ਪੜਚੋਲ ਕਰੋ

Chandigarh Weather Update: ਮਾਨਸੂਨ ਮੁੜ ਐਕਟਿਵ! ਚੰਡੀਗੜ੍ਹ 'ਚ ਭਾਰੀ ਮੀਂਹ ਦੀ ਚੇਤਾਵਨੀ

ਸਿਟੀ ਬਿਊਟੀਫੁੱਲ ਯਾਨੀ ਚੰਡੀਗੜ੍ਹ 'ਚ ਮਾਨਸੂਨ ਫਿਰ ਤੋਂ ਐਕਟਿਵ ਹੋ ਗਿਆ ਹੈ। ਦੇਰ ਰਾਤ ਤੋਂ ਸ਼ੁਰੂ ਹੋਈ ਬਾਰਸ਼ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ। ਤਾਪਮਾਨ ਵੀ ਹੇਠਾਂ ਆ ਗਿਆ ਹੈ।

Chandigarh Weather Update: ਸਿਟੀ ਬਿਊਟੀਫੁੱਲ ਯਾਨੀ ਚੰਡੀਗੜ੍ਹ 'ਚ ਮਾਨਸੂਨ ਫਿਰ ਤੋਂ ਐਕਟਿਵ ਹੋ ਗਿਆ ਹੈ। ਦੇਰ ਰਾਤ ਤੋਂ ਸ਼ੁਰੂ ਹੋਈ ਬਾਰਸ਼ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ। ਤਾਪਮਾਨ ਵੀ ਹੇਠਾਂ ਆ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਐਤਵਾਰ ਨੂੰ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 

ਮੌਸਮ ਵਿਭਾਗ ਵੱਲੋਂ ਵੱਧ ਤੋਂ ਵੱਧ ਤਾਪਮਾਨ ਵਿੱਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 0.5 ਡਿਗਰੀ ਵੱਧ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਪੰਚਕੂਲਾ ਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਵੀ ਦੁਪਹਿਰ 1 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 13.8 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਹਾਲਾਂਕਿ, ਪੂਰੇ ਸ਼ਹਿਰ ਵਿੱਚ ਬਾਰਸ਼ ਇੱਕਸਾਰ ਨਹੀਂ ਹੋਈ। ਕਦੇ ਦੱਖਣ ਦੇ ਕਿਸੇ ਸੈਕਟਰ ਵਿੱਚ ਤੇ ਕਦੇ ਪੰਚਕੂਲਾ ਦੇ ਨਾਲ ਲੱਗਦੇ ਇਲਾਕੇ ਵਿੱਚ ਮੀਂਹ ਪੈ ਰਿਹਾ ਹੈ। ਅੱਜ ਨਮੀ 62 ਤੋਂ 92% ਦੇ ਵਿਚਕਾਰ ਦਰਜ ਕੀਤੀ ਗਈ। 

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਚੰਡੀਗੜ੍ਹ ਵਿੱਚ 1 ਜੂਨ ਤੋਂ ਹੁਣ ਤੱਕ 283.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 46.9% ਘੱਟ ਹੈ। ਹਾਲਾਂਕਿ ਆਉਣ ਵਾਲੇ ਹਫ਼ਤੇ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੱਕ ਰਹਿ ਸਕਦਾ ਹੈ।

