Chandigarh News: ਅਲਾਟ ਕੀਤੇ ਫਲੈਟਾਂ 'ਚ ਕੋਈ ਹੋਰ ਰਹਿ ਰਿਹਾ? ਹਾਊਸਿੰਗ ਬੋਰਡ ਸੌਂਪੇਗਾ ਪੁਰੋਹਿਤ ਨੂੰ ਰਿਪੋਰਟ
ਬੋਰਡ ਨੇ 1268 ਫਲੈਟਾਂ ਦਾ ਸਰਵੇਖਣ ਮੁਕੰਮਲ ਕਰ ਲਿਆ ਹੈ। ਇਸ ਵਿੱਚ ਸੈਕਟਰ-49 ਦੇ 88, ਸੈਕਟਰ-56 ਦੇ 131, ਸੈਕਟਰ-38 ਵੈਸਟ ਦੇ 134, ਧਨਾਸ ਦੇ 513, ਇੰਡਸਟਰੀਅਲ ਏਰੀਆ ਤੇ ਰਾਮਦਰਬਾਰ ਦੇ 60, ਮੌਲੀ ਜੱਗਰਾਂ ਦੇ 110 ਤੇ ਮਲੋਆ ਦੇ 232 ਫਲੈਟ ਸ਼ਾਮਲ ਹਨ।

Chandigarh News: ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਛੋਟੇ ਫਲੈਟਾਂ ਦਾ ਸਰਵੇਖਣ ਕਰਵਾਇਆ ਗਿਆ ਹੈ। ਇਸ ਸਰਵੇਖਣ ਮੁਕੰਮਲ ਕਰ ਲਿਆ ਗਿਆ ਹੈ। ਸ਼ਹਿਰ ਵਿੱਚ ਬੰਦ ਪਏ 1286 ਫਲੈਟਾਂ ਦੀ ਰਿਪੋਰਟ ਬੋਰਡ ਵੱਲੋਂ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਜਲਦ ਸੌਂਪੀ ਜਾਵੇਗੀ। ਇਸ ਤੋਂ ਬਾਅਦ ਪ੍ਰਸ਼ਾਸਕ ਰਿਪੋਰਟ ਦੇ ਆਧਾਰ ’ਤੇ ਆਖਰੀ ਫ਼ੈਸਲਾ ਲੈਣਗੇ।
ਦੱਸ ਦਈਏ ਕਿ ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਸ਼ਹਿਰ ਵਿੱਚ ਛੋਟੇ ਫਲੈਟਾਂ ਦੇ ਅਸਲੀ ਮਾਲਕਾਂ ਦੀ ਜਾਂਚ ਲਈ ਸਰਵੇਖਣ ਕੀਤਾ ਗਿਆ ਸੀ। ਬੋਰਡ ਨੇ 1268 ਫਲੈਟਾਂ ਦਾ ਸਰਵੇਖਣ ਮੁਕੰਮਲ ਕਰ ਲਿਆ ਹੈ। ਇਸ ਵਿੱਚ ਸੈਕਟਰ-49 ਦੇ 88, ਸੈਕਟਰ-56 ਦੇ 131, ਸੈਕਟਰ-38 ਵੈਸਟ ਦੇ 134, ਧਨਾਸ ਦੇ 513, ਇੰਡਸਟਰੀਅਲ ਏਰੀਆ ਤੇ ਰਾਮਦਰਬਾਰ ਦੇ 60, ਮੌਲੀ ਜੱਗਰਾਂ ਦੇ 110 ਤੇ ਮਲੋਆ ਦੇ 232 ਫਲੈਟ ਸ਼ਾਮਲ ਹਨ।
ਯਾਦ ਰਹ ਚੰਡੀਗੜ੍ਹ ਹਾਊਸਿੰਗ ਬੋਰਡ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਜਿਨ੍ਹਾਂ ਵਿਅਕਤੀਆਂ ਨੂੰ ਫਲੈਟ ਅਲਾਟ ਕੀਤੇ ਗਏ ਸਨ, ਅੱਜ ਉਨ੍ਹਾਂ ਫਲੈਟਾਂ ਵਿੱਚ ਕੋਈ ਹੋਰ ਰਹਿ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ’ਤੇ ਯੂਟੀ ਦੇ ਪ੍ਰਸ਼ਾਸਕ ਨੇ ਸਾਰੇ ਫਲੈਟਾਂ ਦੀ ਜਾਂਚ ਦੇ ਹੁਕਮ ਦਿੱਤੇ ਸਨ। ਚੰਡੀਗੜ੍ਹ ਹਾਊਸਿੰਗ ਬੋਰਡ ਨੇ ਉਕਤ ਆਦੇਸ਼ਾਂ ਦੇ ਆਧਾਰ ’ਤੇ ਸ਼ਹਿਰ ਵਿਚਲੇ ਹਾਊਸਿੰਗ ਬੋਰਡ ਦੇ ਸਾਰੇ ਫਲੈਟਾਂ ’ਚ ਪਹੁੰਚ ਕੇ ਸਰਵੇਖਣ ਕੀਤਾ ਗਿਆ ਹੈ।
ਚੰਡੀਗੜ੍ਹ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਰੱਖਣ ਦਾ ਨੋਟੀਫਿਕੇਸ਼ਨ ਜਾਰੀ
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਰੱਖਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 25 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਸ਼ਹੀਦੇ ਆਜ਼ਮ ਨੂੰ ਸ਼ਰਧਾਂਜਲੀ ਵਜੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ।
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਨਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਰੇੜਕਾ ਚੱਲ ਰਿਹਾ ਸੀ। ਇਹ ਹਵਾਈ ਅੱਡਾ ਪੰਜਾਬ ਦੀ ਜ਼ਮੀਨ ਵਿੱਚ ਬਣਿਆ ਹੈ। ਇਸ ਲਈ ਪੰਜਾਬ ਦੇ ਲੀਡਰ ਇਸ ਨੂੰ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ ਕਹਿਣ ਉੱਪਰ ਇਤਰਜ਼ਾ ਜਤਾ ਰਹੇ ਸੀ।






















