Trapped Russian Jail: ਰੂਸ ਦੀ ਜੇਲ੍ਹ 'ਚ ਫਸੇ 6 ਨੌਜਵਾਨ ਭਾਰਤ ਵਾਪਸ ਪਰਤੇ, ਜੰਗਲਾਂ 'ਚ ਪੱਤੇ ਖਾ ਕੇ ਕਰਦੇ ਰਹੇ ਗੁਜ਼ਾਰਾ, ਸੁਣਾਈ ਹੱਡ ਬੀਤੀ
6 Youths Trapped Russian Jail Returned India: ਇੰਨ੍ਹਾਂ ਨੌਜਵਨਾਂ ਨੇ ਦੱਸਿਆ ਕਿ ਟ੍ਰੈਵਲ ਏਜੰਟ ਨੇ ਅਜਿਹਾ ਤਿੰਨ ਵਾਰ ਕੀਤਾ। ਜਦੋਂ ਯੂਰਪ ਵਿੱਚ ਦਾਖਲ ਨਾ ਹੋ ਸਕੇ ਤਾਂ ਏਜੰਟ ਨੇ ਉਨ੍ਹਾਂ ਨੂੰ ਫਿਨਲੈਂਡ ਦੇ ਬਰਡਰ ਲੰਘਾਉਣ ਦੀ ਕੋਸ਼ਿਸ਼
6 Youths Trapped Russian Jail Returned India: ਰਸ਼ੀਆ ਦੀ ਜੇਲ੍ਹ ਵਿੱਚ ਫਸੇ 6 ਭਾਰਤੀ ਨੌਜਵਾਨ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਆਪਣੇ ਘਰਾਂ ਨੂੰ ਵਾਪਸ ਪਰਤ ਸਕੇ ਹਨ। ਇੰਨ੍ਹਾਂ ਨੌਜਵਾਨਾਂ ਨੇ ਦੱਸਿਆ ਕਿਵੇਂ ਸਰਹੱਦ ਪਾਰ ਕਰਨ ਸਮੇਂ ਉਨ੍ਹਾਂ ‘ਤੇ ਅੱਤ ਦਾ ਤਸ਼ਦੱਦ ਕੀਤਾ ਗਿਆ। ਵਾਪਸ ਆਏ ਇੰਨ੍ਹਾਂ 6 ਨੌਜਵਾਨਾਂ ਵਿੱਚ ਪੰਜ ਪੰਜਾਬੀ ਅਤੇ ਇੱਕ ਹਰਿਆਣਾ ਦਾ ਨੌਜਵਾਨ ਸ਼ਾਮਿਲ ਹੈ। ਇੰਨ੍ਹਾਂ ਨੌਜਵਾਨਾਂ ਦੀ ਉਮਰ 18 ਤੋਂ 24 ਸਾਲਾਂ ਦੇ ਵਿਚਕਾਰ ਹੈ।
ਪੰਜਾਬ ਦੇ ਨੌਜਵਾਨਾਂ ਵਿੱਚ ਫਾਜਿਲਕਾ ਦਾ ਬਲਵਿੰਦਰ ਸਿੰਘ, ਕਪੂਰਥਲਾ ਦਾ ਗੁਰਮੀਤ ਸਿੰਘ, ਗੁਰਦਾਸਪੁਰ ਦੇ ਗੁਰਵਿਸ਼ਵਾਸ਼ ਸਿੰਘ ਤੇ ਹਰਜੀਤ ਸਿੰਘ ਗੁਰਦਾਸਪੁਰ ਅਤੇ ਜਲੰਧਰ ਦਾ ਲਖਵੀਰ ਸਿੰਘ ਸ਼ਾਮਿਲ ਸਨ ਅਤੇ ਕਰਨਾਲ (ਹਰਿਆਣਾ ) ਦਾ ਰਾਹੁਲ ਨੌਜਵਾਨ ਸ਼ਾਮਿਲ ਹੈ।
ਇੰਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਟ੍ਰੈਵਲ ਏਜੰਟ ਨੇ ਉਨ੍ਹਾਂ ਕੋਲੋ 13-13 ਲੱਖ ਰੁਪਏ ਲੈ ਕੇ ਸਪੇਨ ਭੇਜਣਾ ਸੀ। ਉਨ੍ਹਾਂ ਕਿਹਾ ਕਿ ਏਜੰਟ ਪਹਿਲਾਂ ਉਨ੍ਹਾਂ ਨੂੰ ਉਮਾਨ ਲੈ ਗਿਆ ਫਿਰ ਉਥੋਂ ਮਾਸਕੋ ਲੈ ਗਿਆ। ਮਾਸਕੋ ਤੋਂ ਬੇਲਾਰੂਸ ਲਿਜਾ ਕੇ ਉਥੋਂ ਪੈਦਲ ਜੰਗਲਾਂ ਰਾਹੀ ਪੁਰਤਗਾਲ ਤੇ ਲਤੀਵੀਆ ਰਾਹੀ ਯੂਰਪ ਵਿੱਚ ਦਾਖਲਾ ਕਰਵਉਣਾ ਸੀ।
