ਪੜਚੋਲ ਕਰੋ

Punjab ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲੇ, ਕੈਬਨਿਟ ਮੰਤਰੀਆਂ ਦੀ ਘਟਾਈ ਸਾਲਾਨਾ ਗ੍ਰਾਂਟ

Bhagwant maan  ਸੋਮਵਾਰ ਨੂੰ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ। ਮੰਤਰੀ ਮੰਡਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਕੈਬਨਿਟ ਮੰਤਰੀਆਂ ਨੂੰ ਮਿਲਣ ਵਾਲੀ ਗ੍ਰਾਂਟ ਵਿੱਚ ਕਟੌਤੀ ਨੂੰ ਮਨਜ਼ੂਰੀ ਦੇ ਦਿੱਤੀ..

 Punjab goveronmjent -  ਸੋਮਵਾਰ ਨੂੰ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ। ਮੰਤਰੀ ਮੰਡਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਕੈਬਨਿਟ ਮੰਤਰੀਆਂ ਨੂੰ ਮਿਲਣ ਵਾਲੀ ਗ੍ਰਾਂਟ ਵਿੱਚ ਕਟੌਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਦੀ 50 ਕਰੋੜ ਰੁਪਏ ਦੀ ਸਾਲਾਨਾ ਗ੍ਰਾਂਟ ਨੂੰ 37 ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਜਦਕਿ ਕੈਬਨਿਟ ਮੰਤਰੀਆਂ ਦੀ ਸਾਲਾਨਾ ਗ੍ਰਾਂਟ ਡੇਢ ਕਰੋੜ ਰੁਪਏ ਤੋਂ ਘਟਾ ਕੇ 1 ਕਰੋੜ ਰੁਪਏ ਕਰ ਦਿੱਤੀ ਗਈ ਹੈ।    

ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਟੈਕਸ ਚੋਰੀ ਵਿੱਚ ਸ਼ਾਮਲ ਬੁਟੀਕ ਅਤੇ ਆਈਲੈਂਡ ਸੈਂਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿੰਚਾਈ ਵਿਭਾਗ ਦੀ ਸਾਲ 2021-22 ਦੀ ਸਾਲਾਨਾ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਗਰ ਨਾਲ ਸਬੰਧਤ ਬਿਮਾਰੀਆਂ ਦੀ ਰੋਕਥਾਮ ਲਈ ਮੋਹਾਲੀ ਵਿੱਚ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸ ਸਥਾਪਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 4 ਕੈਦੀਆਂ ਦੀ ਅਗਾਊਂ ਰਿਹਾਈ ਦੀ ਅਰਜ਼ੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਕ ਦੀ ਰਿਪੋਰਟ ਰੱਦ ਕਰ ਦਿੱਤੀ ਗਈ ਹੈ। ਇਹ ਸਾਰੇ ਫੈਸਲੇ ਮੁੱਖ ਮੰਤਰੀ ਦਫਤਰ ਪੰਜਾਬ ਸਿਵਲ ਸਕੱਤਰੇਤ-1 ਵਿਖੇ ਹੋਈ ਮੀਟਿੰਗ ਦੌਰਾਨ ਲਏ ਗਏ।

   ਉਧਰ ਦੂਜੇ ਪਾਸੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦਾ ਵਧੀਆ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਲਕੇ 29 ਅਗਸਤ ਨੂੰ ‘ਖੇਡਣ ਵਤਨ ਪੰਜਾਬ ਦੀਆ’ ਖੇਡਾਂ ਸ਼ੁਰੂ ਹੋਣਗੀਆਂ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਿਰਕਤ ਕਰਨਗੇ। ਮੰਤਰੀ ਅਮਨ ਅਰੋੜਾ ਨੇ ਕਿਹਾ ਕਿ 'ਖੇਡਣ ਵਤਨ ਪੰਜਾਬ ਦੀਆ' ਖੇਡਾਂ ਦਾ ਮਹਾਕੁੰਭ ਹੈ, ਜਿਸ ਵਿੱਚ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਮੁਕਾਬਲਿਆਂ ਦਾ ਵਿਸ਼ੇਸ਼ ਤੌਰ 'ਤੇ ਆਯੋਜਨ ਕੀਤਾ ਗਿਆ ਹੈ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਨਿਵਾਰਨ ਵਿਭਾਗ ਵਿੱਚ ਤਕਨੀਕੀ ਕਾਡਰ ਦੀਆਂ 20 ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਗਈ।

   ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਲੁਧਿਆਣਾ ਦੇ ਸ਼ਰਾਬ ਦੇ ਠੇਕਿਆਂ ’ਤੇ ਨਸ਼ਿਆਂ ਦੀ ਵਿਕਰੀ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਰਾਜਪਾਲ ਵੱਲੋਂ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਰਾਜਪਾਲ ਨੂੰ ਇਹ ਦੋਸ਼ ਲਾਉਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨੀ ਚਾਹੀਦੀ ਸੀ ਕਿ ਠੇਕੇ ਨਸ਼ੇ ਵੇਚ ਰਹੇ ਹਨ। ਰਾਜਪਾਲ ਨੂੰ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਅਜਿਹੇ ਦੋਸ਼ ਨਹੀਂ ਲਗਾਉਣੇ ਚਾਹੀਦੇ। ਗੁਜਰਾਤ ਵਿੱਚ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਲੁਧਿਆਣਾ ਨਾਲ ਸਬੰਧਤ ਸੀ । ਜਦੋਂ ਸਬੰਧਤ ਠੇਕੇਦਾਰਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ ਤਾਂ ਅਦਾਲਤ ਦੇ ਹੁਕਮਾਂ ’ਤੇ ਠੇਕੇ ਮੁੜ ਚਾਲੂ ਕਰ ਦਿੱਤੇ ਗਏ।   ਨਾਲ ਹੀ ਮੰਤਰੀ ਮੰਡਲ ਦੀ ਮੀਟਿੰਗ ਨੇ ਮੋਹਾਲੀ ਵਿਖੇ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਜ਼ ਦੀ ਸਥਾਪਨਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇੱਥੇ ਵਾਜਬ ਦਰਾਂ 'ਤੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਹ ਵਿਸ਼ਵ ਪੱਧਰੀ ਕੇਂਦਰ ਜਿਗਰ ਨਾਲ ਸਬੰਧਤ ਬਿਮਾਰੀਆਂ ਦੀ ਜਾਂਚ, ਸਿਹਤ ਸਹੂਲਤਾਂ, ਕਾਉਂਸਲਿੰਗ ਅਤੇ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਮੁਹਾਲੀ ਵਿੱਚ 484 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ।  

