AAP worker Protest: ਗੁੱਸੇ 'ਚ ਆਪ ਵਰਕਰਾਂ ਨੇ ਕੀਤਾ ਪ੍ਰਦਰਸ਼ਨ, BJP 'ਚ ਸ਼ਾਮਲ ਹੋਣ ਵਾਲੇ MP ਅਤੇ MLA ਦਾ ਫੂਕਿਆ ਪੁਤਲਾ
Jalandhar news: ਜਲੰਧਰ ਵਿੱਚ ਸੰਸਦ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਵਲੋਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਕ ‘ਆਪ’ ਵਰਕਰਾਂ ਵਿੱਚ ਕਾਫੀ ਰੋਸ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੇ ਵਰਕਰ ਦੋਹਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।

ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵਰਕਰ ਪ੍ਰਦਰਸ਼ਨ ਕਰਦੇ ਹੋਏ ਦੋਹਾਂ ਦੇ ਘਰ ਵੱਲ ਵੱਧ ਰਹੇ ਸੀ, ਜਿਨ੍ਹਾਂ ਨੂੰ ਪੁਲਿਸ ਨੇ ਉੱਥੇ ਜਾਣ ਤੋਂ ਰੋਕ ਲਿਆ ਹੈ। ਦੱਸ ਦਈਏ ਕਿ ਗੁੱਸੇ ਵਿੱਚ ਵਰਕਰਾਂ ਨੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਬੋਰਡ ‘ਤੇ ਲਾਲ ਰੰਗ ਲਾ ਕੇ ਉਸ ਦੀ ਭੰਨਤੋੜ ਕਰ ਦਿੱਤੀ ਹੈ ਤੇ ਨਾਲ ਹੀ ਉਨ੍ਹਾਂ ਦਾ ਪੁਤਲਾ ਵੀ ਫੂਕਿਆ ਹੈ। ਦੋਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ 'ਤੇ ਵਰਕਰਾਂ ਨੇ ਕਿਹਾ ਕਿ ਜਿਹੜੀ ਇਨ੍ਹਾਂ ਦੀ ਬਣਦੀ ਸਜ਼ਾ ਹੈ, ਉਹ ਇਨ੍ਹਾਂ ਨੂੰ ਚੋਣਾਂ ਵਿੱਚ ਮਿਲ ਜਾਵੇਗੀ।
ਇਹ ਵੀ ਪੜ੍ਹੋ: Jalandhar news: 'BJP 'ਚ ਸ਼ਾਮਲ ਹੋਣ ਲਈ 20-25 ਕਰੋੜ ਰੁਪਏ ਕੀਤੇ ਗਏ ਆਫ਼ਰ', BJP 'ਚ ਸ਼ਾਮਲ ਹੋਏ MP ਅਤੇ MLA ਬਾਰੇ AAP ਦਾ ਦਾਅਵਾ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