ਪਰ ਉਥੇ ਫੌਜ ਨੇ ਉਨ੍ਹਾਂ ਨੂੰ ਫੜ ਲਿਆ ਤੇ ਕੁੱਟਮਾਰ ਕਰਕੇ ਫਿਰ ਬੇਲਾਰੂਸ ਦੇ ਜੰਗਲਾਂ ਵਿੱਚ ਛੱਡ ਦਿੱਤਾ। ਇੰਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਖਾਣਾ ਬਹੁਤ ਘੱਟ ਸੀ ਤੇ ਜੰਗਲਾਂ ਵਿੱਚ 14-14 ਘੰਟੇ ਤੁਰਨਾ ਪੈਂਦਾ ਸੀ ਤੇ ਜੰਗਲਾਂ ਦੇ ਪੱਤੇ ਖਾਹਕੇ ਤੇ ਪਾਣੀ ਨਾਲ ਗੁਜ਼ਾਰਾ ਕਰਨਾ ਪੈਂਦਾ ਸੀ।
ਇੰਨ੍ਹਾਂ ਨੌਜਵਨਾਂ ਨੇ ਦੱਸਿਆ ਕਿ ਟ੍ਰੈਵਲ ਏਜੰਟ ਨੇ ਅਜਿਹਾ ਤਿੰਨ ਵਾਰ ਕੀਤਾ। ਜਦੋਂ ਯੂਰਪ ਵਿੱਚ ਦਾਖਲ ਨਾ ਹੋ ਸਕੇ ਤਾਂ ਏਜੰਟ ਨੇ ਉਨ੍ਹਾਂ ਨੂੰ ਫਿਨਲੈਂਡ ਦੇ ਬਰਡਰ ਲੰਘਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਅਸਫਲ ਰਹੀ ਤੇ ਉਥੇ ਪੁਲੀਸ ਨੇ ਫੜ ਕੇ ਜੇਲ੍ਹ ਭੇਜ ਦਿੱਤਾ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਦਿਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ 17 ਅਤੇ 20 ਦਸੰਬਰ ਨੂੰ ਸੰਪਰਕ ਕੀਤਾ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਮਾਸਕੋ (ਰਸ਼ੀਆ) ਵਿਚਲੀ ਭਾਰਤੀ ਐਬੰਸੀ ਨਾਲ ਸੰਪਰਕ ਕੀਤਾ ਤੇ ਇੰਨ੍ਹਾਂ ਨੌਜਵਾਨਾਂ ਬਾਰੇ ਦੱਸਿਆ। ਭਾਰਤੀ ਐਬੰਸੀ ਨੇ ਤੁਰੰਤ ਕਾਰਵਾਈ ਕਰਦਿਆ ਇੰਨ੍ਹਾਂ ਨੌਜਵਾਨਾਂ ਨੂੰ ਚਾਰ-ਪੰਜ ਦਿਨਾਂ ਬਾਅਦ ਹੀ 24 ਦਸੰਬਰ ਨੂੰ ਵਾਪਸ ਭਾਰਤ ਭੇਜ ਦਿੱਤਾ।
ਸੰਤ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਤਰੀਕਿਆਂ ਨਾਲ ਵਿਦੇਸ਼ ਜਾਣ। ਜਿਹੜੇ ਟ੍ਰੈਵਲ ਏਜੰਟ ਠੱਗੀ ਮਾਰ ਦੇ ਹਨ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੀੜਤ ਅੱਗੇ ਆਉਣ ਤਾਂ ਜੋ ਭਵਿੱਖ ਵਿੱਚ ਹੋਰ ਲੋਕਾਂ ਨੂੰ ਏਨਾ ਠੱਗ ਟ੍ਰੈਵਲ ਏਜੰਟਾਂ ਤੋਂ ਬਚਾਇਆ ਜਾ ਸਕੇ।