਿੰਕ ਤੇ ਕਲਿਕ ਕਰਨ ਨਾਲ ਕੋਈ ਚਲਾਨ ਨਹੀਂ ਦਿਖਾਈ ਦਿੰਦਾ। ਇਹ ਸਿਰਫ ਤੁਹਾਡੇ ਫੋਨ ਨੂੰ ਹੈਕ ਕਰਨ ਲਈ ਲਿੰਕ ਭੇਜਿਆ ਜਾਂਦਾ ਹੈ। ਲਿੰਕ 'ਤੇ ਕਲਿਕ ਕਰਨ ਨਾਲ ਜਾਂ ਉਸਨੂੰ ਡਾਉਨਲੋਡ ਕਰਨ ਨਾਲ ਤੁਹਾਡਾ ਫੋਨ ਹੈਕ ਹੋ ਜਾਏਗਾ। ਕਈ ਵਾਰ ਫੇਕ ਕਾਲ ਰਾਹੀਂ ਵੀ ਈ-ਚਲਾਨ ਦੇ ਨਾਮ ਤੇ ਠੱਗੀ ਕੀਤੀ ਜਾਂਦੀ ਹੈ। ਜੋ ਜਾਅਲੀ ਲਿੰਕ ਹੈ ਉਹ ਇਸ ਪ੍ਰਕਾਰ ਹੈ - Fake link - https:echallanparivahan.in/ 
E-Chalan ਨਾਲ ਹੋ ਰਹੀ ਹੈ ਵੱਡੀ ਠੱਗੀ, ਬੈਂਕ ਖਾਤੇ ਹੋ ਰਹੇ ਹਨ ਖਾਲੀ, ਕਿਵੇਂ ਬਚੀਏ ਈ ਚਲਾਨ ਦੀ ਧੋਖਾਧੜੀ ਤੋਂ ? ਪੜੋ ਇਹ ਖਾਸ ਰਿਪੋਰਟ

E-Challan ਕਦੇ ਵੀ ਕਿਸੇ ਮੋਬਾਈਲ ਨੰਬਰ ਤੋਂ ਨਹੀ ਆਉਂਦਾ ।

 ਜਦੋ ਵੀ ਤੁਹਾਨੂੰ ਕੋਈ ਈ ਚਾਲਾਨ ਦਾ ਮੈਸੇਜ ਆਉੰਦਾ ਹੈ ਤਾਂ ਉਸਨੂੰ ਤੁਸੀ ਸਰਾਕਰ ਦੀ ਵਾਹਨ ਵੈਬਸਾਈਟ ਤੇ ਜਾ ਕੇ ਚੈਕ ਕਰ ਸਕਦੇ ਹੋ । ਤੁਸੀ ਸਰਕਾਰ ਦੀ ਵੈਬਸਾਈਟ ਤੇ ਜਾ ਕੇ ਆਪਣਾ ਚਾਲਾਨ ਨੰਬਰ ਭਰ ਕੇ ਆਪਣਾ ਚਾਲਾਨ ਚੈਕ ਕਰ ਸਕਦੇ ਹੋ । ਚੰਡੀਗੜ੍ਹ ਟਰੈਫਿਕ ਪੁਲਿਸ ਦੀ ਵੈਬਸਾਈਟ ਤੇ ਜਾ ਕੇ ਵੀ ਸਰਵਿਸ ਦੇ ਉਪਰ ਕਲਿਕ ਕਰਕੇ ਆਪਣਾ ਚਾਲਾਨ ਚੈਕ ਕਰ ਸਕਦੇ ਹੋ । 

ਕਿਵੇਂ ਇਸ ਜਾਅਲੀ ਚਾਲਾਨ ਦੇ ਮੈਸੇਜ ਤੋ ਬਚ ਸਕਦੇ ਹਾਂ?