 ਇਸਤੋਂ ਇਲਾਵਾ 12ਵੀਂ ਜਮਾਤ ਤੱਕ ਦੇ ਸਕੂਲਾਂ ਵਿੱਚ ਵਿਜ਼ਿਟਿੰਗ ਫੈਕਲਟੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨਿਕ ਸੁਧਾਰ ਵਿਭਾਗ ਵਿੱਚ 20 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਸਿਹਤ ਵਿਭਾਗ ਦੀ ਮੁਹਾਲੀ ਇਕਾਈ ਲਈ 484 ਅਸਾਮੀਆਂ ਦੀ ਭਰਤੀ ’ਤੇ ਕਰੀਬ 60 ਕਰੋੜ ਰੁਪਏ ਖਰਚ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਵਿੱਚ ਸੁਧਾਰ ਸਰਕਾਰ ਦੀ ਤਰਜੀਹ ਹੈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ
Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ
SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ  ਫੈਸਲਾ ?
SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ ਫੈਸਲਾ ?
Advertisement
ABP Premium

ਵੀਡੀਓਜ਼

ਦੋਸਾਝਾਂਵਾਲਾ ਪੁੱਜਿਆ ਮੁੰਬਈ , ਅੱਜ ਨੀ ਰੁੱਕਦਾ ਦਿਲਜੀਤ ਦਾ ਧਮਾਲਦਿਲਜੀਤ ਦੇ ਲਿਬਾਸ 'ਚ ਡੱਬਾਵਾਲੇ , ਪੰਜਾਬੀ ਹਰ ਪਾਸੇ ਛਾਅ ਗਏ ਓਏਦਿਲਜੀਤ ਦਾ ਦੀਵਾਨਾ ਹੈ ਵਰੁਣ ਧਵਨ , ਮਾਣ ਹੈ ਸਾਨੂੰ ਦਿਲਜੀਤ ਦੋਸਾਂਝ ਤੇਦਿਲਜੀਤ ਦੋਸਾਂਝ ਦੀ ਸ਼ੋਅ ਮਗਰ ਪ੍ਰਸ਼ਾਸਨ , ਚੰਡੀਗੜ੍ਹ ਸ਼ੋਅ ਤੇ ਛਿੜੀ ਨਵੀਂ ਬਹਿਸ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ
Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ
SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ  ਫੈਸਲਾ ?
SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ ਫੈਸਲਾ ?
ਮੋਟਰਸਾਈਕਲ ਹੋਵੇ ਜਾਂ ਕਾਰ, ਕਦੇ ਵੀ ਟੈਂਕੀ ਨਾ ਕਰਵਾਓ ਫੁੱਲ, ਹੋ ਸਕਦੈ ਵੱਡਾ ਹਾਦਸਾ, ਜਾਣੋ ਵਜ੍ਹਾ
ਮੋਟਰਸਾਈਕਲ ਹੋਵੇ ਜਾਂ ਕਾਰ, ਕਦੇ ਵੀ ਟੈਂਕੀ ਨਾ ਕਰਵਾਓ ਫੁੱਲ, ਹੋ ਸਕਦੈ ਵੱਡਾ ਹਾਦਸਾ, ਜਾਣੋ ਵਜ੍ਹਾ
ਕ੍ਰਿਸਮਸ ਤੋਂ ਠੀਕ ਪਹਿਲਾਂ ਧਰਤੀ 'ਤੇ ਮੱਚੇਗੀ ਤਬਾਹੀ! ਜਾਣੋ ਕੀ ਹੈ ਪ੍ਰਿਥਵੀ ਦੇ ਨੇੜਿਓਂ ਲੰਘ ਰਿਹਾ ਇਹ ਵੱਡਾ ਖ਼ਤਰਾ
ਕ੍ਰਿਸਮਸ ਤੋਂ ਠੀਕ ਪਹਿਲਾਂ ਧਰਤੀ 'ਤੇ ਮੱਚੇਗੀ ਤਬਾਹੀ! ਜਾਣੋ ਕੀ ਹੈ ਪ੍ਰਿਥਵੀ ਦੇ ਨੇੜਿਓਂ ਲੰਘ ਰਿਹਾ ਇਹ ਵੱਡਾ ਖ਼ਤਰਾ
Punjab News: ਭਾਰਤ ਭੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਹਾਈਕੋਰਟ ਤੋਂ ਮਿਲੀ ਜ਼ਮਾਨਤ, FIR ਰੱਦ ਕਰਨ ਦੇ ਹੁਕਮ
Punjab News: ਭਾਰਤ ਭੂਸ਼ਣ ਆਸ਼ੂ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਹਾਈਕੋਰਟ ਤੋਂ ਮਿਲੀ ਜ਼ਮਾਨਤ, FIR ਰੱਦ ਕਰਨ ਦੇ ਹੁਕਮ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ
Embed widget