Jalandhar News: ਇੰਗਲੈਂਡ ਤੋਂ ਬੁਰੀ ਖ਼ਬਰ! ਜਲੰਧਰ ਦੇ ਲਾਪਤਾ ਹੋਏ ਗੁਰਸ਼ਮਨ ਭਾਟੀਆ ਦੀ ਮੌਤ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ 15 ਦਸੰਬਰ ਤੋਂ ਲਾਪਤਾ ਗੁਰਸ਼ਮਨ ਭਾਟੀਆ ਬਾਰੇ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ। ਹੁਣ ਖਬਰ ਆਈ ਹੈ ਕਿ ਗੁਰਸ਼ਮਨ ਦੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਗਈ।
Jalandhar News: ਇੰਗਲੈਂਡ ਦੇ ਲੰਡਨ 'ਚ ਲਾਪਤਾ ਹੋਏ ਜਲੰਧਰ ਦੇ ਨੌਜਵਾਨ ਗੁਰਸ਼ਮਨ ਸਿੰਘ ਭਾਟੀਆ (23) ਦੀ ਮੌਤ ਹੋ ਗਈ ਹੈ। ਮਾਡਲ ਟਾਊਨ ਦਾ ਰਹਿਣ ਵਾਲਾ ਗੁਰਸ਼ਮਨ ਭਾਟੀਆ 15 ਦਸੰਬਰ ਤੋਂ ਲਾਪਤਾ ਸੀ। ਇਸ ਕਰਕੇ ਪੂਰਾ ਪਰਿਵਾਰ ਸਦਮੇ 'ਚ ਹੈ। ਗੁਰਸ਼ਮਨ ਈਸਟ ਲੰਡਨ ਵਿੱਚ ਪੜ੍ਹਨ ਗਿਆ ਸੀ। ਉਸ ਨੂੰ ਆਖਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ ਵਿਖੇ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ: ਸੀਐਮ ਭਗਵੰਤ ਮਾਨ ਕੋਲ ਕਿਸਾਨ ਲੀਡਰਾਂ ਨੇ ਉਠਾਏ ਮਸਲੇ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਦੱਸ ਦਈਏ ਕਿ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ 15 ਦਸੰਬਰ ਤੋਂ ਲਾਪਤਾ ਗੁਰਸ਼ਮਨ ਭਾਟੀਆ ਬਾਰੇ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ। ਹੁਣ ਖਬਰ ਆਈ ਹੈ ਕਿ ਗੁਰਸ਼ਮਨ ਦੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਗਈ।
ਸੂਤਰਾਂ ਮੁਤਾਬਕ ਗੁਰਸ਼ਮਨ ਦਾ ਜਨਮ ਦਿਨ 15 ਦਸੰਬਰ ਨੂੰ ਸੀ। ਜਨਮ ਦਿਨ ਮਨਾ ਕੇ ਸਾਰੇ ਦੋਸਤ 15 ਦਸੰਬਰ ਦੀ ਰਾਤ ਨੂੰ ਆਪੋ-ਆਪਣੇ ਘਰਾਂ ਨੂੰ ਚਲੇ ਗਏ। ਇਸ ਤੋਂ ਬਾਅਦ ਗੁਰਸ਼ਮਨ ਲਾਪਤਾ ਹੋ ਗਿਆ ਸੀ। ਗੁਰਸ਼ਮਨ ਦੀ ਮੌਤ ਦੀ ਸੂਚਨਾ ਸੋਮਵਾਰ ਰਾਤ ਨੂੰ ਮਿਲੀ ਹੈ। ਗੁਰਸ਼ਮਨ ਨੇ 15 ਦਿਨਾਂ ਬਾਅਦ ਯੂਕੇ ਤੋਂ ਐਮਬੀਏ ਦੀ ਡਿਗਰੀ ਲੈਣੀ ਸੀ। ਪਰਿਵਾਰ ਅਰਜੰਟ ਵੀਜ਼ਾ ਲਵਾ ਵਿਦੇਸ਼ ਗਿਆ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਕਰੀਬ 12.30 ਵਜੇ ਯੂਕੇ ਤੋਂ ਪਤਾ ਲੱਗਾ ਕਿ ਗੁਰਸ਼ਮਨ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਪਰਿਵਾਰ ਤੁਰੰਤ ਲੰਡਨ ਲਈ ਰਵਾਨਾ ਹੋ ਗਿਆ। ਪਰਿਵਾਰ ਨੇ ਕਿਹਾ- ਗੁਰਸ਼ਮਨ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।