ਜਦੋਂ ਵੀ ਤੁਹਾਨੂੰ ਕੋਈ ਅਜਿਹਾ ਮੈਸੇਜ ਆਵੇਂ ਤਾਂ ਤੁਸੀਂ ਤੁਰੰਤ ਉਸ ਮੈਸੇਜ 'ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦੇਣੀ ਹੈ। ਜੇਕਰ ਤੁਹਾਡਾ ਕੋਈ ਚਾਲਾਨ ਹੁੰਦਾ ਹੈ ਤਾਂ ਤੁਹਾਨੂੰ ਜੋ ਮੈਸੇਜ ਆਏਗਾ ਤਾਂ ਉਸ ਤੇ ਕੋਈ ਮੋਬਾਈਲ ਨੰਬਰ ਨਹੀਂ ਹੋਵੇਗਾ। ਅਸਲੀ ਚਾਲਾਨ ਦੇ ਮੈਸੇਜ ਦੇ ਉੱਪਰ VAHAN ਲਿਖਿਆ ਹੋਏਗਾ ਅਤੇ ਮੈਸੇਜ ਦੀ ਸ਼ੁਰੂਆਤ ਚਾਲਾਨ ਨੰਬਰ ਨਾਲ ਹੁੰਦੀ ਹੈ। ਅਸਲ ਮੈਸੇਜ ਵਿੱਚ ਤੁਹਾਡੇ ਵਾਹਨ ਦਾ ਚਾਲਾਨ ਬੁਕ ਹੋਣ ਦੀ ਜਾਣਕਾਰੀ ਲਿਖੀ ਹੁੰਦੀ ਹੈ ਅਤੇ ਚਾਲਾਨ ਨੰਬਰ ਲਿਖਿਆ ਹੁੰਦਾ ਹੈ । ਤੁਸੀਂ ਚਾਲਾਨ ਦਾ ਨੰਬਰ  Parivahan Sewa ਦੀ ਵੈਬਸਾਈਟ ਉਤੇ ਜਾ ਕੇ ਆਪਣੇ ਚਾਲਾਨ ਨੰਬਰ ਜਾਂ ਵਹੀਕਲ ਦਾ ਨੰਬਰ ਜਾਂ ਡਰਾਈਵਿੰਗ ਲਾਈਸੈਂਸ ਦਾ ਨੰਬਰ ਭਰ ਕੇ captcha ਡਿਟੇਲ ਅਤੇ OTP ਭਰ ਕੇ ਜਾਂਚ ਕਰ ਸਕਦੇ ਹੋ। ਇਹ ਡਿਟੇਲ ਭਰਨ ਤੋਂ ਬਾਅਦ ਤੁਹਾਨੂੰ ਤੁਹਾਡੇ ਵਾਹਨ ਵਲੋਂ ਹੋਈ ਟ੍ਰੇਫਿਕ ਨਿਯਮਾਂ ਦੀ ਉਲੰਘਣਾ ਦੀ ਜਾਣਕਾਰੀ ਫੋਟੋ ਅਤੇ 8 ਸੈਂਕੇਂਡ ਦੀ ਵੀਡੀਓ ਰਾਹੀਂ ਦਿਖਾਈ ਦੇਵੇਗੀ । ਇਸ ਤੋਂ ਸੱਪਸ਼ਟ ਹੋਏਗਾ ਕਿ ਤੁਹਾਡਾ ਚਾਲਾਨ ਹੋਇਆ ਹੈ ਜਾਂ ਨਹੀਂ । 
E-Chalan ਨਾਲ ਹੋ ਰਹੀ ਹੈ ਵੱਡੀ ਠੱਗੀ, ਬੈਂਕ ਖਾਤੇ ਹੋ ਰਹੇ ਹਨ ਖਾਲੀ, ਕਿਵੇਂ ਬਚੀਏ ਈ ਚਲਾਨ ਦੀ ਧੋਖਾਧੜੀ ਤੋਂ ? ਪੜੋ ਇਹ ਖਾਸ ਰਿਪੋਰਟ

ਜੇਕਰ ਗਲਤੀ ਨਾਲ ਤੁਸੀਂ ਲਿੰਕ ਤੇ ਕਲਿਕ ਕਰ ਲੈਂਦੇ ਹੋ ਤਾਂ ਤੁਰੰਤ ਹੀ ਇਸ ਦੀ ਰਿਪੋਰਟ ਸਾਈਬਰ ਕਰਾਈਮ ਦੀ ਕਾਲ ਸੇਵਾ ਨੰਬਰ 1930 ਤੇ ਦਿੱਤੀ ਜਾ ਸਕਦੀ ਹੈ। ਜੇਕਰ ਤੁਹਾਡੇ ਨਾਲ ਕੋਈ Fraud ਹੋ ਗਿਆ ਹੈ ਤਾਂ ਤੁਰੰਤ ਉਸਦੀ ਸ਼ਿਕਾਇਤ ਤੁਸੀਂ ਆਲ ਇੰਡਿਆ ਸਾਈਬਰ ਹੈਲਪ ਲਾਇਨ ਨੰਬਰ 1930 'ਤੇ ਕਰ ਸਕਦੇ ਹੋ।
E-Chalan ਨਾਲ ਹੋ ਰਹੀ ਹੈ ਵੱਡੀ ਠੱਗੀ, ਬੈਂਕ ਖਾਤੇ ਹੋ ਰਹੇ ਹਨ ਖਾਲੀ, ਕਿਵੇਂ ਬਚੀਏ ਈ ਚਲਾਨ ਦੀ ਧੋਖਾਧੜੀ ਤੋਂ ? ਪੜੋ ਇਹ ਖਾਸ ਰਿਪੋਰਟ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਾਬਕਾ DGP ਸੈਣੀ ਦੇ ਮਾਮਲੇ ‘ਚ ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, 31 ਸਾਲ ਪੁਰਾਣਾ ਕਤਲ ਕੇਸ ਮਾਮਲਾ, ਜਾਣੋ ਕੀ ਕਿਹਾ ?