ਇਸ ਵਾਰ ਮਾਨਸੂਨ ਦੇ ਸੀਜ਼ਨ 'ਚ ਜ਼ਿਆਦਾ ਮੀਂਹ ਨਹੀਂ ਪਿਆ ਪਰ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਚੌਕਸ ਹਨ। ਸੜਕਾਂ ਤੇ ਗਲੀਆਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਟਿਆਲਾ ਦੇ ਰਾਓ ਦੇ ਕਿਨਾਰਿਆਂ ਦੀ ਵੀ ਸਫ਼ਾਈ ਕੀਤੀ ਗਈ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਵਿੱਚ ਮੀਂਹ ਅਤੇ ਗੜ੍ਹੇ ਪੈਣ ਨੂੰ ਲੈਕੇ ਰੈੱਡ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਵਿੱਚ ਮੀਂਹ ਅਤੇ ਗੜ੍ਹੇ ਪੈਣ ਨੂੰ ਲੈਕੇ ਰੈੱਡ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
Mohali News: ਵੱਡੀ ਵਾਰਦਾਤ ਨਾਲ ਕੰਬਿਆ ਮੋਹਾਲੀ, ਟੈਕਸੀ 'ਤੇ 8 ਰਾਊਂਡ ਫਾਇਰਿੰਗ: ਡਰਾਈਵਰ ਖੁਲਾਸਾ ਕਰ ਬੋਲਿਆ- ਡੇਅਰੀ ਫਾਰਮ 'ਚ...
ਵੱਡੀ ਵਾਰਦਾਤ ਨਾਲ ਕੰਬਿਆ ਮੋਹਾਲੀ, ਟੈਕਸੀ 'ਤੇ 8 ਰਾਊਂਡ ਫਾਇਰਿੰਗ: ਡਰਾਈਵਰ ਖੁਲਾਸਾ ਕਰ ਬੋਲਿਆ- ਡੇਅਰੀ ਫਾਰਮ 'ਚ...
Chandigarh News: ਚੰਡੀਗੜ੍ਹ 'ਚ ਸ਼ਰਾਬ ਦੀ ਛਬੀਲ 'ਤੇ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ, ਠੇਕੇਦਾਰਾਂ ਨੂੰ ਬਲੈਕਲਿਸਟ ਕਰਨ ਸਣੇ ਲਾਇਸੈਂਸ ਰੱਦ ਹੋਣਗੇ; ਆਬਕਾਰੀ ਨੀਤੀ ਦੀ ਉਲੰਘਣਾ 'ਤੇ...
ਚੰਡੀਗੜ੍ਹ 'ਚ ਸ਼ਰਾਬ ਦੀ ਛਬੀਲ 'ਤੇ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ, ਠੇਕੇਦਾਰਾਂ ਨੂੰ ਬਲੈਕਲਿਸਟ ਕਰਨ ਸਣੇ ਲਾਇਸੈਂਸ ਰੱਦ ਹੋਣਗੇ; ਆਬਕਾਰੀ ਨੀਤੀ ਦੀ ਉਲੰਘਣਾ 'ਤੇ...
Chandigarh ਤੋਂ ਪੁਣੇ-ਬੈਂਗਲੁਰੂ ਲਈ ਨਵੀਆਂ ਫਲਾਈਟਾਂ ਸ਼ੁਰੂ ,1 ਜੂਨ ਤੋਂ ਸ਼ੁਰੂ ਹੋਵੇਗੀ AIR INDIA ਦੀ ਸੇਵਾ 
Chandigarh ਤੋਂ ਪੁਣੇ-ਬੈਂਗਲੁਰੂ ਲਈ ਨਵੀਆਂ ਫਲਾਈਟਾਂ ਸ਼ੁਰੂ ,1 ਜੂਨ ਤੋਂ ਸ਼ੁਰੂ ਹੋਵੇਗੀ AIR INDIA ਦੀ ਸੇਵਾ 

