ਪੜਚੋਲ ਕਰੋ

Punjab News: ਸੁਖਬੀਰ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, PGI ’ਚ ਹੋਈ ਪੈਰ ਦੀ ਸਰਜਰੀ

PGI ’ਚ ਸੁਖਬੀਰ ਸਿੰਘ ਬਾਦਲ ਦੇ ਪੈਰ ਦਾ ਸਫਲ ਆਪਰੇਸ਼ਨ ਹੋਇਆ ਹੈ। ਉਨ੍ਹਾੰ ਦੀ ORIF ਸਰਜਰੀ ਕੀਤੀ ਗਈ ਹੈ। ਆਓ ਜਾਣਦੇ ਹਾਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਆ ਰਹੇ ਅਪਡੇਟ ਬਾਰੇ...

Sukhbir Singh Badal health update: ਚੰਡੀਗੜ੍ਹ ਦੇ ਪੀਜੀਆਈ (PGI) ’ਚ ਸੁਖਬੀਰ ਸਿੰਘ ਬਾਦਲ ਦਾ ਸਫ਼ਲ ਆਪਰੇਸ਼ਨ ਹੋਇਆ। ਉਨ੍ਹਾਂ ਦੀ ਓਆਰਆਈਐਫ (ORIF) ਸਰਜਰੀ ਹੋਈ ਹੈ ਜੋ ਕਿ ਸਫਲ ਰਹੀ ਹੈ। ਦੱਸ ਦਈਏ ਕਿ ਓਆਰਆਈਐਫ ਸਰਜਰੀ ਰਾਹੀਂ ਸੱਟ ਜਲਦੀ ਠੀਕ ਕਰਨ ਲਈ ਪੈਰ ’ਚ ਛੋਟੀ ਪਲੇਟ ਪਾਈ ਗਈ ਹੈ। ਫਿਲਹਾਲ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸਿਹਤ ਸਥਿਰ ਹੈ। ਅਜੇ ਉਹ ਪੀਜੀਆਈ ਦੇ ਵਿੱਚ ਹੀ ਭਰਤੀ ਹਨ। ਡਾਕਟਰਾਂ ਨੇ ਉਨ੍ਹਾਂ ਆਰਾਮ ਕਰਨਾ ਦੱਸਿਆ ਹੈ। 

ਹੋਰ ਪੜ੍ਹੋ : 555ਵਾਂ ਪ੍ਰਕਾਸ਼ ਪੁਰਬ ਦੇ ਲਈ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ ਜਥਾ, ਪਾਕਿਸਤਾਨ ਨੇ 1481 ਸ਼ਰਧਾਲੂਆਂ ਨੂੰ ਨਹੀਂ ਦਿੱਤਾ ਵੀਜ਼ਾ

ਦੱਸ ਦਈਏ ਕਿ ਬੀਤੇ ਦਿਨ ਸੁਖਬੀਰ ਸਿੰਘ ਬਾਦਲ (Sukhbir Singh Badal) ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੇਨਤੀ ਪੱਤਰ ਦੇਣ ਲਈ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਜਿਸ ਕਾਰਨ ਉਨ੍ਹਾਂ ਦੇ ਸੱਜੇ ਪੈਰ ਦੀ ਉਂਗਲ ਟੁੱਟ ਗਈ ਸੀ। 

ਜ਼ਿਕਰਯੋਗ ਹੈ ਕਿ ਤਨਖਾਹੀਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਅਕਾਲ ਤਖ਼ਤ ਸਕੱਤਰੇਤ ਵਿਖੇ ਇੱਕ ਬੇਨਤੀ ਪੱਤਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਸਬੰਧਤ ਮਾਮਲੇ ਦੀ ਅਗਲੇਰੀ ਕਾਰਵਾਈ ਜਲਦ ਕਰਨ ਲਈ ਲਿਖਿਆ ਸੀ। ਉਨ੍ਹਾਂ ਨੇ ਇੱਕ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਉਨ੍ਹਾਂ ਨਾਲ ਸਬੰਧਤ ਮਾਮਲੇ ਵਿਚ ਅਗਲੇਰੀ ਕਾਰਵਾਈ ਜਲਦ ਕੀਤੀ ਜਾਵੇ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਕੁੱਝ ਨਿੱਜੀ ਰੁਝੇਵੇਂ ਵੀ ਹਨ, ਜਿਸ ਕਾਰਨ ਉਹ ਚਾਹੁੰਦੇ ਹਨ ਕਿ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਜਲਦੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਤਨਖਾਹੀਆ ਐਲਾਨੇ ਨੂੰ ਢਾਈ ਮਹੀਨੇ ਬੀਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜੋ ਵੀ ਆਦੇਸ਼ ਕੀਤਾ ਜਾਵੇਗਾ ਉਹ ਸਿਰ ਮੱਥੇ ਪ੍ਰਵਾਨ ਕਰਨਗੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Punjab Weather Update: ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
Punjab School Holiday: ਪੰਜਾਬ 'ਚ ਛੁੱਟੀ ਦਾ ਐਲਾਨ! ਸੋਮਵਾਰ ਨੂੰ ਚੰਡੀਗੜ੍ਹ-ਮੋਹਾਲੀ ਤੇ ਜਲੰਧਰ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਛੁੱਟੀ ਦਾ ਐਲਾਨ! ਸੋਮਵਾਰ ਨੂੰ ਚੰਡੀਗੜ੍ਹ-ਮੋਹਾਲੀ ਤੇ ਜਲੰਧਰ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ...
Big News: ਸਕੂਲਾਂ 'ਚ 17 ਅਗਸਤ ਨੂੰ ਛੁੱਟੀ ਦਾ ਐਲਾਨ, ਜਾਣੋ ਸੋਮਵਾਰ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ, ਜ਼ਿਲ੍ਹਾ ਸਿੱਖਿਆ ਵਿਭਾਗ ਦਾ ਅਹਿਮ ਫੈਸਲਾ...
ਸਕੂਲਾਂ 'ਚ 17 ਅਗਸਤ ਨੂੰ ਛੁੱਟੀ ਦਾ ਐਲਾਨ, ਜਾਣੋ ਸੋਮਵਾਰ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ, ਜ਼ਿਲ੍ਹਾ ਸਿੱਖਿਆ ਵਿਭਾਗ ਦਾ ਅਹਿਮ ਫੈਸਲਾ...
ਕੌਮੀ ਇਨਸਾਫ ਮੋਰਚਾ ਦਾ ਚੰਡੀਗੜ੍ਹ ਕੂਚ, ਕੋਈ ਰੂਟ ਤੈਅ ਨਹੀਂ; ਸਿਮਰਨਜੀਤ ਮਾਨ ਨੂੰ ਲਿਆ ਹਿਰਾਸਤ 'ਚ
ਕੌਮੀ ਇਨਸਾਫ ਮੋਰਚਾ ਦਾ ਚੰਡੀਗੜ੍ਹ ਕੂਚ, ਕੋਈ ਰੂਟ ਤੈਅ ਨਹੀਂ; ਸਿਮਰਨਜੀਤ ਮਾਨ ਨੂੰ ਲਿਆ ਹਿਰਾਸਤ 'ਚ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
 Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Embed widget