Punjab News: ਪਟਿਆਲਾ 'ਚ ਭਾਜਪਾ ਆਗੂ ਪ੍ਰਨੀਤ ਕੌਰ ਨੇ ਸ਼ੁਰੂ ਕੀਤੀ ਭੁੱਖ ਹੜਤਾਲ, SSP ਦਫ਼ਤਰ ਦੇ ਬਾਹਰ ਲਾਇਆ ਧਰਨਾ, ਜਾਣੋ ਕੀ ਹੈ ਪੂਰਾ ਮਾਮਲਾ

Government Diwali Gift: ਦੀਵਾਲੀ ਮੌਕੇ ਸੂਬਾ ਸਰਕਾਰਾਂ ਕਰਨਗੀਆਂ ਮਾਲੋਮਾਲ, ਮੁਫਤ ਸਿਲੰਡਰ ਸਣੇ ਮਿਲਣਗੀਆਂ ਇਹ ਸਹੂਲਤਾਂ
ਦੀਵਾਲੀ ਮੌਕੇ ਸੂਬਾ ਸਰਕਾਰਾਂ ਕਰਨਗੀਆਂ ਮਾਲੋਮਾਲ, ਮੁਫਤ ਸਿਲੰਡਰ ਸਣੇ ਮਿਲਣਗੀਆਂ ਇਹ ਸਹੂਲਤਾਂ
SGPC Election: ਚੋਣ ਹਾਰਦਿਆਂ ਹੀ ਬੀਬੀ ਜਗੀਰ ਕੌਰ ਨੇ ਮੈਂਬਰਾਂ 'ਤੇ ਕੱਢਿਆ ਗ਼ੁੱਸਾ, ਕਿਹਾ-ਇਹ ਸਾਰੀਆਂ ਲਾਸ਼ਾਂ ਨੇ, ਮਰ ਚੁੱਕੀਆਂ ਨੇ ਇਨ੍ਹਾਂ ਦੀਆਂ ਜ਼ਮੀਰਾਂ

