ਪੜਚੋਲ ਕਰੋ
ਸਮੇਂ ਤੋਂ ਪਹਿਲਾਂ ਆ ਰਹੇ ਪੀਰੀਅਡਸ? ਕਿਤੇ ਤੁਸੀਂ ਇਸ ਸਮੱਸਿਆ ਨਾਲ ਤਾਂ ਨਹੀਂ ਜੂਝ ਰਹੇ
ਮਾਹਵਾਰੀ ਔਰਤਾਂ ਵਿੱਚ ਇੱਕ ਆਮ ਸਰੀਰਕ ਪ੍ਰਕਿਰਿਆ ਹੈ, ਪਰ ਇਹ ਔਰਤਾਂ ਦੀ ਸਿਹਤ ਦਾ ਸੂਚਕ ਵੀ ਹੈ। ਮਾਹਵਾਰੀ ਚੱਕਰ ਵਿੱਚ ਕੋਈ ਵੀ ਤਬਦੀਲੀ ਹੁੰਦੀ ਹੈ ਤਾਂ ਸਮਝ ਜਾਓ ਕੋਈ ਨਾ ਕੋਈ ਸਿਹਤ ਸਮੱਸਿਆ ਹੈ।
Menstruation
1/9

ਜੇਕਰ ਮਾਹਵਾਰੀ ਸਮੇਂ ਤੋਂ ਪਹਿਲਾਂ ਆ ਰਹੀ ਹੈ, ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ। ਮਾਹਿਰਾਂ ਦੇ ਅਨੁਸਾਰ, ਆਮ ਤੌਰ 'ਤੇ ਮਾਹਵਾਰੀ ਚੱਕਰ 28 ਦਿਨਾਂ ਦਾ ਹੁੰਦਾ ਹੈ, ਪਰ ਵੱਖ-ਵੱਖ ਔਰਤਾਂ ਵਿੱਚ ਇਹ ਚੱਕਰ 21-35 ਦਿਨਾਂ ਦਾ ਹੋ ਸਕਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਕਿਹੜਿਆਂ ਕਾਰਨਾਂ ਕਰਕੇ ਮਾਹਵਾਰੀ ਚੱਕਰ ਵਿੱਚ ਬਦਲਾਅ ਹੁੰਦਾ ਹੈ? ਜੇਕਰ ਮਾਹਵਾਰੀ ਸਮੇਂ ਤੋਂ ਪਹਿਲਾਂ ਆਉਂਦੀ ਹੈ ਤਾਂ ਇਸਦਾ ਸਭ ਤੋਂ ਆਮ ਕਾਰਨ ਹਾਰਮੋਨਲ ਅਸੰਤੁਲਨ ਹੈ। ਹਾਰਮੋਨਸ ਵਿੱਚ ਉਤਰਾਅ-ਚੜ੍ਹਾਅ ਦੇ ਕਰਕੇ ਮਾਹਵਾਰੀ ਚੱਕਰ ਵਿਗੜ ਜਾਂਦਾ ਹੈ। ਮਾਹਵਾਰੀ ਲਈ ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਹਾਰਮੋਨ ਜ਼ਿੰਮੇਵਾਰ ਹੁੰਦੇ ਹਨ। ਜਦੋਂ ਇਨ੍ਹਾਂ ਹਾਰਮੋਨਸ ਵਿੱਚ ਦਿੱਕਤ ਆਉਂਦੀ ਹੈ, ਤਾਂ ਮਾਹਵਾਰੀ ਸਮੇਂ ਤੋਂ ਪਹਿਲਾਂ ਆ ਜਾਂਦੀ ਹੈ।
2/9

ਬਹੁਤ ਜ਼ਿਆਦਾ ਕਸਰਤ ਕਰਨ ਨਾਲ ਮਾਹਵਾਰੀ ਅਨਿਯਮਿਤ ਹੋ ਸਕਦੀ ਹੈ ਜਾਂ ਮਾਹਵਾਰੀ ਪੂਰੀ ਤਰ੍ਹਾਂ ਬੰਦ ਹੋ ਸਕਦੀ ਹੈ। ਇਹ ਸਮੱਸਿਆ ਉਨ੍ਹਾਂ ਲੋਕਾਂ ਵਿੱਚ ਦੇਖੀ ਜਾਂਦੀ ਹੈ ਜੋ ਹਰ ਰੋਜ਼ ਘੰਟਿਆਂਬੱਧੀ ਟ੍ਰੇਨਿੰਗ ਲੈਂਦੇ ਹਨ। ਕਸਰਤ ਸਿਰਫ਼ ਉਦੋਂ ਹੀ ਮਾਹਵਾਰੀ ਨੂੰ ਪ੍ਰਭਾਵਿਤ ਕਰਦੀ ਹੈ ਜਦੋਂ ਤੁਸੀਂ ਖਾਣ ਨਾਲੋਂ ਜ਼ਿਆਦਾ ਕੈਲੋਰੀ ਬਰਨ ਕਰਦੇ ਹੋ। ਲੋੜੀਂਦੀ ਊਰਜਾ ਤੋਂ ਬਿਨਾਂ, ਸਰੀਰ ਓਵੂਲੇਟ ਕਰਨ ਲਈ ਲੋੜੀਂਦੇ ਪ੍ਰਜਨਨ ਹਾਰਮੋਨ ਦੀ ਮਾਤਰਾ ਪੈਦਾ ਨਹੀਂ ਕਰ ਸਕਦਾ।
Published at : 25 May 2025 08:19 AM (IST)
ਹੋਰ ਵੇਖੋ



















