Chandigarh News: ਚੰਡੀਗੜ੍ਹ ਵਿੱਚ ਪਾਰਕਿੰਗ ਫੀਸ ਆਨਲਾਈਨ ਅਦਾ ਕੀਤੀ ਜਾ ਸਕੇਗੀ। ਇਹ ਸਹੂਲਤ ਪਹਿਲੀ ਮਈ ਤੋਂ ਸ਼ੁਰੂ ਹੋ ਜਾਵੇਗੀ। ਨਿਗਮ ਵੱਲੋਂ ਇਹ ਪ੍ਰਣਾਲੀ 73 ਥਾਵਾਂ ’ਤੇ ਲਾਗੂ ਕੀਤੀ ਜਾਵੇਗੀ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। 



ਹਾਸਲ ਜਾਣਕਾਰੀ ਮੁਤਾਬਕ ਦੋਪਹੀਆ ਤੇ ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ਫੀਸ ਆਨਲਾਈਨ ਅਦਾ ਕੀਤੀ ਜਾ ਸਕੇਗੀ। ਪਹਿਲੀ ਮਈ ਤੋਂ ਸ਼ੁਰੂ ਹੋਣ ਜਾ ਰਹੀ ਇਸ ਸਹੂਲਤ ਲਈ ਚੰਡੀਗੜ੍ਹ ਨਗਰ ਨਿਗਮ ਦੀ ਤਰਫੋਂ ਕਈ ਬੈਂਕਾਂ ਨਾਲ ਸਮਝੌਤੇ ਕੀਤੇ ਗਏ ਹਨ। ਬੈਂਕਾਂ ਤੋਂ ਕਾਰਡ ਸਵੈਪਿੰਗ ਮਸ਼ੀਨ ਮੰਗਵਾਈ ਗਈ ਹੈ ਜਿਸ ਵਿੱਚ QR ਕੋਡ ਰਾਹੀਂ ਭੁਗਤਾਨ ਕਰਨ ਦੀ ਸਹੂਲਤ ਵੀ ਹੈ। 



ਇਸ ਮਾਮਲੇ ਵਿੱਚ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਦਾ ਕਹਿਣਾ ਹੈ ਕਿ ਪਾਰਕਿੰਗ ਵਿਵਸਥਾ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਇਸ ਨਾਲ ਪਾਰਕਿੰਗ ਫੀਸ ਵਿੱਚ ਪਾਰਦਰਸ਼ਤਾ ਆਵੇਗੀ। ਔਨਲਾਈਨ ਭੁਗਤਾਨ ਕਾਰਨ ਗਲਤੀ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ ਕਿਉਂਕਿ ਇਹ ਪੈਸਾ ਸਿੱਧਾ ਨਿਗਮ ਦੇ ਖਾਤੇ ਵਿੱਚ ਜਮ੍ਹਾ ਹੋਵੇਗਾ।


ਇਸ ਤੋਂ ਇਲਾਵਾ ਕਈ ਵਾਰ ਲੋਕਾਂ ਕੋਲ ਨਕਦੀ ਨਹੀਂ ਹੁੰਦੀ ਜਾਂ ਫਿਰ ਟੁੱਟੇ ਪੈਸੇ ਨਹੀਂ ਹੁੰਦੇ। ਇਸ ਕਾਰਨ ਪਾਰਕਿੰਗ ਦੇ ਗੇਟ 'ਤੇ ਜਾਮ ਲੱਗ ਜਾਂਦਾ ਹੈ। ਇਸ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ। ਨਿਗਮ ਨੇ ਇਸ ਸਮੱਸਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ।


ਹੁਣ ਤੱਕ ਚੰਡੀਗੜ੍ਹ ਨਗਰ ਨਿਗਮ ਅਧੀਨ ਕੁੱਲ 89 ਪਾਰਕਿੰਗ ਲਾਟ ਚੱਲ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਨੂੰ ਮੁਫਤ ਕੀਤਾ ਗਿਆ ਹੈ ਪਰ ਇੱਥੇ 73 ਪਾਰਕਿੰਗ ਥਾਵਾਂ ਹਨ ਜਿੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਵਾਹਨ ਆਉਂਦੇ ਹਨ। ਇਨ੍ਹਾਂ ਵਿੱਚ ਲਗਪਗ 16000 ਵਾਹਨ ਪਾਰਕ ਕਰਨ ਦੀ ਸਮਰੱਥਾ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਨਗਰ ਨਿਗਮ ਨੂੰ ਪਾਰਕਿੰਗ ਫੀਸ ਤੋਂ ਹਰ ਮਹੀਨੇ ਕਰੀਬ 1 ਕਰੋੜ ਰੁਪਏ ਮਿਲਦੇ ਹਨ। ਇਸ ਤੋਂ ਪਹਿਲਾਂ ਨਗਰ ਨਿਗਮ ਇਨ੍ਹਾਂ ਪਾਰਕਿੰਗਾਂ ਨੂੰ ਪ੍ਰਾਈਵੇਟ ਠੇਕੇਦਾਰਾਂ ਰਾਹੀਂ ਚਲਾਉਂਦਾ ਸੀ ਪਰ 2023 ਵਿੱਚ ਹੋਏ ਘਪਲੇ ਤੋਂ ਬਾਅਦ ਨਿਗਮ ਖੁਦ ਹੀ ਇਸ ਪਾਰਕਿੰਗ ਨੂੰ ਚਲਾ ਰਿਹਾ ਹੈ।