ABP Premium

ਵੀਡੀਓਜ਼

ਨਸ਼ੇ ਦੇ ਸੌਦਾਗਰਾਂ ਨੂੰ Congress ਤੇ BJP ਦੀ ਸ਼ੈਅ-Neel Garg3 ਪੁੱਤਰਾਂ ਨੂੰ ਜਨਮ ਦੇਣ ਤੋਂ ਬਾਅਦ, ਮਾਂ ਤੇ ਤਿੰਨੋ ਬੱਚਿਆਂ ਦੀ ਹੋਈ ਮੌਤ..ਦੀਵਾਲੀ ਦੇ ਪਟਾਖੇ ਚਲਾਉਣ ਨੂੰ ਲੈਕੇ ਹੋਈ ਲੜਾਈ, ਫਾਰਚੂਨਰ ਗੱਡੀ ਬੰਨ੍ਹ ਦਿੱਤੀBigg Boss ਤੋਂ ਬਾਹਰ ਮੁਸਕਾਨ , ਦਿਲ ਖੋਲ੍ਹ ਕੇ ਦੱਸੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਬਕਾ DGP ਸੈਣੀ ਦੇ ਮਾਮਲੇ ‘ਚ ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, 31 ਸਾਲ ਪੁਰਾਣਾ ਕਤਲ ਕੇਸ ਮਾਮਲਾ, ਜਾਣੋ ਕੀ ਕਿਹਾ ?
ਸਾਬਕਾ DGP ਸੈਣੀ ਦੇ ਮਾਮਲੇ ‘ਚ ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, 31 ਸਾਲ ਪੁਰਾਣਾ ਕਤਲ ਕੇਸ ਮਾਮਲਾ, ਜਾਣੋ ਕੀ ਕਿਹਾ ?
Punjab News: ਪਟਿਆਲਾ 'ਚ ਭਾਜਪਾ ਆਗੂ ਪ੍ਰਨੀਤ ਕੌਰ ਨੇ ਸ਼ੁਰੂ ਕੀਤੀ ਭੁੱਖ ਹੜਤਾਲ, SSP ਦਫ਼ਤਰ ਦੇ ਬਾਹਰ ਲਾਇਆ ਧਰਨਾ, ਜਾਣੋ ਕੀ ਹੈ ਪੂਰਾ ਮਾਮਲਾ
Punjab News: ਪਟਿਆਲਾ 'ਚ ਭਾਜਪਾ ਆਗੂ ਪ੍ਰਨੀਤ ਕੌਰ ਨੇ ਸ਼ੁਰੂ ਕੀਤੀ ਭੁੱਖ ਹੜਤਾਲ, SSP ਦਫ਼ਤਰ ਦੇ ਬਾਹਰ ਲਾਇਆ ਧਰਨਾ, ਜਾਣੋ ਕੀ ਹੈ ਪੂਰਾ ਮਾਮਲਾ
Government Diwali Gift: ਦੀਵਾਲੀ ਮੌਕੇ ਸੂਬਾ ਸਰਕਾਰਾਂ ਕਰਨਗੀਆਂ ਮਾਲੋਮਾਲ, ਮੁਫਤ ਸਿਲੰਡਰ ਸਣੇ ਮਿਲਣਗੀਆਂ ਇਹ ਸਹੂਲਤਾਂ
ਦੀਵਾਲੀ ਮੌਕੇ ਸੂਬਾ ਸਰਕਾਰਾਂ ਕਰਨਗੀਆਂ ਮਾਲੋਮਾਲ, ਮੁਫਤ ਸਿਲੰਡਰ ਸਣੇ ਮਿਲਣਗੀਆਂ ਇਹ ਸਹੂਲਤਾਂ
SGPC Election: ਚੋਣ ਹਾਰਦਿਆਂ ਹੀ ਬੀਬੀ ਜਗੀਰ ਕੌਰ ਨੇ ਮੈਂਬਰਾਂ 'ਤੇ ਕੱਢਿਆ ਗ਼ੁੱਸਾ, ਕਿਹਾ-ਇਹ ਸਾਰੀਆਂ ਲਾਸ਼ਾਂ ਨੇ, ਮਰ ਚੁੱਕੀਆਂ ਨੇ ਇਨ੍ਹਾਂ ਦੀਆਂ ਜ਼ਮੀਰਾਂ
SGPC Election: ਚੋਣ ਹਾਰਦਿਆਂ ਹੀ ਬੀਬੀ ਜਗੀਰ ਕੌਰ ਨੇ ਮੈਂਬਰਾਂ 'ਤੇ ਕੱਢਿਆ ਗ਼ੁੱਸਾ, ਕਿਹਾ-ਇਹ ਸਾਰੀਆਂ ਲਾਸ਼ਾਂ ਨੇ, ਮਰ ਚੁੱਕੀਆਂ ਨੇ ਇਨ੍ਹਾਂ ਦੀਆਂ ਜ਼ਮੀਰਾਂ
ਵੱਡੀ ਖ਼ਬਰ ! ਹਰਜਿੰਦਰ ਧਾਮੀ ਨੇ ਜਿੱਤੀ ਚੋਣ, ਲਗਾਤਾਰ ਚੌਥੀ ਵਾਰ ਬਣੇ SGPC ਦੇ ਪ੍ਰਧਾਨ, ਜਾਣੋ ਬੀਬੀ ਜਗੀਰ ਕੌਰ ਨੂੰ ਕਿੰਨੀਆਂ ਪਈਆਂ ਵੋਟਾਂ

ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਮਾਫੀਨਾਮਾ, ਕਿਹਾ- ਮੈਂ ਸਿਰ ਝੁਕਾ ਕੇ ਮੰਗਦਾ ਹਾਂ ਮੁਆਫੀ, ਜਾਣੋ ਪੂਰਾ ਮਾਮਲਾ

Punjab News:  500 ਕਰੋੜ ਦੇ ਡਰੱਗਜ਼ ਸਮੇਤ ਕਾਂਗਰਸ ਦਾ ਸਰਕਲ ਪ੍ਰਧਾਨ ਗ੍ਰਿਫ਼ਤਾਰ, ਪਹਿਲਾਂ ਭਾਜਪਾ ਲੀਡਰ ਨਸ਼ੇ ਨਾਲ ਗ੍ਰਿਫ਼ਤਾਰ, ਆਪ ਨੇ ਰੱਜਕੇ ਕੱਢਿਆ ਗੁੱਸਾ

ਹੁਣ ਹਵਾਈ ਉਡਾਣਾਂ ਤੋਂ ਬਾਅਦ ਤਿਰੂਪਤੀ ਮੰਦਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮਚਿਆ ਹੰਗਾਮਾ

Embed widget