Sangrur News: ਅਣਖ ਖ਼ਾਤਰ ਫਾਹਾ ਲਾ ਕੇ ਕੀਤਾ ਧੀ ਦਾ ਕਤਲ, ਪਿਓ ਤੇ ਚਾਚਾ ਗ੍ਰਿਫਤਾਰ
Honor Killing : ਸ਼ੇਰ ਸਿੰਘ ਨੇ ਕਰੀਬ 6 ਮਹੀਨੇ ਪਹਿਲਾਂ ਆਪਣੀ ਲੜਕੀ ਦੀ ਮੰਗਣੀ ਹਰਿਆਣਾ ਦੇ ਪਿੰਡ ਚਾਂਦੜ ਵਿਖੇ ਕਰ ਦਿੱਤੀ ਸੀ ਪਰ ਧੀ ਨੇ ਉਥੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
Sangrur News: ਅਣਖ ਖ਼ਾਤਰ ਪਿਤਾ ਨੇ ਭਰਾ ਨਾਲ ਮਿਲ ਕੇ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ। ਸੂਤਰਾਂ ਮੁਤਾਬਕ ਲੜਕੀ ਦੇ ਇੱਕ ਲੜਕੇ ਨਾਲ ਪ੍ਰੇਮ ਸਬੰਧ ਸਨ। ਉਹ ਉਸ ਲੜਕੇ ਨਾਲ ਭੱਜਣਾ ਚਾਹੁੰਦੀ ਸੀ। ਜਦੋਂ ਇਹ ਘਟਨਾ ਪਿੰਡ ਵਿੱਚ ਫੈਲ ਗਈ ਤਾਂ ਪਿਤਾ ਤੇ ਚਾਚੇ ਨੇ ਬੇਇੱਜ਼ਤੀ ਮਹਿਸੂਸ ਕਰਦਿਆਂ ਧੀ ਨੂੰ ਫਾਹੇ ਨਾਲ ਲਟਕਾ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਮਗਰੋਂ ਘਟਨਾ 'ਤੇ ਪਰਦਾ ਪਾਉਣ ਲਈ ਇਸ ਮਾਮਲੇ ਨੂੰ ਖੁਦਕੁਸ਼ੀ ਕਰਾਰ ਦੇ ਦਿੱਤਾ ਗਿਆ। ਇਸ ਘਟਨਾ ਦਾ ਪਤਾ ਦੋ ਮਹੀਨੇ ਬਾਅਦ ਲੱਗਾ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ।
ਐਸਐਚਓ ਖਨੌਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ੇਰ ਸਿੰਘ ਵਾਸੀ ਮੰਡਵੀ ਦੀ ਲੜਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡਵੀ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੀ ਸੀ। ਉਸ ਦੇ ਪਿੰਡ ਬੰਗਾ ਦੇ ਇੱਕ ਲੜਕੇ ਨਾਲ ਪ੍ਰੇਮ ਸਬੰਧ ਸਨ। ਇਸ ਕਾਰਨ ਸ਼ੇਰ ਸਿੰਘ ਨੇ ਕਰੀਬ 6 ਮਹੀਨੇ ਪਹਿਲਾਂ ਆਪਣੀ ਲੜਕੀ ਦੀ ਮੰਗਣੀ ਹਰਿਆਣਾ ਦੇ ਪਿੰਡ ਚਾਂਦੜ ਵਿਖੇ ਕਰ ਦਿੱਤੀ ਸੀ ਪਰ ਧੀ ਨੇ ਉਥੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਪਰਿਵਾਰ ਪਤਾ ਲੱਗਾ ਕਿ ਉਹ ਪਿੰਡ ਬੰਗਾ ਦੇ ਮੁੰਡੇ ਨਾਲ ਗੱਲਾਂ ਕਰਦੀ ਰਹਿੰਦੀ ਸੀ। 26 ਅਕਤੂਬਰ ਨੂੰ ਅਧਿਆਪਕਾ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਸੀ ਕਿ ਇੱਕ ਲੜਕਾ ਸਕੂਲ ਦੇ ਗੇਟ 'ਤੇ ਖੜ੍ਹਾ ਹੈ। ਇਸ ਨਾਲ ਉਹ ਸਕੂਲ ਤੋਂ ਭੱਜਣਾ ਚਾਹੁੰਦੀ ਹੈ। ਇਸ ਤੋਂ ਬਾਅਦ ਪਿੰਡ ਵਿੱਚ ਹੰਗਾਮਾ ਹੋ ਗਿਆ। ਸ਼ੇਰ ਸਿੰਘ ਤੇ ਉਸ ਦੇ ਭਰਾ ਨੇ ਇਸ ਨੂੰ ਬੇਇੱਜ਼ਤੀ ਸਮਝਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।