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tips for Comfortable Sleep : ਰਾਤ ਨੂੰ ਨਹੀਂ ਆ ਰਹੀ ਨੀਂਦ ? ਇਹ ਆਸਾਨ ਟਿਪਸ ਅਪਣਾਓ ਤੇ ਚੈਨ ਦੀ ਨੀਂਦ ਸੋ ਜਾਓ
Tips for Comfortable Sleep : ਰਾਤ ਨੂੰ ਨਹੀਂ ਆ ਰਹੀ ਨੀਂਦ ? ਇਹ ਆਸਾਨ ਟਿਪਸ ਅਪਣਾਓ ਤੇ ਚੈਨ ਦੀ ਨੀਂਦ ਸੋ ਜਾਓ
Ravneet Bittu ਦੀਆਂ ਵਧੀਆਂ ਮੁਸ਼ਕਿਲਾਂ ,ਜਾਤੀ ਸੂਚਕ ਸ਼ਬਦ ਵਰਤਣ ਦੇ ਮਾਮਲੇ ’ਚ SC ਕਮਿਸ਼ਨ ਨੇ SSP ਸੰਗਰੂਰ ਤੋਂ ਮੰਗੀ ਰਿਪੋਰਟ
Ravneet Bittu ਦੀਆਂ ਵਧੀਆਂ ਮੁਸ਼ਕਿਲਾਂ ,ਜਾਤੀ ਸੂਚਕ ਸ਼ਬਦ ਵਰਤਣ ਦੇ ਮਾਮਲੇ ’ਚ SC ਕਮਿਸ਼ਨ ਨੇ SSP ਸੰਗਰੂਰ ਤੋਂ ਮੰਗੀ ਰਿਪੋਰਟ
Traffic Challan:  6 ਹਜ਼ਾਰ ਰੁਪਏ ਦਾ ਚਲਾਨ ਕੱਟਣ ਤੋਂ ਬਾਅਦ ਖੁਦ ਬਿਨਾਂ ਹੈਲਮੈਟ ਸਕੂਟੀ ਚਲਾਉਂਦੀ ਨਜ਼ਰ ਆਈ ਮਹਿਲਾ ਇੰਸਪੈਕਟਰ
Traffic Challan:  6 ਹਜ਼ਾਰ ਰੁਪਏ ਦਾ ਚਲਾਨ ਕੱਟਣ ਤੋਂ ਬਾਅਦ ਖੁਦ ਬਿਨਾਂ ਹੈਲਮੈਟ ਸਕੂਟੀ ਚਲਾਉਂਦੀ ਨਜ਼ਰ ਆਈ ਮਹਿਲਾ ਇੰਸਪੈਕਟਰ
ਨਾਰਮਲ ਪੈਟਰੋਲ ਜਾਂ ਪਾਵਰ ਪੈਟਰੋਲ? ਕਿਹੜੇ ਪੈਟਰੋਲ ਨਾਲ ਬਚਦੇ ਜ਼ਿਆਦਾ ਪੈਸੇ, ਇੱਥੇ ਜਾਣੋ
ਨਾਰਮਲ ਪੈਟਰੋਲ ਜਾਂ ਪਾਵਰ ਪੈਟਰੋਲ? ਕਿਹੜੇ ਪੈਟਰੋਲ ਨਾਲ ਬਚਦੇ ਜ਼ਿਆਦਾ ਪੈਸੇ, ਇੱਥੇ ਜਾਣੋ
Monsoon 2026 Update : ਯੂਪੀ, ਹਰਿਆਣਾ, ਪੰਜਾਬ, ਬਿਹਾਰ ਸਮੇਤ ਕਈ ਰਾਜਾਂ ‘ਚ ਪਵੇਗੀ ਭਿਆਨਕ ਗਰਮੀ, IMD ਦੀ ਰਿਪੋਰਟ ਨੇ ਵਧਾਈ ਚਿੰਤਾ
Monsoon 2026 Update : ਯੂਪੀ, ਹਰਿਆਣਾ, ਪੰਜਾਬ, ਬਿਹਾਰ ਸਮੇਤ ਕਈ ਰਾਜਾਂ ‘ਚ ਪਵੇਗੀ ਭਿਆਨਕ ਗਰਮੀ, IMD ਦੀ ਰਿਪੋਰਟ ਨੇ ਵਧਾਈ ਚਿੰਤਾ
Ludhiana Girls Missing : ਜਨਮ ਦਿਨ ਦਾ ਸਮਾਨ ਲੈਣ ਗਈਆਂ 2 ਨਾਬਾਲਿਗ ਲੜਕੀਆਂ ਲਾਪਤਾ , ਪਰਿਵਾਰ ਨੂੰ ਅਗਵਾ ਹੋਣ ਦਾ ਖ਼ਦਸ਼ਾ 
Ludhiana Girls Missing : ਜਨਮ ਦਿਨ ਦਾ ਸਮਾਨ ਲੈਣ ਗਈਆਂ 2 ਨਾਬਾਲਿਗ ਲੜਕੀਆਂ ਲਾਪਤਾ , ਪਰਿਵਾਰ ਨੂੰ ਅਗਵਾ ਹੋਣ ਦਾ ਖ਼ਦਸ਼ਾ 
SC ਨੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਟ੍ਰਾਇਲ ‘ਚ ਹਿੱਸਾ ਲੈਣ ਦੀ ਦਿੱਤੀ ਇਜਾਜ਼ਤ, WFI ਦੀ ਪਟੀਸ਼ਨ ਖਾਰਜ
SC ਨੇ ਵਿਨੇਸ਼ ਫੋਗਾਟ ਨੂੰ ਏਸ਼ੀਅਨ ਗੇਮਜ਼ ਟ੍ਰਾਇਲ ‘ਚ ਹਿੱਸਾ ਲੈਣ ਦੀ ਦਿੱਤੀ ਇਜਾਜ਼ਤ, WFI ਦੀ ਪਟੀਸ਼ਨ ਖਾਰਜ
Cockroach Janata Party ਨੂੰ ਵੱਡਾ ਝਟਕਾ, ਦਿੱਲੀ ਹਾਈਕੋਰਟ ਨੇ X ਅਕਾਊਂਟ ਨੂੰ ਬਹਾਲ ਕਰਨ ਤੋਂ ਕੀਤਾ ਇਨਕਾਰ
Cockroach Janata Party ਨੂੰ ਵੱਡਾ ਝਟਕਾ, ਦਿੱਲੀ ਹਾਈਕੋਰਟ ਨੇ X ਅਕਾਊਂਟ ਨੂੰ ਬਹਾਲ ਕਰਨ ਤੋਂ ਕੀਤਾ ਇਨਕਾਰ
Embed widget