ਦੀਵਾਲੀ ਤੇ ਛੱਠ ਪੂਜਾ ਲਈ ਖੁਸ਼ਖਬਰੀ! ਚੰਡੀਗੜ੍ਹ ਤੋਂ ਇਨ੍ਹਾਂ ਰੂਟਾਂ 'ਤੇ ਚੱਲਣਗੀਆਂ ਸਪੈਸ਼ਲ ਰੇਲਾਂ
Punjab News: ਦੀਵਾਲੀ (21 ਅਕਤੂਬਰ) ਅਤੇ ਛੱਠ ਪੂਜਾ (27 ਅਕਤੂਬਰ) ਨੂੰ ਯਾਤਰੀਆਂ ਦੀ ਵਧਦੀ ਹੋਈ ਭੀੜ ਨੂੰ ਦੇਖਦਿਆਂ ਹੋਇਆਂ ਚੰਡੀਗੜ੍ਹ ਅਤੇ ਅੰਬਾਲਾ ਰਾਹੀਂ ਦੋ ਨਵੀਆਂ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ।

Punjab News: ਦੀਵਾਲੀ (21 ਅਕਤੂਬਰ) ਅਤੇ ਛੱਠ ਪੂਜਾ (27 ਅਕਤੂਬਰ) ਨੂੰ ਯਾਤਰੀਆਂ ਦੀ ਵਧਦੀ ਹੋਈ ਭੀੜ ਨੂੰ ਦੇਖਦਿਆਂ ਹੋਇਆਂ ਚੰਡੀਗੜ੍ਹ ਅਤੇ ਅੰਬਾਲਾ ਰਾਹੀਂ ਦੋ ਨਵੀਆਂ ਰੇਲਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਕਦਮ ਇਸ ਕਰਕੇ ਚੁੱਕਿਆ ਗਿਆ ਹੈ ਤਾਂ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੇ ਯਾਤਰੀਆਂ ਨੂੰ ਜਾਣ ਵਿੱਚ ਔਖਾਈ ਨਾ ਹੋਵੇ।
ਆਹ ਸਪੈਸ਼ਲ ਰੇਲਾਂ ਚੱਲਣਗੀਆਂ
ਟ੍ਰੇਨ ਨੰਬਰ 04514 ਦੌਲਤਪੁਰ ਚੌਕ-ਵਾਰਾਣਸੀ ਸਪੈਸ਼ਲ ਹਰ ਸ਼ਨੀਵਾਰ ਨੂੰ ਚੰਡੀਗੜ੍ਹ ਤੋਂ ਚੱਲੇਗੀ। ਇਹ ਟ੍ਰੇਨ ਚੰਡੀਗੜ੍ਹ ਤੋਂ ਰਾਤ 10:00 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 1:50 ਵਜੇ ਵਾਰਾਣਸੀ ਪਹੁੰਚੇਗੀ। ਆਪਣੀ ਵਾਪਸੀ ਯਾਤਰਾ 'ਤੇ, ਇਹ ਹਰ ਸੋਮਵਾਰ ਦੁਪਹਿਰ 12:45 ਵਜੇ ਵਾਰਾਣਸੀ ਤੋਂ ਰਵਾਨਾ ਹੋਵੇਗੀ ਅਤੇ ਮੰਗਲਵਾਰ ਸਵੇਰੇ 5:30 ਵਜੇ ਚੰਡੀਗੜ੍ਹ ਪਹੁੰਚੇਗੀ।
ਪੂਰੀ ਤਰ੍ਹਾਂ ਰਾਖਵੀਂ ਨਹੀਂ ਹੋਵੇਗੀ ਆਹ ਰੇਲ
ਇਹ ਟ੍ਰੇਨ ਪੂਰੀ ਤਰ੍ਹਾਂ ਰਾਖਵੀਂ ਨਹੀਂ ਹੋਵੇਗੀ।
ਟਿਕਟਾਂ ਸਟੇਸ਼ਨ ਕਾਊਂਟਰ ਤੋਂ ਖਰੀਦੀਆਂ ਜਾ ਸਕਦੀਆਂ ਹਨ।
ਯਾਤਰਾ ਦਾ ਸਮਾਂ ਲਗਭਗ 16 ਘੰਟੇ ਅਤੇ 45 ਮਿੰਟ ਹੋਵੇਗਾ।
ਗਰੀਬ ਰਥ ਸਪੈਸ਼ਲ: ਚੰਡੀਗੜ੍ਹ ਤੋਂ ਧਨਬਾਦ ਲਈ ਏਸੀ ਕੋਚ
ਟ੍ਰੇਨ ਨੰਬਰ 03311/03312 ਚੰਡੀਗੜ੍ਹ-ਧਨਬਾਦ ਸਪੈਸ਼ਲ ਹਰ ਐਤਵਾਰ ਅਤੇ ਵੀਰਵਾਰ ਨੂੰ ਸਵੇਰੇ 6 ਵਜੇ ਚੰਡੀਗੜ੍ਹ ਤੋਂ ਰਵਾਨਾ ਹੋਵੇਗੀ ਅਤੇ ਅਗਲੀ ਰਾਤ 12:45 ਵਜੇ ਵਾਰਾਣਸੀ ਪਹੁੰਚੇਗੀ। ਆਪਣੀ ਵਾਪਸੀ ਯਾਤਰਾ 'ਤੇ, ਇਹ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਸਵੇਰੇ 7:50 ਵਜੇ ਵਾਰਾਣਸੀ ਤੋਂ ਰਵਾਨਾ ਹੋਵੇਗੀ ਅਤੇ ਵੀਰਵਾਰ ਅਤੇ ਐਤਵਾਰ ਨੂੰ ਸਵੇਰੇ 4:30 ਵਜੇ ਚੰਡੀਗੜ੍ਹ ਪਹੁੰਚੇਗੀ।
ਇਸ ਟ੍ਰੇਨ ਵਿੱਚ ਥਰਡ ਅਤੇ ਸੈਕਿੰਡ ਏਸੀ ਕੋਚ ਹੋਣਗੇ।
ਰੇਲਵੇ ਨੇ ਇਸ ਟ੍ਰੇਨ ਲਈ ਬੁਕਿੰਗ ਵੀ ਖੋਲ੍ਹ ਦਿੱਤੀ ਹੈ।
ਯਾਤਰੀਆਂ ਦੀ ਸ਼ੁਰੂ ਤੋਂ ਹੀ ਪਸੰਦੀਦਾ ਆਹ ਰੇਲ
ਟ੍ਰੇਨ ਨੰਬਰ 04503/04504 ਚੰਡੀਗੜ੍ਹ-ਪਟਨਾ ਸਪੈਸ਼ਲ ਪਹਿਲਾਂ ਹੀ ਮੁਸਾਫਰਾਂ ਦੀ ਪਸੰਦੀਦਾ ਰੇਲ ਹੈ। ਇਹ ਹਰ ਵੀਰਵਾਰ ਨੂੰ ਰਾਤ 11:45 ਵਜੇ ਚੰਡੀਗੜ੍ਹ ਤੋਂ ਰਵਾਨਾ ਹੁੰਦੀ ਹੈ ਅਤੇ ਅਗਲੇ ਦਿਨ ਸ਼ਾਮ 4:35 ਵਜੇ ਵਾਰਾਣਸੀ ਪਹੁੰਚਦੀ ਹੈ। ਫਿਲਹਾਲ, ਇਹ ਟ੍ਰੇਨ 30 ਅਕਤੂਬਰ ਤੱਕ ਪੂਰੀ ਤਰ੍ਹਾਂ ਬੁੱਕ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















