ਦੋਸਤਾਂ ਨਾਲ ਗਿਆ ਸੀ ਬਾਹਰ, ਥੋੜੀ ਦੇਰ ਬਾਅਦ ਆਈ ਖ਼ਬਰ ਨੇ ਘਰ 'ਚ ਪਵਾਤੇ ਵੈਣ...ਜਾਣੋ ਪੂਰਾ ਮਾਮਲਾ
Jalandhar News: ਜਲੰਧਰ ਵਿੱਚ ਫੋਲੜੀਵਾਲ ਗੰਦੇ ਨਾਲ ਦੇ ਕੋਲ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ।

Jalandhar News: ਜਲੰਧਰ ਵਿੱਚ ਫੋਲੜੀਵਾਲ ਗੰਦੇ ਨਾਲ ਦੇ ਕੋਲ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਨੌਜਵਾਨ ਆਪਣੇ ਦੋਸਤਾਂ ਨਾਲ ਸਾਈਕਲ ‘ਤੇ ਗਿਆ ਸੀ, ਜਦੋਂ ਰਾਤ ਇੱਕ ਵਜੇ ਤੱਕ ਘਰ ਨਹੀਂ ਆਇਆ ਤਾਂ ਥਾਣੇ ਵਿੱਚ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।
ਇਸ ਤੋਂ ਬਾਅਦ ਸਵੇਰੇ ਪਤਾ ਲੱਗਿਆ ਕਿ ਫੋਲੜੀਵਾਲ ਗੰਦੇ ਨਾਲੇ ਕੋਲ ਇੱਕ ਲਾਸ਼ ਪਈ ਹੈ, ਜਿਸ ਦੀ ਸ਼ਕਲ ਉਨ੍ਹਾਂ ਦੇ ਮੁੰਡੇ ਨਾਲ ਮਿਲਦੀ ਹੈ। ਮ੍ਰਿਤਕ ਦੀ ਪਛਾਣ ਕੁਲਦੀਪ ਯਾਦਵ ਦੇ ਤੌਰ ‘ਤੇ ਹੋਈ ਹੈ, ਜੋ ਕਿ ਨਿਊ ਜਵਾਹਰ ਨਗਰ ਦਾ ਰਹਿਣ ਵਾਲਾ ਹੈ।
ਪਰਿਵਾਰ ਵਾਲਿਆਂ ਨੇ ਕਤਲ ਦਾ ਲਾਇਆ ਦੋਸ਼
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ, ਉਨ੍ਹਾਂ ਦੇ ਮੁਤਾਬਕ ਉਸ ਦਾ ਮੋਬਾਈਲ ਫੋਨ ਅਤੇ ਪੈਸੇ ਗਾਇਬ ਹਨ, ਬਾਕੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਮੌਤ ਦਾ ਅਸਲ ਕਾਰਨ ਕੀ ਹੈ।
ਨੌਜਵਾਨ ਕੋਲੋਂ ਪੈਸੇ ਅਤੇ ਮੋਬਾਈਲ ਵੀ ਸੀ ਗਾਇਬ
ਉੱਥੇ ਹੀ ਜਲੰਧਰ ਹਾਈਟਸ ਪੁਲਿਸ ਸਟੇਸ਼ਨ ਦੇ ਇੰਚਾਰਜ ਸੁਰਜੀਤ ਸਿੰਘ ਜੌੜਾ ਨੇ ਕਿਹਾ ਕਿ ਨੌਜਵਾਨ ਦੀ ਮੌਤ ਬਿਮਾਰੀ ਕਾਰਨ ਹੋਈ ਹੋਣ ਦੀ ਸੰਭਾਵਨਾ ਹੈ। ਪਰ ਮ੍ਰਿਤਕ ਦੇ ਪਿਤਾ ਨੇ ਸੰਭਾਵਨਾ ਜਤਾਈ ਹੈ ਕਿ ਉਹ ਆਪਣੇ ਦੋਸਤਾਂ ਨਾਲ ਘਰੋਂ ਬਾਹਰ ਗਿਆ ਸੀ, ਇਸ ਲਈ ਇਹ ਸੰਭਵ ਹੈ ਕਿ ਕਿਸੇ ਨਿੱਜੀ ਦੁਸ਼ਮਣੀ ਕਰਕੇ ਉਪਰੋਕਤ ਲੋਕਾਂ ਨੇ ਉਸਦੇ ਪੁੱਤਰ ਦਾ ਕਤਲ ਕਰ ਦਿੱਤਾ ਹੋਵੇ ਅਤੇ ਫਰਾਰ ਹੋ ਗਏ ਹੋਣ।
ਮ੍ਰਿਤਕ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਸਦੇ ਪੁੱਤਰ ਦੇ ਨੱਕ ਅਤੇ ਹੱਥ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਖੂਨ ਵਹਿ ਰਿਹਾ ਸੀ। ਇਸ ਤੋਂ ਇਲਾਵਾ ਮੋਬਾਈਲ ਫੋਨ ਅਤੇ ਪੈਸੇ ਵੀ ਗਾਇਬ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















